ਤਿੜਕਦਾ ਗਠਜੋੜ ਅਕਾਲੀ-ਭਾਜਪਾ

Shattering, Alliance, SAD, BJP

ਨਾ ਪੱਕੀ ਦੁਸ਼ਮਣੀ ਨਾ ਪੱਕੀ ਮਿੱਤਰਤਾ, ਇਹ ਕਥਨ ਰਾਜਨੀਤੀ ‘ਤੇ ਪੂਰਾ ਢੁੱਕਦਾ ਹੈ ਚੜ੍ਹਦੇ ਸੂਰਜ ਨੂੰ ਹੀ ਹਮੇਸ਼ਾ ਸਲਾਮ ਹੁੰਦੀ ਹੈ ਹਰਿਆਣਾ ‘ਚ ਅਕਾਲੀ-ਭਾਜਪਾ ਗਠਜੋੜ ਨਹੀਂ ਹੋ ਸਕਿਆ ਤੇ ਅਕਾਲੀ ਦਲ ਨੇ ਵੱਖਰੇ ਤੌਰ ‘ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਅਕਾਲੀ ਦਲ ‘ਚ ਗੁੱਸਾ ਹਰਿਆਣਾ ਦੇ ਇੱਕੋ-ਇੱਕ ਅਕਾਲੀ ਵਿਧਾਇਕ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਭੜਕਿਆ ਹੈ ਅਕਾਲੀ ਦਲ ਭਾਜਪਾ ‘ਤੇ ਗਠਜੋੜ ਦਾ ਧਰਮ ਨਾ ਨਿਭਾਉਣ ਦਾ ਦੋਸ਼ ਲਾ ਰਿਹਾ ਹੈ ਦਰਅਸਲ ਹਰ ਪਾਰਟੀ ਸਮੇਂ ਅਨੁਸਾਰ ਜਾਂ ਸਿਆਸੀ ਵਜ਼ਨ ਅਨੁਸਾਰ ਫੈਸਲੇ ਲੈਂਦੀ ਹੈ ਸੰਨ 2014 ‘ਚ ਭਾਜਪਾ ਕੇਂਦਰ ‘ਚ ਸ਼ਾਨਦਾਰ ਬਹੁਮਤ ਨਾਲ ਆਈ ਤਾਂ ਭਾਜਪਾ ਨੇ ਪਹਿਲੀ ਆਪਣੇ ਢੰਗ-ਤਰੀਕੇ ‘ਚ ਤਬਦੀਲੀ ਲੈ ਆਂਦੀ ਸਭ ਤੋਂ ਪਹਿਲਾਂ ਭਾਜਪਾ ਨੇ ਮੋਗਾ ਤੋਂ 2012 ਵਿਧਾਨ ਸਭਾ ਚੋਣ ਹਾਰੇ ਅਕਾਲੀ ਆਗੂ ਤੇ ਸਾਬਕਾ ਡੀਜੀਪੀ ਪੰਜਾਬ ਪੀਐਸ ਗਿੱਲ ਨੂੰ ਭਾਜਪਾ ‘ਚ ਸ਼ਾਮਲ ਕੀਤਾ ਉਸ ਤੋਂ ਮਗਰੋਂ ਬਰਨਾਲ ਤੇ ਕਈ ਹੋਰ ਜ਼ਿਲ੍ਹਿਆਂ ‘ਚ ਹੇਠਲੇ ਅਕਾਲੀ ਆਗੂ ਵੀ ਭਾਜਪਾ ‘ਚ ਵੀ ਸ਼ਾਮਲ ਹੋਏ ਭਾਜਪਾ ਨੇ ਕੇਂਦਰ ‘ਚ ਮਜ਼ਬੂਤ ਹੁੰਦਿਆਂ ਹਰਿਆਣਾ ਜਨ ਕਾਂਗਰਸ ਨਾਲੋਂ ਵੀ ਗਠਜੋੜ ਤੋੜਿਆ ਸੀ ਇਹ ਵੱਡੀ ਘਟਨਾ ਹੈ ਕਿ ਭਾਜਪਾ ਨੇ ਹਰਿਆਣਾ ‘ਚ ਅਕਾਲੀ ਦਲ ਦੇ ਮੌਜ਼ੂਦਾ ਵਿਧਾਇਕ ਨੂੰ ਸ਼ਾਮਲ ਕੀਤਾ ਹੈ ਭਾਵੇਂ ਇਸ ਘਟਨਾ ‘ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ ਨੂੰ ਮੰਦਭਾਗੀ ਤੇ ਮਰਿਆਦਾ ਦਾ ਉਲੰਘਣ ਕਿਹਾ ਹੈ ਪਰ ਉਹ ਭਾਜਪਾ ਖਿਲਾਫ਼ ਸਖ਼ਤ ਭਾਸ਼ਾ ਤੋਂ ਪਰਹੇਜ਼ ਵੀ ਕਰ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਇਸ ਘਟਨਾ ਦਾ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ‘ਤੇ ਕੋਈ ਅਸਰ ਨਹੀਂ ਪਵੇਗਾ ਅਸਲ ‘ਚ ਅਕਾਲੀ ਦਲ ਵੀ ਭਾਜਪਾ ਦੀ ਮਜ਼ਬੂਤ ਸਥਿਤੀ ਵੇਖ ਕੇ ਹੀ ਕੋਈ ਸਖ਼ਤ ਕਦਮ ਚੁੱਕਣ ਤੋਂ ਪਰਹੇਜ਼ ਕਰ ਰਿਹਾ ਹੈ ਭਾਜਪਾ ਬਦਲੀਆਂ ਸਥਿਤੀਆਂ ‘ਤੇ ਨਜ਼ਰ ਰੱਖ ਕੇ ਫੈਸਲੇ ਲੈਂਦੀ ਹੈ ਜੇਕਰ ਸੁਖਬੀਰ ਬਾਦਲ ਅਕਾਲੀ ਵਿਧਾਇਕ ਦੇ ਭਾਜਪਾ ‘ਚ ਜਾਣ ਨੂੰ ਮਰਆਿਦਾ ਦਾ ਉਲੰਘਣ ਮੰਨ ਰਹੇ ਹਨ ਤਾਂ ਅਕਾਲੀ ਦਲ ਵੀ ਸੱਤਾ ‘ਚ ਹੋਣ ਸਮੇਂ ਕੁਝ ਅਜਿਹੇ ਹੀ ਸਵਾਲਾਂ ‘ਚ ਘਿਰਿਆ ਰਿਹਾ ਹੈ ਪੰਜਾਬ ਭਾਜਪਾ ਦੇ ਆਗੂ ਲੰਮਾ ਸਮਾਂ ਇਹ ਸ਼ਿਕਾਇਤ ਕਰਦੇ ਰਹੇ ਹਨ ਕਿ ਸੂਬਾ  ਸਰਕਾਰ ‘ਚ ਭਾਈਵਾਲ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਜਿਹੀਆਂ ਕਈ ਸ਼ਿਕਾਇਤਾਂ ਪੰਜਾਬ ਭਾਜਪਾ ਨੇ ਹਾਈਕਮਾਨ ਤੱਕ ਵੀ ਪਹੁੰਚਾਈਆਂ ਹਾਲ ਦੀ ਘੜੀ ਭਾਜਪਾ ਵੱਲੋਂ ਸੁਖਬੀਰ ਬਾਦਲ ਦੀ ਪ੍ਰਤੀਕਿਰਿਆ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜੇਕਰ ਭਾਜਪਾ ਇਸ ਤਰ੍ਹਾਂ ਚੁੱਪ ਰਹੀ ਤਾਂ ਪੰਜਾਬ ਅੰਦਰ ਵੀ ਇਸ ਗਠਜੋੜ ‘ਚ ਦਰਾੜ ਆ ਸਕਦੀ ਹੈ ਸਿਆਸਤ ‘ਚ ਨੀਤੀਆਂ ਜਿੰਨੀ ਅਹਿਮੀਅਤ ਹੀ ਰਣਨੀਤੀਆਂ ਦੀ ਹੁੰਦੀ ਹੈ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਵੀ ਰਣਨੀਤੀ ਬਣਨੀ ਸ਼ੁਰੂ ਹੋਈ ਗਈ ਹੈ ਤੇ ਪੰਜਾਬ ‘ਚ ਅਕਾਲੀ-ਭਾਜਪਾ  ਦਰਮਿਆਨ ਸੀਟਾਂ ਦਾ ਲੈਣ-ਦੇਣ ਵੀ ਨਵਾਂ ਰੁਖ਼ ਲੈ ਸਕਦਾ ਹੈ ਫ਼ਿਲਹਾਲ ਹਰਿਆਣਾ ਤੇ ਮਹਾਂਰਾਸ਼ਟਰ ਚੋਣਾਂ ਦੇ ਨਤੀਜੇ ਤੋਂ ਬਾਦ ਹੀ ਨਵੀਂ ਤਸਵੀਰ ਦੇ ਨਕਸ਼ ਸਾਹਮਣੇ ਆਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।