London News: ਲੰਦਨ ’ਚ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

London News
ਲੰਦਨ: ਇਸ ਦੌਰਾਨ ਸੇਵਾ ਕਾਰਜਾਂ ’ਚ ਲੱਗੇ ਸੇਵਾਦਾਰ ਅਤੇ ਗਰੁੱਪ ਤਸਵੀਰ ’ਚ ਸੇਵਾਦਾਰ ਅਤੇ ਮੂਲ ਨਾਗਰਿਕ।

London News: ਲੰਦਨ (ਇੰਗਲੈਂਡ): ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਪਵਿੱਤਰ ਐੱਮਐੱਸਜੀ ਸੇਵਾ ਭੰਡਾਰੇ ਨੂੰ ਸਮਰਪਿਤ ਬਲਾਕ ਲੰਦਨ ਦੇ ਏਰੀਆ ਸਵਿੰਡਨ ਦੀ ਸਾਧ-ਸੰਗਤ ਵੱਲੋਂ ਸਥਾਨਕ ਕੌਂਸਲ ਦੇ ਅਧਿਕਾਰੀਆਂ ਨਾਲ ਮਿਲ ਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ‘ਹੋ ਪ੍ਰਿਥਵੀ ਸਾਫ਼, ਮਿਟੇਂ ਰੋਗ ਅਭਿਸ਼ਾਪ’ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ 7 ਸੇਵਾਦਾਰਾਂ, ਇੱਕ ਬੱਚੇ ਤੇ 2 ਮੂਲ ਨਾਗਰਿਕ ਨੇ ਮਿਲ ਕੇ ਸੜਕਾਂ ਤੋਂ ਕੂੜਾ-ਕਰਕਟ ਇਕੱਠਾ ਕਰਕੇ ਸਾਫ਼-ਸਫ਼ਾਈ ਕੀਤੀ। ਕੌਂਸਲ ਅਧਿਕਾਰੀਆਂ ਨੇ ਸਾਧ-ਸੰਗਤ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ। London News

London

London News
ਲੰਦਨ: ਸੇਵਾ ਕਾਰਜਾਂ ’ਚ ਲੱਗੇ ਸੇਵਾਦਾਰ ।

ਇਹ ਵੀ ਪੜ੍ਹੋ:  Italy News: ਵਾਤਾਵਰਨ ਦੀ ਸ਼ੁੱਧਤਾ ਲਈ ਇਟਲੀ ’ਚ ਡੇਰਾ ਸ਼ਰਧਾਲੂਆਂ ਨੇ ਲਾਏ ਬੂਟੇ

Italy News: (ਸੱਚ ਕਹੂੰ ਨਿਊਜ਼) ਬਰਗਾਮੋ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ’ਚ ਸਥਿਤ ਸਾਧ-ਸੰਗਤ 167 ਮਾਨਵਤਾ ਭਲਾਈ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੀ ਹੈ ਇਸ ਕੜੀ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਬੀਤੇ ਦਿਨ ਬਰਗਾਮੋ (ਇਟਲੀ) ’ਚ ਸਥਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਬੂਟੇ ਲਾਏ ਗਏ।

ਇਸ ਦੌਰਾਨ ਸੇਵਾਦਾਰਾਂ ਵੱਲੋਂ 100 ਬੂਟੇ ਲਾਏ ਗਏ। ਇਸ ਅਭਿਆਨ ਦੌਰਾਨ 150 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੇਵਾਦਾਰਾਂ ਨੇ ਸੇਵਾ ਕਾਰਜ ’ਚ ਆਪਣੀ ਹਾਜ਼ਰੀ ਲਵਾਈ। ਸਥਾਨਕ ਲੋਕਾਂ ਨੇ ਸੇਵਾਦਾਰਾਂ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। Italy News