ਸੰਤਾਂ ਦੇ ਸਖ਼ਤ ਬਚਨ ਵੀ ਭਲੇ ਲਈ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਸ ਦੁਨੀਆਂ ਵਿਚ ਸਭ ਦਾ ਭਲਾ ਕਰਨ ਲਈ ਆਉਂਦੇ ਹਨ ਉਨ੍ਹਾਂ ਦਾ ਕਿਸੇ ਵੀ ਧਰਮ, ਮਜ਼ਹਬ ਜਾਂ ਕਿਸੇ ਵਿਅਕਤੀ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ ਸੰਤ, ਪੀਰ-ਫ਼ਕੀਰ ਹਰ ਜੀਵ ਨੂੰ ਪਿਆਰ ਦਾ ਪਾਠ ਪੜ੍ਹਾਉਂਦੇ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਜੋ ਸੰਤ, ਪੀਰ-ਪੈਗੰਬਰਾਂ ਨੇ ਲਿਖਿਆ ਹੈ ਉਸ ਨੂੰ ਸਿਰਫ਼ ਪੜ੍ਹ ਕੇ ਛੱਡੋ ਨਾ ਸਗੋਂ ਉਨ੍ਹਾਂ ਦੇ ਲਿਖੇ ਹੋਏ ਬਚਨਾਂ ਨੂੰ ਪੜ੍ਹ ਕੇ ਉਨ੍ਹਾਂ ‘ਤੇ ਅਮਲ ਵੀ ਕਰੋ ਇਨਸਾਨ ਜੇਕਰ ਉਨ੍ਹਾਂ ਬਚਨਾਂ ‘ਤੇ ਚਲਦਾ ਹੈ ਤਾਂ ਮਾਲਕ ਦੀ ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਜੋ ਵੀ ਬਚਨ ਕਰਦੇ ਹਨ ਉਹ ਕਦੇ ਖਾਲੀ ਨਹੀਂ ਜਾਂਦੇ ਅਤੇ ਸਾਡੇ ਗੁਰੂ, ਪੀਰ-ਪੈਗੰਬਰਾਂ ਨੇ ਜੋ ਕੁਝ ਵੀ ਲਿਖਿਆ ਹੈ ਉਹ ਬਿਲਕੁਲ ਝੂਠ ਨਹੀਂ ਹੈ ਉਨ੍ਹਾਂ  ਜੋ ਵੀ ਲਿਖਿਆ ਹੈ ਉਹ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ ਆਦਮੀ ਨੂੰ ਜੇਕਰ ਚੰਦ ਨੋਟਾਂ ਦੀ ਹਵਾ ਮਿਲ ਜਾਵੇ ਤਾਂ ਆਦਮੀ ਬਦਲ ਜਾਂਦਾ ਹੈ ਭਰਾ, ਭਰਾ ਦਾ ਦੁਸ਼ਮਣ ਹੋ ਜਾਂਦਾ ਹੈ ਪੈਸਿਆਂ ਦੇ ਚੰਦ ਟੁਕੜਿਆਂ ਲਈ ਲੋਕ ਆਪਣਾ ਦੀਨ, ਈਮਾਨ, ਮਜ਼ਹਬ ਸਭ ਕੁਝ ਵੇਚ ਦਿੰਦੇ ਹਨ ਪਰ ਸੰਤ ਵਿਕਾਊ ਨਹੀਂ ਹੁੰਦੇ ਅਤੇ ਕਿਸੇ ਦੇ ਕਹਿਣ ਨਾਲ ਉਹ ਬਚਨ ਨਹੀਂ ਕਰਦੇ ਸਗੋਂ ਉਹ ਤਾਂ ਸਭ ਲਈ ਦੁਆ ਕਰਦੇ ਸਨ, ਕਰਦੇ ਹਨ ਅਤੇ ਕਰਦੇ ਹੀ ਰਹਿਣਗੇ ਜਿਸ ਤਰ੍ਹਾਂ ਰੁੱਖ ਆਪਣਾ ਫ਼ਲ ਖੁਦ ਨਹੀਂ ਖਾਂਦਾ ਅਤੇ ਸਮੁੰਦਰ ਆਪਣਾ ਪਾਣੀ ਖੁਦ ਨਹੀਂ ਪੀਂਦਾ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਵੀ ਪਰਮਾਰਥ ਲਈ, ਦੂਸਰਿਆਂ ਦੀ ਖੁਸ਼ੀ, ਪਰਮਾਨੰਦ ਲਈ ਸੰਸਾਰ ਵਿਚ ਆਉਂਦੇ ਹਨ। (Saint Dr MSG)

ਇਹ ਵੀ ਪੜ੍ਹੋ : ਬੋਗਸ ਖਰੀਦ ਤੇ ਦੂਜੇ ਸੂਬਿਆਂ ਤੋਂ ਅਣ-ਅਧਿਕਾਰਤ ਝੋਨਾ ਜਾਂ ਚੌਲ ਲਿਆਉਣ ਤੋਂ ਰੋਕਣ ਲਈ ਨਾਕੇ ਲਗਾਏ ਜਾਣਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦੇ ਬਚਨਾਂ ਦਾ ਕਦੇ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਜੋ ਇਨਸਾਨ ਬਚਨਾਂ  ਗਲਤ ਮੰਨਦਾ ਹੈ ਇਸਦਾ ਅਰਥ ਹੈ ਕਿ ਉਹ ਮਨ ਦੇ ਵੱਸ ਵਿਚ ਹੈ ਇਸ ਲਈ ਮਨ ਨਾਲ ਲੜਨਾ ਚਾਹੀਦਾ ਹੈ ਸੰਤ ਕਦੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਕਈ ਵਾਰ ਸੰਤ, ਪੀਰ-ਫ਼ਕੀਰ ਸਖ਼ਤ ਅਲਫ਼ਾਜ਼ ਦਾ ਇਸਤੇਮਾਲ ਵੀ ਕਰਦੇ ਹਨ ਪਰ ਇਸ ਵਿਚ ਵੀ ਪਤਾ ਨਹੀਂ ਆਦਮੀ ਦੇ ਕਿੰਨੇ ਹੀ ਬੁਰੇ ਕਰਮ ਸੜ ਕੇ ਸੁਆਹ ਹੋ ਜਾਂਦੇ ਹਨ ਉਨ੍ਹਾਂ ਬਚਨਾਂ ਨੂੰ ਕਦੇ ਵੀ ਗਲਤ ਤਰੀਕੇ ਨਾਲ ਨਹੀਂ ਸਮਝਣਾ ਚਾਹੀਦਾ ਕਿਉਂਕਿ ਗਰਮ ਪਾਣੀ ਕਦੇ ਵੀ ਘਰ ਨੂੰ ਸਾੜ ਨਹੀਂ ਸਕਦਾ। (Saint Dr MSG)

ਗਰਮ ਪਾਣੀ ਵਿਚ ਨਿੰਮ ਦਾ ਰਸ ਪਾ ਕੇ ਜ਼ਖ਼ਮ ‘ਤੇ ਲਾਉਣ ਨਾਲ ਜਖ਼ਮ ਸਾਫ਼ ਹੋ ਜਾਂਦਾ ਹੈ ਗਰਮ ਦੁੱਧ ਵੀ ਘਰ ਨੂੰ ਨਹੀਂ ਸਾੜਦਾ ਸਗੋਂ ਕੁਝ ਦੇਰ ਬਾਅਦ ਉਸ ‘ਤੇ ਵੀ ਮਲਾਈ ਆ ਜਾਂਦੀ ਹੈ ਭਾਵ ਸੰਤ, ਪੀਰ-ਫ਼ਕੀਰ ਜੇਕਰ ਕੋਈ ਸਖ਼ਤ ਬਚਨ ਕਰਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਨਸਾਨ ਦਾ ਆਉਣ ਵਾਲਾ ਕੋਈ ਭਿਆਨਕ ਕਰਮ ਖ਼ਤਮ ਹੋ ਗਿਆ ਅਜਿਹਾ ਵੀ ਤਾਂ ਹੀ ਸੰਭਵ ਹੈ ਜਦੋਂ ਇਨਸਾਨ ਉਨ੍ਹਾਂ ਬਚਨਾਂ ਨੂੰ ਆਪਣੇ ਅੰਦਰ ਵਸਾ ਲਵੇ ਜੇਕਰ ਬਚਨਾਂ ਨੂੰ ਕੱਢ ਦਿੰਦਾ ਹੈ ਤਾਂ ਸੋਚੋ! ਉਸਦਾ ਭਲਾ ਕਿਵੇਂ ਹੋਵੇਗਾ। (Saint Dr MSG)

ਇਹ ਵੀ ਪੜ੍ਹੋ : ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨਾਂ ਨੂੰ ਸੁਣ ਕੇ ਉਨ੍ਹਾਂ ‘ਤੇ ਅਮਲ ਕਰਨ ਨਾਲ ਹੀ ਭਲਾ ਹੁੰਦਾ ਹੈ ਕਬੀਰ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਸੰਤਾਂ ਦੇ ਕਰੋਧ ਵਿਚ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਦਾਤ ਲੁਕੀ ਹੁੰਦੀ ਹੈ ਸੰਤ, ਪੀਰ-ਫ਼ਕੀਰ ਕਰੋਧ ਇਸ ਲਈ ਨਹੀਂ ਕਰਦੇ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਮੰਨਦੇ ਸਗੋਂ ਉਨ੍ਹਾਂ ਨੂੰ ਕਰੋਧ ਇਸ ਲਈ ਆਉਂਦਾ ਹੈ ਕਿ ਇਨਸਾਨ ਦਾ ਆਉਣ ਵਾਲਾ ਸਮਾਂ ਬੁਰਾ ਹੈ, ਫਿਰ ਵੀ ਇਨਸਾਨ ਬੁਰਾ ਕਰਮ ਕਰਨਾ ਕਿਉਂ ਨਹੀਂ ਛੱਡਦਾ? (Saint Dr MSG)

LEAVE A REPLY

Please enter your comment!
Please enter your name here