INDIA Alliance Protest: ਵਿਰੋਧੀ ਪਾਰਟੀਆਂ ਨੇ ਸੁਪਰੀਮ ਕੋਰਟ ਤੱਕ ਕੱਢਿਆ ਮਾਰਚ
ਵਿਰੋਧੀ ਪਾਰਟੀਆਂ ਨੇ ਸੁਪਰੀਮ ਕੋਰਟ ਤੱਕ ਕੱਢਿਆ ਮਾਰਚ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਏਜੰਸੀ)। ਵਿਰੋਧੀ ਇੰਡੀ ਗਠਜੋੜ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਵਿਰੁੱਧ ਮੋਰਚਾ ਖੋਲ੍ਹਦੇ ਹੋਏ ਸੁਪਰੀਮ ਕੋਰਟ ਤੱਕ ਮਾਰਚ ਕੀਤਾ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਇੰਡੀ ਗਠਜੋੜ ਦੇ ਕਈ ਮੁੱਖ ਆਗੂਆਂ ਨੂੰ ਲੈ ਕੇ ਇੱਕ ਵਿਸ਼ੇਸ਼ ਬੱਸ ਕਾਂਸਟੀਚਿਉਸ਼ਨ ਕਲੱਬ ਤੋਂ ਬਾਰਾਖੰਬਾ ਰੋਡ ਲਈ ਰਵਾਨਾ ਹੋਈ, ਜਿੱਥੋਂ ਵਿਰੋਧੀ ਆਗੂ ਸੁਪਰੀਮ ਕੋਰਟ ਤੱਕ ਪੈਦਲ ਜਾਣਗੇ। ਵਿਰੋਧੀ ਗਠਜੋੜ ਨੇ ਐਲਾਨ ਕੀਤਾ ਹੈ ਕਿ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਚਰਣ, ਐੱਸਆਈਆਰ ਤੇ ਕਥਿਤ ‘ਵੋਟ ਚੋਰੀ’ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ’ਚ ਰਸਮੀ ਪਟੀਸ਼ਨ ਦਾਇਰ ਕਰੇਗਾ। ਵਿਰੋਧੀ ਧਿਰ ਦੇ ਸੰਸਦ ਮੈਂਬਰ ਮਾਰਚ ਤੋਂ ਪਹਿਲਾਂ ਕਾਂਸਟੀਚਿਉਸ਼ਨ ਕਲੱਬ ’ਚ ਇਕੱਠੇ ਹੋਏ ਤੇ ਨਾਅਰੇਬਾਜ਼ੀ ਕੀਤੀ।
ਇਸ ਪ੍ਰਦਰਸ਼ਨ ’ਚ ਕਾਂਗਰਸ ਦੇ ਨੇਤਾ, ਨਾਲ ਹੀ ਵਿਰੋਧੀ ਪਾਰਟੀਆਂ ਦੇ ਕਈ ਸੰਸਦ ਮੈਂਬਰ ਸ਼ਾਮਲ ਸਨ, ਜਿਨ੍ਹਾਂ ’ਚ ਸੰਜੇ ਰਾਉਤ ਤੇ ਅਰਵਿੰਦ ਸਾਵੰਤ (ਸ਼ਿਵ ਸੈਨਾ - ਯੂਬੀਟੀ), ਧਰਮਿੰਦਰ ਯਾਦਵ (ਸਮਾਜਵਾਦੀ ਪਾਰਟੀ), ਮਹੂਆ ਮੋਇਤਰਾ (ਤ੍ਰਿਣਮੂਲ ਕਾਂਗਰਸ), ਅਤੇ ਮਹੂਆ ਮਾਝੀ (ਝਾਰਖੰਡ ਮੁਕਤੀ ਮੋਰਚਾ) ਸ਼ਾਮਲ ਸਨ। ‘ਚਲੋ ਦਿੱਲੀ ਲੋਕਤੰਤਰ ਲਈ ਮਾਰਚ’ ਦੇ ਸੱਦੇ ਤੋਂ ਬਾਅਦ, ਵੱਡੀ ਗਿਣਤੀ ਵਿੱਚ ਕਾਰਕੁਨ ਤੇ ਪ੍ਰਦਰਸ਼ਨਕਾਰੀ ਬਾਰਾਖੰਬਾ ਰੋਡ ਜੰਕਸ਼ਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇਕੱਠੇ ਹੋਏ। ਸੁਰੱਖਿਆ ਲਈ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਾਫਲਾ ਬਾਰਾਖੰਬਾ ਰੋਡ ਤੋਂ ਸੁਪਰੀਮ ਕੋਰਟ ਵੱਲ ਵਧ ਰਿਹਾ ਹੈ, ਜਿੱਥੇ ਉਹ ਚੋਣ ਕਮਿਸ਼ਨ ਦੀ ਭੂਮਿਕਾ ਦੀ ਨਿਆਂਇਕ ਜਾਂਚ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕਰਨਗੇ। INDIA Alliance Protest
ਇਹ ਵੀ ਪੜ੍ਹੋ : Ashiana Campaign: ਆਸ਼ਿਆਣਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ