ਇਨਸਾਨੀਅਤ ਦੇ ਰਾਹ ’ਤੇ ਚੱਲਣ ਵਾਲੇ ਹੀ ਮਾਲਕ ਦੇ ਪਿਆਰੇ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਇਨਸਾਨੀਅਤ ਦੇ ਰਾਹ ’ਤੇ ਚੱਲਣ ਵਾਲੇ ਹੀ ਮਾਲਕ ਦੇ ਪਿਆਰੇ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਅੱਜ ਜਿਸ ਪਾਸੇ ਵੀ ਨਜ਼ਰ ਮਾਰੀਏ, ਲੋਕ ਗ਼ਮਗੀਨ, ਪਰੇਸ਼ਾਨ, ਦੁਖੀ, ਮੁਸੀਬਤ ’ਚ ਘਿਰੇ ਹੋਏ ਹੀ ਨਜ਼ਰ ਆਉਂਦੇ ਹਨ ਅਜਿਹਾ ਦੌਰ ਚੱਲ ਰਿਹਾ ਹੈ ਜਿਸ ’ਚ ਯਕੀਨ ਕਰਨ ਦੇ ਲਾਇਕ ਕੋਈ-ਕੋਈ ਹੀ ਰਹਿ ਗਿਆ ਹੈ ਰਿਸ਼ਤੇ-ਨਾਤੇ ਖ਼ਤਮ ਹੁੰਦੇ ਜਾ ਰਹੇ ਹਨ, ਬਹੁਤ ਹੀ ਬੁਰਾ ਹਸ਼ਰ ਹੈ ਪਰ ਇਸ ਸਮੇਂ ’ਚ ਅਜਿਹੇ ਲੋਕ ਵੀ ਹਨ, ਜੋ ਇਨਸਾਨੀਅਤ ਦੀ ਜੋਤ ਜਗਾ ਰਹੇ ਹਨ ਦਿਨ ਰਾਤ ਸੇਵਾ ਕਾਰਜ ’ਚ ਲੱਗੇ ਰਹਿੰਦੇ ਹਨ ਜੋ ਇਹ ਸੋਚਦੇ ਹਨ ਕਿ ਸਖ਼ਤ ਮਿਹਨਤ ਕਰੋ ਅਤੇ ਉਸ ਮਿਹਨਤ ਦੀ ਕਮਾਈ ਨਾਲ ਦੀਨ-ਦੁਖੀਆਂ ਦੀ ਮੱਦਦ ਵੀ ਕਰੋ ਤੇ ਇਸ ਦੀ ਵਜ੍ਹਾ ਹੈ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਟੈਨਸ਼ਨ ਕਰਦੇ ਹਨ, ਚਿੰਤਾ ਕਰਦੇ ਹਨ ਕਿ ਪੈਸਾ ਕਿਵੇਂ ਕਮਾਈਏ ਜਾਂ ਠੱਗੀ, ਬੇਈਮਾਨੀ ਕਿਵੇਂ ਕਰੀਏ ? ਕਿਵੇਂ ਕਿਸੇ ਦਾ ਹੱਕ ਮਾਰ ਕੇ ਖਾਈਏ ?

ਕਿਵੇਂ ਕਿਸੇ ਨੂੰ ਬੁੱਧੂ ਬਣਾ ਕੇ ਲੁੱਟ ਲਈਏ ਇਸ ਦੇ ਬਾਵਜ਼ੂਦ ਅਜਿਹੇ ਵੀ ਲੋਕ ਹਨ, ਜੋ ਇਹ ਸੋਚਦੇ ਹਨ ਕਿ ਸਖ਼ਤ ਮਿਹਨਤ ਕਰੀਏ ਅਤੇ ਉਸ ਮਿਹਨਤ ਦੀ ਕਮਾਈ ’ਚੋਂ ਦੀਨ-ਦੁਖੀਆਂ ਦੀ ਮੱਦਦ ਵੀ ਕਰੀਏ ਇਨਸਾਨੀਅਤ ਦੇ ਰਾਹ ’ਤੇ ਚੱਲਣ ਵਾਲੇ ਅਜਿਹੇ ਲੋਕ ਪ੍ਰੇਮੀ ਕਹਾਉਂਦੇ ਹਨ, ਮਾਲਕ ਦੇ ਪਿਆਰੇ ਕਹਾਉਂਦੇ ਹਨ, ਜੋ ਭਲੇ ਕਰਮ ਕਰ ਰਹੇ ਹਨ ਅਤੇ ਅਜਿਹੇ ਲੋਕ ਦੋ-ਚਾਰ ਨਹੀਂ ਸਗੋਂ ਲੱਖਾਂ-ਕਰੋੜਾਂ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਰਾ ਸੋਚੋ ਜੇਕਰ ਇਨਸਾਨੀਅਤ ਦਾ ਇਹ ਜ਼ਜਬਾ ਨਾ ਹੁੰਦਾ, ਤਾਂ ਕੀ ਹੁੰਦਾ? ਮਾਨਵਤਾ ਭਲਾਈ ਦੇ ਰਾਹ ’ਤੇ ਚੱਲਣ ਵਾਲੇ ਇਹ ਲੋਕ ਵੀ ਇਸ ਭਿਆਨਕ ਦੌਰ ’ਚ ਸਵਾਰਥੀ ਸਮਾਜ ਦਾ ਅੰਗ ਬਣ ਜਾਂਦੇ, ਭੁੱਖੇ ਭੇੜੀਏ ਜਾਂ ਸ਼ੈਤਾਨ ਦਾ ਰੂਪ ਬਣ ਜਾਂਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ, ਦਾਤਾ ਦੀ ਦਇਆ-ਮਿਹਰ ਨਾਲ ਇਨਸਾਨੀਅਤ ਦੇ ਰਾਹ ’ਤੇ ਅਡੋਲ ਹੋ ਕੇ ਚੱਲਣ ਵਾਲੇ ਇਹ ਲੋਕ ਅੱਜ ਸਵਰਗ-ਜੰਨਤ ਤੋਂ ਵੱਧ ਨਜ਼ਾਰੇ ਲੈ ਰਹੇ ਹਨ, ਬਹਾਰ ਵਰਗੀ ਜ਼ਿੰਦਗੀ ਜੀਅ ਰਹੇ ਹਨ, ਇਹ ਸਭ ਉਸ ਮੁਰਸ਼ਦ-ਏ-ਕਾਮਿਲ ਦਾ ਰਹਿਮੋ-ਕਰਮ, ਦਾਤਾ ਦਾ ਕਮਾਲ ਹੈ ਉਸ ਦਾਤਾ ਨੇ ਨਾਮ-ਸ਼ਬਦ ਦਿੱਤਾ, ਸਿਮਰਨ ਕਰਨਾ ਸਿਖਾਇਆ ਸਭ ਧਰਮਾਂ ਦੇ ਆਦਰ-ਸਤਿਕਾਰ ਦਾ ਸੰਦੇਸ਼ ਦਿੱਤਾ ਤੇ ਉਸ ’ਤੇ ਅਮਲ ਕਰਨਾ ਸਿਖਾਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.