ਦੋ ਸਾਲਾਂ ਤੋਂ ਹਰਿਆਣਾ ‘ਚ ਨਹੀਂ ਸੜਿਆ ਅਨਾਜ ਦਾ ਇੱਕ ਵੀ ਦਾਣਾ

One, Bite, Grain, Rotting, Haryana, Two, Years

ਦੇਸ਼ ਦਾ ਪਹਿਲਾ ਸੂਬਾ ਜਿਥੇ ਤਿੰਨ ਸਾਲਾਂ ‘ਚ ਬਿਲਕੁਲ ਵੀ ਸੜ੍ਹਿਆ ਨਹੀਂ ਅਨਾਜ | Haryana News

  • ਦੇਸ਼ ਦੇ ਹਰ ਸੂਬੇ ਤੋਂ ਹਰ ਸਾਲ ਆਉਂਦੀ ਹੈ ਅਨਾਜ ਸੜਨ ਦੀ ਖਬਰ | Haryana News

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦੇਸ਼ ਭਰ ‘ਚ ਅਨਾਜ ਘਪਲੇ ਅਤੇ ਅਨਾਜ ਸੜ੍ਹਨ ਦੀ ਖਬਰਾਂ ਵਿੱਚ ਹਰਿਆਣਾ ਸਿਰਫ ਇੱਕ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਪਿਛਲੇ ਤਿੰਨ ਸਾਲਾਂ ਤੋਂ ਨਾ ਹੀ ਕੋਈ ਅਨਾਜ ਘਪਲਾ ਹੋਇਆ ਹੈ ਅਤੇ ਨਾ ਹੀ ਅਨਾਜ ਸੜ੍ਹਨ ਵਰਗੀ ਕੋਈ ਖਬਰ ਆਈ ਹੈ ਹਰਿਆਣਾ ‘ਚ ਪਿਛਲੇ ਦੋ ਸਾਲਾਂ ਤੋਂ ਅਨਾਜ ਦਾ ਇੱਕ ਦਾਣਾ ਵੀ ਸੜ ਜਾਂ ਗਲ ਕੇ ਖਰਾਬ ਨਹੀਂ ਹੋਇਆ ਹੈ ਜੋ ਕਿ ਆਪਣੇ ਆਪ ‘ਚ ਇੱਕ ਰਿਕਾਰਡ ਬਣ ਗਿਆ ਹੈ ਕਿਉਂਕਿ ਦੇਸ਼ ਦਾ ਕੋਈ ਵੀ ਅਜਿਹਾ ਸੂਬਾ ਨਹੀਂ ਹੈ ਜਿੱਥੇ ਅਨਾਜ ਸੜ ਕੇ ਹਰ ਸਾਲ ਖਰਾਬ ਨਾ ਹੋਇਆ ਹੋਵੇ, ਪਿਛਲੇ ਕਾਂਗਰਸ ਦੇ ਅਖੀਰਲੇ 7 ਸਾਲਾਂ ‘ਚ 70 ਕਰੋੜ ਦਾ ਅਨਾਜ ਖਰਾਬ ਹੋ ਗਿਆ ਸੀ। (Haryana News)

ਕਾਂਗਰਸ ਦੇ ਪਿਛਲੇ 7 ਸਾਲਾਂ ‘ਚ ਖਰਾਬ ਹੋਇਆ ਸੀ 70 ਕਰੋੜ ਦਾ ਅਨਾਜ

ਜਾਣਕਾਰੀ ਅਨੁਸਾਰ ਐਫਸੀਆਈ ਵੱਲੋਂ ਦੇਸ਼ ਭਰ ਦੇ ਸੂਬਿਆਂ ਤੋਂ ਅਨਾਜ ਖਰੀਦਿਆਂ ਜਾਂਦਾ ਹੈ  ਅਤੇ ਖਰੀਦ ਦਾ ਜਿੰਮਾ ਸੂਬਾ ਸਰਕਾਰਾਂ ਕੋਲ ਹੋਣ ਕਰਕੇ ਉਨ੍ਹਾਂ ਸੂਬਿਆਂ ‘ਚ ਅਨਾਜ ਦੇ ਸੂਬਾ ਸਰਕਾਰ ਦੀ ਦੇਖ-ਰੇਖ ‘ਚ ਰੱਖੀ ਜਾਂਦੀ ਹੈ, ਐਫਸੀਆਈ ਵੱਲੋਂ ਖਰੀਦੇ ਜਾਣ ਵਾਲੇ ਅਨਾਜ ਦੀ ਲਿਫਟਿੰਗ ਦੇਰੀ ਨਾਲ ਕਰਵਾਉਣ ਦੀ ਵਜ੍ਹਾ ਕਰਕੇ ਕਈ ਸੂਬਾ ‘ਚ ਅਨਾਜ ਖੁੱਲ੍ਹੇ ਅਸਮਾਨ ‘ਚ ਪਿਆ-ਪਿਆ ਖਰਾਬ ਹੋ ਜਾਂਦਾ ਹੈ, ਜਿਸ ਨੂੰ ਬਾਅਦ ‘ਚ ਕੋਡੀਆਂ ਦੇ ਭਾਅ ‘ਚ ਵੇਚ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਸਾਧ-ਸੰਗਤ ਨੇ ਹੜ੍ਹ ਪ੍ਰਭਾਵਿਤ ਖੇਤਰ ’ਚ 50 ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਹਰ ਸੂਬੇ ਦੀ ਤਰ੍ਹਾਂ ਹਰਿਆਣਾ ‘ਚ ਵੀ ਹਰ ਸਾਲ ਕਰੋੜਾਂ ਦਾ ਅਨਾਜ ਗਲ-ਸੜ ਕੇ ਖਰਾਬ ਹੋ ਜਾਂਦਾ ਸੀ ਪਰ ਹਰਿਆਣਾ  ਸੂਬੇ ‘ਚ ਜਿਵੇਂ ਹੀ ਭਾਜਪਾ ਦੀ ਸਰਕਾਰ ਆਈ ਹੈ ਤਾਂ ਪਿਛਲੇ ਤਿੰਨ ਸਾਲਾਂ ਤੋਂ ਨਾ ਤਾਂ ਅਨਾਜ ਖਰਾਬ ਹੋਇਆ ਹੈ ਤੇ ਨਾ ਹੀ ਗਲ-ਸੜ ਰਿਹਾ ਹੈ, ਜਿਸ ਨੂੰ ਦੇਖ ਕੇ ਖੁਦ ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀ ਫੂਡ ਸਪਲਾਈ ਆਫ ਇੰਡੀਆ ਵੀ ਹੈਰਾਨ ਹੈ ਕਿ ਆਖਰ ਹਰਿਆਣਾ ਸਰਕਾਰ ਨੇ ਇੰਜ ਕਿਵੇਂ ਸੰਭਵ ਕਰ ਦਿਖਾਇਆ ਹੈ।

ਹਰ ਸਾਲ ਇਹਨਾ ਅਨਾਜ ਹੋ ਜਾਂਦਾ ਸੀ ਖਰਾਬ

  1. ਸਾਲ  ਖਰਾਬ ਅਨਾਜ ਅਨਾਜ ਦੀ ਕੀਮਤ
  2. 2009-10  1218.93.  2 ਕਰੋੜ 14 ਲੱਖ
  3. 2010-11  9038.00  15 ਕਰੋੜ 81 ਲੱਖ
  4. 2011-12  6320.00  11 ਕਰੋੜ 6 ਲੱਖ
  5. 2012-13  9730.15  17 ਕਰੋੜ 2 ਲੱਖ
  6. 2013-14  9549.00  16 ਕਰੋੜ 71 ਲੱਖ
  7. 2014-15  5641.00  9 ਕਰੋੜ 87 ਲੱਖ
  8. 2015-16  36.00  6 ਲੱਖ
  9. 2016-17  ਇਸ ਸਾਲ ਅਨਾਜ ਖਰਾਬ ਨਹੀਂ ਹੋਇਆ
  10. 2017-18  ਇਸ ਸਾਲ ਅਨਾਜ ਖਰਾਬ ਨਹੀਂ ਹੋਇਆ

(ਅਨਾਜ ਮੈਟ੍ਰਿਕ ਟਨ ‘ਚ)