ਪੇਂਡੂ ਡਾਕਟਰਾਂ ਦਾ ਸਿਹਤ ਵਿਭਾਗ ‘ਚ ਰਲੇਵਾਂ ਟਲਿਆ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਨੇ ਟਾਲੀ 1 ਸਾਲ ਲਈ ਗੱਲਬਾਤ | Health Department

  • 15 ਅਗਸਤ 2019 ਤੱਕ ਪੇਂਡੂ ਵਿਭਾਗ ‘ਚ ਹੀ ਰਹਿਣਗੇ ਡਿਸਪੈਂਸਰੀਆਂ ਦੇ ਸਾਰੇ ਡਾਕਟਰ |Health Department

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੀ ਸਿਹਤ ਦਾ ਖ਼ਿਆਲ ਰੱਖਣ ਵਾਲੇ 765 ਡਾਕਟਰਾਂ ਦਾ ਹੁਣ ਸਿਹਤ ਵਿਭਾਗ ਵਿੱਚ ਮਰਜ ਨਹੀਂ ਹੋਵੇਗਾ। ਇਹ ਸਾਰੇ ਡਾਕਟਰ ਆਪਣੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਚ ਰਹਿੰਦੇ ਹੋਏ ਹੀ ਆਪਣੀਆਂ ਸੇਵਾਵਾਂ ਦੇਣਗੇ। ਪੰਚਾਇਤ ਵਿਭਾਗ ਨੇ ਇਨ੍ਹਾਂ ਡਾਕਟਰਾਂ ਨੂੰ ਸਿਹਤ ਵਿਭਾਗ ਵਿੱਚ ਭੇਜਣ ਦੀ ਕਾਰਵਾਈ ਨੂੰ 15 ਅਗਸਤ 2019 ਤੱਕ ਲਈ ਟਾਲ ਦਿੱਤਾ ਹੈ। ਇਸ ਨਾਲ ਹੀ ਇਨ੍ਹਾਂ ਸਾਰੇ ਡਾਕਟਰਾਂ ਨੂੰ ਪਿੰਡਾਂ ਵਿੱਚ ਚੰਗਾ ਕੰਮ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ 15 ਅਗਸਤ 2019 ਨੂੰ ਹੋਣ ਵਾਲੇ ਫੈਸਲੇ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਹੀ ਲਿਆ ਜਾਵੇ। (Health Department)

ਸਿਹਤ ਵਿਭਾਗ ਦੀਆਂ 1186 ਡਿਸਪੈਂਸਰੀਆਂ ‘ਚ ਕੰਮ ਕਰ ਰਹੇ 765 ਡਾਕਟਰ | Health Department

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਿਹਤ ਵਿਭਾਗ ਵਲੋਂ ਡਾਕਟਰਾਂ ਦੀ ਭਾਰੀ ਘਾਟ ਕਾਰਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਆਪਣੇ ਵਿਭਾਗ ਵਿੱਚ ਸ਼ਿਫ਼ਟ ਕਰਨ ਦੀ ਤਜਵੀਜ਼ ਬਣਾਈ ਸੀ ਤਾਂ ਕਿ ਸ਼ਹਿਰਾਂ ‘ਚ ਡਾਕਟਰਾਂ ਦੀ ਤਾਇਨਾਤੀ ਵਧਾਈ ਜਾਵੇ। ਸਿਹਤ ਵਿਭਾਗ ਵੱਲੋਂ ਪਿਛਲੇ ਕਈ ਸਾਲਾ ਤੋਂ ਚਲ ਰਹੇ ਇਸ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਹਰ ਸੰਭਵ ਕੋਸ਼ਸ਼ ਕੀਤੀ ਜਾ ਰਹੀਂ ਸੀ। ਬੀਤੇ ਇੱਕ ਸਾਲ ਤੋਂ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਇਨ੍ਹਾਂ ਕੋਸ਼ਸ਼ਾਂ ਨੂੰ ਤੇਜ਼ ਕਰਦੇ ਹੋਏ ਕਈ ਦਰਜਨ ਮੀਟਿੰਗਾਂ ਤੱਕ ਕੀਤੀਆਂ ਗਈਆਂ ਪਰ ਬ੍ਰਹਮ ਮਹਿੰਦਰਾ ਅਤੇ ਪੇਂਡੂ ਡਾਕਟਰ ਯੂਨੀਅਨ ਵਿਚਕਾਰ ਕਈ ਮੁਦਿਆ ਸਬੰਧੀ ਸਮਝੌਤਾ ਨਹੀਂ ਹੋ ਸਕਿਆ। (Health Department)

ਸਿਹਤ ਵਿਭਾਗ ਲੈਣਾ ਚਾਹੁੰਦਾ ਸੀ ਪੇਂਡੂ ਡਾਕਟਰਾਂ ਨੂੰ ਆਪਣੇ ਵਿਭਾਗ ‘ਚ | Health Department

ਜਿਸ ਤੋਂ ਬਾਅਦ ਬ੍ਰਹਮ ਮਹਿੰਦਰਾ ਵੱਲੋਂ 765 ਡਾਕਟਰਾਂ ਵਿੱਚੋਂ 97 ਪੇਂਡੂ ਡਾਕਟਰਾਂ ਨੂੰ ਬਿਨਾਂ ਸ਼ਰਤ ਸਿਹਤ ਵਿਭਾਗ ਵਿੱਚ ਲਿਆਉਣ ਲਈ ਤਿਆਰ ਵੀ ਕਰ ਲਿਆ ਅਤੇ ਸਿਰਫ਼ ਕਾਗਜ਼ੀ ਕਾਰਵਾਈ ਹੋਣੀ ਹੀ ਬਾਕੀ ਰਹਿ ਗਈ ਸੀ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੇਂਡੂ ਡਾਕਟਰਾਂ ਦੀ ਯੂਨੀਅਨ ਨਾਲ ਮੀਟਿੰਗ ਕਰਦੇ ਹੋਏ ਸਿਹਤ ਵਿਭਾਗ ਵਿੱਚ ਰਲੇਵੇਂ ਨੂੰ 1 ਸਾਲ ਲਈ ਟਾਲ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ 15 ਅਗਸਤ 2019 ਤੋਂ ਪਹਿਲਾਂ ਵਿਚਾਰ ਤੱਕ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਹੀ ਸਾਰੇ ਡਾਕਟਰਾਂ ਨੂੰ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰਨ ਲਈ ਕਿਹਾ ਗਿਆ ਹੈ।

ਪਰੇਸ਼ਾਨੀ ਹੋਈ ਦੂਰ, ਹੁਣ ਪਿੰਡਾਂ ਦੀ ਸਿਹਤ ਵੱਲ ਹੋਵੇਗਾ ਧਿਆਨ : ਅਸਲਮ | Health Department

ਪੇਂਡੂ ਡਾਕਟਰਾਂ ਦੀ ਯੂਨੀਅਨ ਦੇ ਪ੍ਰਧਾਨ ਡਾ. ਅਸਲਮ ਪਰਵੇਜ ਨੇ ਕਿਹਾ ਕਿ ਰਲੇਂਵੇ ਸਬੰਧੀ ਪਿਛਲੇ 1 ਸਾਲ ਤੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ, ਜਿਸ ਕਾਰਨ ਪਰੇਸ਼ਾਨੀ ਵਿੱਚ ਹੀ ਜ਼ਿਆਦਾ ਸਮਾਂ ਬੀਤ ਜਾਂਦਾ ਸੀ, ਕਿਉਂਕਿ ਡਾਕਟਰਾਂ ਨੂੰ ਖ਼ੁਦ ਦਾ ਭਵਿੱਖ ਨਹੀਂ ਪਤਾ ਸੀ ਕਿ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਚ ਰਹਿਣਗੇ ਜਾਂ ਫਿਰ ਸਿਹਤ ਵਿਭਾਗ ਜਾਣਗੇ। ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ 1 ਸਾਲ ਦੇ ਦਿੱਤਾ ਹੈ। ਇਸ ਦੌਰਾਨ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਦੇ ਹੋਏ ਪੇਂਡੂਆਂ ਦੀ ਸਿਹਤ ਨੂੰ ਠੀਕ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਉਹ 97 ਡਾਕਟਰ ਵੀ ਸਿਹਤ ਵਿਭਾਗ ਵਿੱਚ ਨਹੀਂ ਜਾਣ ਦੇਣਗੇ, ਉਨ੍ਹਾਂ ਨੂੰ ਵੀ ਆਪਣੇ ਵਿਭਾਗ ‘ਚ ਰੋਕਣ ਦੀ ਕੋਸ਼ਸ਼ ਕਰਨਗੇ। (Health Department)