ਹਮੇਸ਼ਾ ਮਿਹਨਤ ਦੀ ਕਮਾਈ ਕਰਕੇ ਖਾਓ : ਪੂਜਨੀਕ ਗੁਰੂ ਜੀ

MSG, Health, Tips,  Sugar,

ਹਮੇਸ਼ਾ ਮਿਹਨਤ ਦੀ ਕਮਾਈ ਕਰਕੇ ਖਾਓ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਸੰਸਾਰ ‘ਚ ਸਦਾ ਖੁਸ਼ ਰਹਿਣਾ ਚਾਹੁੰਦਾ ਹੈ, ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ ਜੋ ਗ਼ਮਗੀਨ ਰਹਿਣਾ, ਦੁਖੀ, ਪਰੇਸ਼ਾਨ ਰਹਿਣਾ ਚਾਹਵੇ ਪਰ ਇਸ ਸੁੱਖ਼ ਨੂੰ ਪਾਉਣ ਲਈ ਲੋਕਾਂ ਨੇ ਬਹੁਤ ਸਾਰੇ ਰਸਤੇ ਅਪਣਾ ਲਏ ਹਨ ਸਭ ਤੋਂ ਵੱਡਾ, ਸਭ ਤੋਂ ਅਹਿਮ ਰਸਤਾ ਜੋ ਲੋਕ ਸੋਚਦੇ ਹਨ ਉਹ ਹੈ ਰੁਪਇਆ-ਪੈਸਾ ਠੱਗੀ, ਬੇਈਮਾਨੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਮਜ਼ੋਰ ਨੂੰ ਦਬਾ ਕੇ, ਹਰ ਤਰੀਕੇ ਨਾਲ ਲੋਕ ਪੈਸਾ ਕਮਾਉਂਦੇ ਹਨ ਜ਼ਿਆਦਾਤਰ ਲੋਕ ਨਾਜਾਇਜ਼ ਤਰੀਕੇ ਨਾਲ ਪੈਸੇ ਕਮਾਉਂਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਸੁੱਖ ਮਿਲੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੀਰ-ਪੈਗੰਬਰਾਂ ਨੇ ਕਿਹਾ, ‘ਮਾਇਆ ਹੋਈ ਨਾਗਣੀ ਜਗਤ ਰਹੀ ਬਹਿਕਾਏ, ਜੋ ਇਸਕੀ ਸੇਵਾ ਕਰੇ ਉਸਕੋ ਹੀ ਯੇ ਖਾਏ’ ਪਾਪ-ਜ਼ੁਲਮ ਦੀ ਕਮਾਈ, ਕਿਸੇ ਨੂੰ ਆਤਮਿਕ-ਸ਼ਾਂਤੀ ਨਹੀਂ ਲੈਣ ਦਿੰਦੀ ਜਿਵੇਂ-ਜਿਵੇਂ ਪਾਪ-ਜ਼ੁਲਮ ਦੀ ਕਮਾਈ ਵਧਦੀ ਜਾਂਦੀ ਹੈ, ਘਰ ‘ਚੋਂ ਪਿਆਰ-ਮੁਹੱਬਤ, ਸੁੱਖ-ਸ਼ਾਂਤੀ ਸਭ ਚਲੀ ਜਾਂਦੀ ਹੈ, ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ ਪਰੇਸ਼ਾਨੀਆਂ ਦਾ ਆਲਮ, ਟੈਨਸ਼ਨ, ਚਿੰਤਾ ਇਨਸਾਨ ਨੂੰ ਘੇਰ ਲੈਂਦੀ ਹੈ ਤੇ ਇਨਸਾਨ ਬੇਚੈਨ ਰਹਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਦੀ ਕਮਾਈ ਕਦੇ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਲੈਣ ਦਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੈਸਾ ਕਮਾਓ, ਜਿੰਨੇ ਮਰਜ਼ੀ ਅਮੀਰ ਬਣ ਜਾਓ ਪਰ ਧਰਮਾਂ ਦੇ ਅਨੁਸਾਰ ਹਿੰਦੂ ਧਰਮ ‘ਚ ਲਿਖਿਆ ਹੈ ਸਖ਼ਤ ਮਿਹਨਤ ਕਰੋ, ਮਿਹਨਤ ਦੀ ਖਾਓ ਇਸਲਾਮ ਧਰਮ ‘ਚ ਲਿਖਿਆ ਹੈ

ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਸਿੱਖ ਧਰਮ ‘ਚ ਲਿਖਿਆ ਹੈ ਦਸਾਂ-ਨਹੁੰਆਂ ਦੀ ਕਿਰਤ ਕਰਕੇ ਖਾਓ ਅਤੇ ਈਸਾਈ ਧਰਮ ‘ਚ ਲਿਖਿਆ ਹੈ ਹਾਰਡ ਵਰਕ ਕਰਕੇ ਖਾਓ ਕਮਾਈ ਕਰਨ ਤੋਂ ਕੋਈ ਧਰਮ ਨਹੀਂ ਰੋਕਦਾ, ਜਿੰਨੀ ਮਰਜ਼ੀ ਕਮਾਈ ਕਰੋ ਪਰ ਕਿਸੇ ਦਾ ਹੱਕ ਕਦੇ ਨਾ ਮਾਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਭ ਲਈ ਮਾਲਕ ਅੱਗੇ ਦੁਆ ਕਰੋ ਤੇ ਸਭ ਦਾ ਭਲ਼ਾ ਮੰਗੋ ਭਲ਼ਾ ਕਰੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਦੂਜਿਆਂ ਦਾ ਬੁਰਾ ਕਰਦੇ ਹਨ, ਬੁਰਾ ਸੋਚਦੇ ਹਨ ਉਨ੍ਹਾਂ ਦਾ ਕਦੇ ਵੀ ਭਲ਼ਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਗੱਲ ਜ਼ਿੰਦਗੀ ‘ਚ ਹਮੇਸ਼ਾ ਯਾਦ ਰੱਖੋ ਕਿ ਸਭ ਦਾ ਭਲਾ ਕਰੋ, ਸਭ ਦੇ ਭਲੇ ਅਨੁਸਾਰ ਚੱਲਣਾ ਹੈ ਅਤੇ ਅੱਲ੍ਹਾ, ਵਾਹਿਗੁਰੂ, ਭਗਵਾਨ, ਰੱਬ ਦੀ ਭਗਤੀ-ਇਬਾਦਤ ਕਰਦੇ ਰਹੋ ਤੇ ਦੁਆ ਕਰੋ ਕਿ ਹੇ ਮਾਲਕ!

ਮੈਥੋਂ ਕੋਈ ਅਜਿਹਾ ਕਰਮ ਨਾ ਹੋਵੇ ਜੋ ਕਿਸੇ ਨੂੰ ਤੜਫ਼ਾਏ, ਅਜਿਹੀ ਹਿੰਮਤ ਦੇ, ਅਜਿਹੀ ਸ਼ਕਤੀ ਦੇ ਕਿ ਸਭ ਦਾ ਭਲਾ ਕਰਾਂ  ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਅਸੀਂ ਸਾਰੇ ਇੱਕ ਹੀ ਮਾਲਕ, ਈਸ਼ਵਰ ਦੀ ਔਲਾਦ ਹਾਂ ਇਸ ਲਈ ਕਦੇ  ਕਿਸੇ ਨੂੰ ਵੀ ਬੁਰਾ ਨਾ ਕਹੋ, ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਆਪਣੇ ਖੁਦ ਦੇ ਔਗੁਣਾਂ ਨੂੰ ਦੂਰ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਆਪਣੇ ਗੁਣ ਅਤੇ ਦੂਜਿਆਂ ਦੇ ਔਗੁਣ ਗਾਉਂਦੇ ਨਹੀਂ ਥੱਕਦੇ ਅਜਿਹਾ ਕਰਨ ਨਾਲ ਤੁਹਾਡੇ ਖੁਦ ਦੇ ਗੁਣ ਤਾਂ ਚਲੇ ਜਾਣਗੇ ਤੇ ਦੂਜਿਆਂ ਦੇ ਔਗੁਣ ਤੁਹਾਡੇ ਵਿੱਚ ਆ ਜਾਣਗੇ  ਇਸ ਲਈ ਆਪਣੇ ਔਗੁਣ ਵੇਖੋ ਅਤੇ ਦੂਜਿਆਂ ਦੇ ਗੁਣ ਭਗਤੀ-ਇਬਾਦਤ ਕਰੋ, ਮਾਲਕ ਦਾ ਸਿਮਰਨ ਕਰੋ, ਖੁਦ ‘ਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰੋ, ਸਭ ਦਾ ਭਲਾ ਮੰਗੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ