ਨਾਮਵਰ ਕਵੀ ਜਗਜੀਤ ਸਿੰਘ ਪਿਆਸਾ ਦਾ ਸਦੀਵੀ ਵਿਛੋੜਾ

ਰਾਮ ਵਣ ਕੋਟਕਪੂਰਾ ਵਿਖੇ ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸਸਕਾਰ

ਕੋਟਕਪੂਰਾ (ਅਜੈ ਮਨਚੰਦਾ)। ਸਾਹਿਤ ਸਭਾ ਕੋਟਕਪੂਰਾ ਦੇ ਬਾਨੀ ਮੈਂਬਰ, ਨਾਮਵਰ ਕਵੀ ਤੇ ਗਜ਼ਲਗੋ ਜਗਜੀਤ ਸਿੰਘ ਪਿਆਸਾ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸਾਹਿਤ ਜਗਤ ਦੀ ਝੋਲੀ ਵਿੱਚ ‘ਸਹਿਮੇ ਸਹਿਮੇ ਹਾਸੇ, ਤੂੰ ਬੂਹਾ ਖੋਲ੍ਹ ਕੇ ਰੱਖੀਂ ਅਤੇ ਕਿਸੇ ਲਈ ਬੋਝ ਹਾਂ ਮੈਂ’ (ਤਿੰਨ ਪੁਸਤਕਾਂ) ਪਾਈਆ। ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਰਾਮਵਣ ਸਿੱਖਾਂ ਵਾਲਾ ਰੋਡ ਵਿਖੇ ਗਮਗੀਨ ਮਾਹੌਲ ਵਿੱਚ ਕੀਤਾ ਗਿਆ।

ਇਸ ਮੌਕੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਆਰੇਵਾਲਾ, ਪੰਜਾਬੀ ਫ਼ਿਲਮ ਜਗਤ ਦੇ ਨਾਮਵਰ ਹਸਤਾਖਰ ਗੁਰਮੀਤ ਸਾਜਨ ਤੇ ਮੈਡਮ ਵਿਜੇ ਧੁੰਨਾ, ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਗੁਰਦੀਪ ਸਿੰਘ ਬੈਂਕ ਮੈਨੇਜਰ, ਅਧਿਆਪਕ ਆਗੂ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ ‘ਸੋਮ ਨਾਥ ਅਰੋੜਾ, ਨਾਚੀਜ਼ ਸੁਰਿੰਦਰ ਸਚਦੇਵਾ , ਪੱਤਰਕਾਰ ਰਛਪਾਲ ਸਿੰਘ ਭੁੱਲਰ, ਕੁਲਦੀਪ ਮਾਣੂੰਕੇ, ਸਮਾਜ ਸੇਵੀ ਸੁਖਵਿੰਦਰ ਸਿੰਘ ਬੱਬੂ, ਕੁਲਵੰਤ ਸਿੰਘ ਸਰਾਂ ਮੁੱਖ ਅਧਿਆਪਕ, ਦੀਪਕ ਮਨਚੰਦਾ, ਹਰਵਿੰਦਰ ਸਿੰਘ ਵੈਨਸੀ, ਬਲਜਿੰਦਰ ਭਾਰਤੀ, ਪ੍ਰੀਤ ਭਗਵਾਨ ਸਿੰਘ, ਅਜਾਇਬ ਸਿੰਘ ਕਲੇਰ, ਪਿ੍ਰੰਸੀਪਲ ਦਰਸ਼ਨ ਸਿੰਘ, ਮੁਖਤਿਆਰ ਸਿੰਘ ਮੱਤਾ, ਸੁਨੀਲ ਮਿੱਤਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ( ਲਡ਼ਕੇ )ਅਤੇ ਸਰਕਾਰੀ ਹਾਈ ਸਕੂਲ ਔਲਖ ਦੇ ਸਮੂਹ ਸਟਾਫ ਮੈਂਬਰਜ਼, ਨਜਦੀਕੀ ਰਿਸ਼ਤੇਦਾਰਾਂ ਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਾਮਲ ਵਿਅਕਤੀਆਂ ਨੇ ਜਗਜੀਤ ਸਿੰਘ ਪਿਆਸਾ ਦੇ ਬੇਟੇ ਸੁਖਵਿੰਦਰਪਾਲ ਸਿੰਘ ਹੈਲੀ ਅਤੇ ਗੁਰਿੰਦਰਪਾਲ ਸਿੰਘ ਲਾਡੀ ਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ