Punjab

Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
Welfare Work: ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

Snake Bite Treatment: ਸੱਪ ਦੇ ਡੰਗਣ ’ਤੇ ਕੀ ਕਰੀਏ ਤੇ ਕੀ ਨਹੀਂ? ਮਾਹਿਰਾਂ ਨੇ ਦਿੱਤੀ ਸਲਾਹ

ਮੀਂਹ ਦਾ ਮੌਸਮ ਆਉਂਦਿਆਂ ਹੀ ਪਿੰਡਾਂ ਅਤੇ ਖੇਤਾਂ ਵਾਲੇ ਇਲਾਕਿਆਂ ਵਿੱਚ ਸੱਪਾਂ ਦਾ ਬਾਹਰ ਨਿੱਕਲਣਾ ਆਮ ਹੋ ਜਾਂਦਾ

Khushdeep Singh Picture
Published On

ਮੀਂਹ ਦਾ ਮੌਸਮ ਆਉਂਦਿਆਂ ਹੀ ਪਿੰਡਾਂ ਅਤੇ ਖੇਤਾਂ ਵਾਲੇ ਇਲਾਕਿਆਂ ਵਿੱਚ ਸੱਪਾਂ ਦਾ ਬਾਹਰ ਨਿੱਕਲਣਾ ਆਮ ਹੋ ਜਾਂਦਾ ਹੈ। ਅਕਸਰ ਘਰਾਂ, ਖੇਤਾਂ ਜਾਂ ਰਾਹਾਂ ਵਿੱਚ ਅਚਾਨਕ ਸੱਪ ਦਿਖਾਈ ਦੇਣ ਨਾਲ ਲੋਕ ਘਬਰਾ ਜਾਂਦੇ ਹਨ। ਪਰ ਸਭ ਤੋਂ ਖ਼ਤਰਨਾਕ ਸਥਿਤੀ ਉਦੋਂ ਬਣਦੀ ਹੈ ਜਦੋਂ ਸੱਪ ਕਿਸੇ ਵਿਅਕਤੀ ਨੂੰ ਡੰਗ ਲੈਂਦਾ ਹੈ। ਸਮੇਂ ਸਿਰ ਸਹੀ ਇਲਾਜ ਨਾ ਮਿਲਣ ’ਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸੱਪ ਦੇ ਡੰਗਣ ਦਾ ਸ਼ਿਕਾਰ ਹੁੰਦੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਹਸਪਤਾਲ ਜਾਣ ਦੀ ਬਜਾਏ ਝਾੜ-ਫੂਕ, ਘਰੇਲੂ ਨੁਸਖਿਆਂ ਅਤੇ ਗਲਤ ਇਲਾਜਾਂ ’ਤੇ ਭਰੋਸਾ ਕਰ ਲੈਂਦੇ ਹਨ। ਇਹ ਲਾਪਰਵਾਹੀ ਅਕਸਰ ਮਰੀਜ਼ ਦੀ ਹਾਲਤ ਨੂੰ ਹੋਰ ਵਿਗਾੜ ਦਿੰਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੱਪ ਵੱਲੋਂ ਡੰਗਣ ਦੇ ਮਾਮਲਿਆਂ ਵਿੱਚ ਸ਼ੁਰੂਆਤੀ ਕੁਝ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ।

Read Also : PSEB 12th Result 2026: 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ

ਸੱਪ ਦੇ ਡੰਗਣ ਤੋਂ ਬਾਅਦ ਤੁਰੰਤ ਕੀ ਕਰਨਾ ਚਾਹੀਦੈ? | Snake Bite Treatment

ਮਾਹਿਰਾਂ ਅਨੁਸਾਰ, ਸੱਪ ਦੇ ਡੰਗਣ ਤੋਂ ਬਾਅਦ ਸਭ ਤੋਂ ਪਹਿਲਾਂ ਮਰੀਜ਼ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਆਦਾ ਹਿੱਲਣ-ਡੁਲਣ ਨਾਲ ਜ਼ਹਿਰ ਤੇਜ਼ੀ ਨਾਲ ਸਰੀਰ ਵਿੱਚ ਫੈਲ ਸਕਦਾ ਹੈ। ਜ਼ਖ਼ਮ ਵਾਲੀ ਥਾਂ ਨੂੰ ਸਾਫ਼ ਪਾਣੀ ਨਾਲ ਪੇਲੇ ਹੱਥਾਂ ਨਾਲ ਧੋਣਾ ਚਾਹੀਦਾ ਹੈ। ਜੇ ਮਰੀਜ਼ ਨੇ ਅੰਗੂਠੀ, ਕੜਾ, ਘੜੀ, ਜੁੱਤੇ ਜਾਂ ਕੋਈ ਟਾਈਟ ਕੱਪੜਾ ਪਹਿਨਿਆ ਹੋਇਆ ਹੋਵੇ ਤਾਂ ਉਸ ਨੂੰ ਤੁਰੰਤ ਲਾਹ ਦੇਣਾ ਚਾਹੀਦਾ ਹੈ, ਕਿਉਂਕਿ ਸੋਜ ਵਧ ਸਕਦੀ ਹੈ। ਇਸ ਤੋਂ ਬਾਅਦ ਬਿਨਾਂ ਸਮਾਂ ਗੁਆਏ ਮਰੀਜ਼ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਉਣਾ ਸਭ ਤੋਂ ਜ਼ਰੂਰੀ ਕਦਮ ਹੈ। ਸਰਕਾਰੀ ਹਸਪਤਾਲਾਂ ਵਿੱਚ ਐਂਟੀ-ਵੈਨਮ ਸੀਰਮ ਅਤੇ ਲੋੜੀਂਦਾ ਐਮਰਜੈਂਸੀ ਇਲਾਜ ਉਪਲੱਬਧ ਹੁੰਦਾ ਹੈ।

ਜੋ ਮਰੀਜ਼ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਾਵਧਾਨੀ ਵਰਤ ਕੇ ਸੱਪ ਦੇ ਡੰਗਣ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਰਾਤ ਨੂੰ ਬਾਹਰ ਨਿੱਕਲਦੇ ਸਮੇਂ ਟਾਰਚ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਖੇਤਾਂ, ਝਾੜੀਆਂ ਅਤੇ ਲੰਮੇ ਘਾਹ ਵਾਲੀਆਂ ਥਾਵਾਂ ’ਤੇ ਸਾਵਧਾਨੀ ਨਾਲ ਚੱਲਣਾ ਚਾਹੀਦਾ ਹੈ। ਘਰਾਂ ਦੇ ਆਸ-ਪਾਸ ਸਾਫ਼-ਸਫਾਈ ਬਣਾਈ ਰੱਖਣ ਨਾਲ ਵੀ ਸੱਪ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਜੇ ਕਿਤੇ ਸੱਪ ਦਿਖਾਈ ਦੇਵੇ ਤਾਂ ਉਸ ਨੂੰ ਛੇੜਨ ਜਾਂ ਫੜਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ। ਸੁਰੱਖਿਅਤ ਦੂਰੀ ਬਣਾ ਕੇ ਤੁਰੰਤ ਉੱਥੋਂ ਹਟ ਜਾਣਾ ਹੀ ਅਕਲਮੰਦੀ ਹੈ।

ਏਜੰਸੀ

ਇਨ੍ਹਾਂ ਗਲਤੀਆਂ ਤੋਂ ਬਚਣਾ ਜ਼ਰੂਰੀ | Snake Bite Treatment
  • ਜ਼ਖ਼ਮ ’ਤੇ ਚੀਰਾ ਨਾ ਲਾਓ: ਇਸ ਨਾਲ ਇਨਫੈਕਸ਼ਨ ਅਤੇ ਖੂਨ ਵਗਣ ਦਾ ਖਤਰਾ ਵਧ ਸਕਦਾ ਹੈ।
  • ਜ਼ਹਿਰ ਚੂਸਣ ਦੀ ਕੋਸ਼ਿਸ਼ ਨਾ ਕਰੋ: ਇਹ ਤਰੀਕਾ ਵਿਗਿਆਨਕ ਤੌਰ ’ਤੇ ਗਲਤ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ।
  • ਜ਼ਖਮ ’ਤੇ ਕੱਸ ਕੇ ਪੱਟੀ ਜਾਂ ਰੱਸੀ ਨਾ ਬੰਨ੍ਹੋ: ਬਹੁਤ ਜ਼ਿਆਦਾ ਦਬਾਅ ਖੂਨ ਦਾ ਪ੍ਰਵਾਹ ਰੋਕ ਸਕਦਾ ਹੈ ਅਤੇ ਅੰਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
  • ਝਾੜ-ਫੂਕ ਅਤੇ ਘਰੇਲੂ ਨੁਸਖਿਆਂ ਵਿੱਚ ਸਮਾਂ ਬਰਬਾਦ ਨਾ ਕਰੋ: ਸੱਪ ਦੇ ਡੰਗੇ ਦਾ ਇੱਕੋ ਇੱਕ ਸੁਰੱਖਿਅਤ ਇਲਾਜ ਡਾਕਟਰੀ ਇਲਾਜ ਅਤੇ ਐਂਟੀ-ਵੈਨਮ ਹੈ।

About The Author

Latest News

Related Posts