ਰੂਹਾਨੀਅਤ: ਪਰਮਾਤਮਾ ਦੀ ਪ੍ਰਾਪਤੀ ਲਈ ਸ਼ੁੱਧ ਹਿਰਦਾ ਜ਼ਰੂਰੀ

Saint Dr. MSG
Saint Dr. MSG

ਰੂਹਾਨੀਅਤ: ਪਰਮਾਤਮਾ ਦੀ ਪ੍ਰਾਪਤੀ ਲਈ ਸ਼ੁੱਧ ਹਿਰਦਾ ਜ਼ਰੂਰੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਅੰਦਰ ਦੀ ਸਫ਼ਾਈ ਨਹੀਂ ਕਰਦਾ ਉਦੋਂ ਤੱਕ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਦਿਖਾਵੇ ਨਾਲ ਇਨਸਾਨ, ਇਨਸਾਨ ਨੂੰ ਖੁਸ਼ ਕਰ ਸਕਦਾ ਹੈ, ਇਨਸਾਨ, ਇਨਸਾਨ ਨੂੰ ਬੁੱਧੂ ਬਣਾ ਸਕਦਾ ਹੈ ਪਰ ਅੱਲ੍ਹਾ ਵਾਹਿਗੁਰੂ ਰਾਮ ਨੂੰ ਜੇਕਰ ਵਾਕਿਆਈ ਦੇਖਣਾ ਚਾਹੁੰਦੇ ਹੋ, ਉਸ ਦੀਆਂ ਸਾਰੀਆਂ ਬਰਕਤਾਂ, ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਮੈਲ ਨੂੰ ਸਾਫ਼ ਕਰੋ

ਭਾਵਨਾ ਨੂੰ ਸ਼ੁੱਧ ਬਣਾਓ ਭਾਵਨਾ ਸ਼ੁੱਧ ਹੋਵੇਗੀ ਤਾਂ ਯਕੀਨਨ ਮਾਲਕ ਦੀ ਦਇਆ-ਮਿਹਰ ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਜਾਵੋਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵਨਾ ਨੂੰ ਸ਼ੁੱਧ ਕਰਨ ਲਈ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਭਗਤੀ ਤੇ ਉਸ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਇੱਕ ਉਪਾਅ ਹੈ ਹੋਰ ਕੋਈ ਤਰੀਕਾ ਨਹੀਂ ਹੈ, ਜਿਸ ਨਾਲ ਤੁਸੀਂ ਆਪਣੇ ਹਿਰਦੇ ਦੀ ਮੈਲ ਸਾਫ਼ ਕਰ ਸਕੋਂ ਜਦੋਂ ਇਨਸਾਨ ਧੂੜ-ਮਿੱਟੀ ’ਚ ਜਾਂਦਾ ਹੈ ਤਾਂ ਉਸ ਦੇ ਸਰੀਰ ’ਤੇ ਲੱਗੀ ਹੋਈ ਮੈਲ ਨਜ਼ਰ ਆਉਂਦੀ ਹੈ

ਇਨਸਾਨ ਉਸ ਨੂੰ ਦੂਰ ਕਰ ਲੈਂਦਾ ਹੈ ਪਰ ਹਿਰਦੇ ਦੀ ਮੈਲ ਬਾਹਰੋਂ ਦਿਸਦੀ ਨਹੀਂ, ਪਰ ਜਦੋਂ ਇਨਸਾਨ ਗੱਲ ਕਰਦਾ ਹੈ, ਦੇਖਦਾ ਹੈ ਤਾਂ ਉਸ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਅੰਦਰ ਕਿੰਨੀ ਮੈਲ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਨਾ ਸੋਚੋ ਕਿ ਮੈਂ ਸੰਪੂਰਨ ਹਾਂ ਸਗੋਂ ਇਹ ਸੋਚੋ ਕਿ ਮੇਰੇ ’ਚ ਬਹੁਤ ਸਰੀਆਂ ਕਮੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਲਗਾਤਾਰ ਸਿਮਰਨ, ਸੇਵਾ ਅਤੇ ਸਤਿਸੰਗ ਦੀ ਲੋੜ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਮਾਲਕ ਇਨਸਾਨ ਲਈ ਕਰਦਾ ਹੈ ਉਹ ਕੋਈ ਹੋਰ ਕਰ ਹੀ ਨਹੀਂ ਸਕਦਾ,

ਪਰ ਇਨਸਾਨ ਨੂੰ ਨਹੀਂ ਪਤਾ ਲੱਗਦਾ ਕਿ ਅੱਲ੍ਹਾ, ਵਾਹਿਗੁਰੂ, ਰਾਮ ਉਸ ਨੂੰ ਕਿੰਨਾ ਕੁਝ ਦਿੰਦਾ ਹੈ, ਇਨਸਾਨ ਕਦਰ ਨਹੀਂ ਜਾਣਦਾ ਆਪ ਜੀ ਫ਼ਰਮਾਉਂਦੇ ਹਨ ਕਿ ਉਸ ਮੌਲ਼ਾ ਨੇ ਪਹਿਲਾਂ ਤਾਂ ਹੀਰੇ ਤੋਂ ਵੀ ਵਧ ਕੇ ਇਹ ਅਨਮੋਲ ਜਨਮ ਦਿੱਤਾ, ਫਿਰ ਉਸ ’ਚ ਇਨਸਾਨ ਸੇਵਾ, ਸਿਮਰਨ ਕਰਦਾ ਹੈ ਤਾਂ ਉਸ ਦੇ ਬਦਲੇ ’ਚ ਪਰਮਾਤਮਾ ਕਿੰਨਾ ਕੁਝ ਦਿੰਦਾ ਹੈ, ਇਨਸਾਨ ਨੂੰ ਉਸ ਦੀ ਕਦਰ ਨਹੀਂ ਹੈ ਦੁਨੀਆ ਦੇ ਸਬਜ਼ਬਾਗ ਇਨਸਾਨ ਨੂੰ ਚੰਗੇ ਲੱਗਦੇ ਹਨ, ਦੁਨੀਆ ਦਾ ਸਾਜੋ-ਸਮਾਨ ਚੰਗਾ ਲੱਗਦਾ ਹੈ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ ਇਬਾਦਤ ਨੂੰ ਛੱਡ ਕੇ ਬੁਰੇ ਕਰਮ ਕਰਦਾ ਹੈ ਤਾਂ ਉਸ ਦਾ ਫ਼ਲ ਭੋਗਣਾ ਪਵੇਗਾ