….ਤੇ 31 ਸਾਲ ਬਾਅਦ ਰਾਮੂ ਆਪਣੇ ਪਰਿਵਾਰ ਨੂੰ ਮਿਲਿਆ

Welfare Work Sachkahoon

ਰਾਮੂ ਨੂੰ ਉਸ ਦੇ ਸਾਥੀ ਨੇ 31 ਸਾਲ ਪਹਿਲਾਂ ਪਟਿਆਲਾ ਵਿੱਚ ਛੱਡ ਦਿੱਤਾ ਸੀ

ਸੱਚ ਕਹੂੰ / ਖੁਸ਼ਵੀਰ ਸਿੰਘ ਤੂਰ,ਪਟਿਆਲਾ। ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਰਾਮੂ 31 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਦੂਰ ਸੀ ਅਤੇ ਆਪਣੇ ਪਰਿਵਾਰ ਨੂੰ ਮਿਲਣ ਦੀ ਉਮੀਦ ਗੁਆ ਬੈਠਾ ਸੀ। ਉਸ ਨੂੰ ਇੰਝ ਜਾਪਦਾ ਸੀ ਕਿ ਜਿਵੇਂ ਉਹ ਤਿੰਨ ਦਹਾਕਿਆਂ ਤੋਂ ਇਕੱਲਾ ਸੀ ਅਤੇ ਹੁਣ ਜ਼ਿੰਦਗੀ ਵੀ ਇਕੱਲੇ ਹੀ ਬਤੀਤ ਕਰੇਗਾ, ਪਰ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਦੀਆਂ ਪਾਵਨ ਪ੍ਰੇਰਨਾਵਾਂ ‘ਤੇ ਚੱਲਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਕਿ ਵਿਛੜਿਆਂ ਨੂੰ ਮਿਲਾਉਣ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਹੀ 31 ਸਾਲਾਂ ਬਾਅਦ ਰਾਮੂ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ 31 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਰਾਮੂ ਨਾਂ ਦਾ 12 ਸਾਲਾ ਲੜਕਾ ਪੰਜਾਬ ਆਇਆ ਸੀ ਅਤੇ ਘਰ ਵਾਪਸ ਨਹੀਂ ਜਾ ਸਕਿਆ। Welfare Work

ਰਾਮੂ ਆਪਣੇ ਸਾਥੀ ਨਾਲ ਕੰਮ ਦੀ ਭਾਲ ਵਿਚ ਪੰਜਾਬ ਆਇਆ ਸੀ ਅਤੇ ਉਸ ਦਾ ਸਾਥੀ ਉਸ ਨੂੰ ਛੱਡ ਗਿਆ। ਉਸੇ ਸਮੇਂ ਰਾਮੂ ‘ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਅਤੇ ਉਹ ਪਟਿਆਲੇ ਰਹਿ ਕੇ ਇਧਰ-ਉਧਰ ਕੰਮ ਦੀ ਤਲਾਸ਼ ਕਰਨ ਲੱਗਾ। ਪਿੰਡਾਂ ਵਿੱਚ ਕੰਮ ਮਿਲਣ ਤੋਂ ਬਾਅਦ ਉਹ ਲੰਮਾ ਸਮਾਂ ਵੱਖ-ਵੱਖ ਪਿੰਡਾਂ ਵਿੱਚ ਕੰਮ ਕਰਦਾ ਰਿਹਾ ਅਤੇ ਰਾਮੂ ਦੇ ਘਰ ਦਾ ਕੋਈ ਪਤਾ ਨਾ ਹੋਣ ਕਾਰਨ ਘਰ ਜਾਣ ਦੀ ਇੱਛਾ ਖਤਮ ਹੋ ਗਈ। ਰਾਮੂ ਲਈ ਵੱਡੀ ਗੱਲ ਇਹ ਰਹੀ ਕਿ ਉਹ ਪਿੰਡਾਂ ਵਿਚ ਕੰਮ ਕਰਦੇ ਸਮੇਂ ਪਟਿਆਲਾ ਬਲਾਕ ਦੇ ਜ਼ਿੰਮੇਵਾਰ ਲੋਕਾਂ ਨਾਲ ਰਾਬਤਾ ਕਾਇਮ ਹੋ ਗਿਆ । ਕਾਫੀ ਸਮਾਂ ਉਹ ਪਟਿਆਲਾ ਕੰਟੀਨ ਵਿੱਚ ਕੰਮ ਕਰਦਾ ਰਿਹਾ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਪਟਿਆਲਾ ਬਲਾਕ ਦੇ ਜਿੰਮੇਵਾਰਾਂ ਨੇ ਉਸ ਦੀਆਂ ਸਾਰੀਆਂ ਗੱਲਾਂ ਸੁਣੀਆਂ। ਇਸ ਦੌਰਾਨ ਬਲਾਕ ਪਟਿਆਲਾ ਦੇ ਜਿੰਮੇਵਾਰਾਂ ਨੇ ਉਸ ਦੇ ਪਰਿਵਾਰ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕੀਤੀ। ਉਸ ਦੇ ਪਿੰਡ ਦਾ ਪਤਾ ਲੱਭਿਆ। Welfare Work

ਰਾਮੂ ਯੂਪੀ ਦੇ ਫੈਜ਼ਾਬਾਦ ਤੋਂ 45 ਕਿਲੋਮੀਟਰ ਦੂਰ ਪਿੰਡ ਬੇਹਾਟੀ ਦਾ ਰਹਿਣ ਵਾਲਾ ਸੀ। ਰਾਮੂ ਨੂੰ ਉਸ ਦੇ ਘਰ ਲਿਜਾਣ ਲਈ ਪੰਦਰਾਂ ਮੈਂਬਰ ਸਬਰਜੀਤ ਹੈਪੀ ਅਤੇ ਸੋਹਣ ਲਾਲ ਪਟਿਆਲਾ ਤੋਂ ਰੇਲਗੱਡੀ ਲਈ ਅਤੇ ਉਸ ਦੇ ਘਰ ਪੁੱਜੇ। ਜਦੋਂ ਪਰਿਵਾਰ ਨੇ 31 ਸਾਲ ਪਹਿਲਾਂ ਆਪਣੇ ਵਿਛੜੇ ਰਾਮੂ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਭਾਵੇਂ ਉਸ ਸਮੇਂ ਰਾਮੂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ ਪਰ ਪਰਵਿਾਰ ਵਿੱਚ ਭਾਈ-ਭਾਬੀ ਅਤੇ ਪਿੰਡ ਦੇ ਲੋਕਾਂ ਨੇ ਉਸਨੂੰ ਪਹਿਚਾਣ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਮੂ ਤੋਂ ਹੁਣ ਸਾਰੀਆਂ ਉਮੀਦਾਂ ਟੁੱਟ ਗਈਆਂ ਸਨ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਤਿੰਨ ਦਹਾਕਿਆਂ ਬਾਅਦ ਰਾਮੂ ਨੂੰ ਘਰ ਲਿਆ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕੀਤੇ ਹਨ।

ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਮੂ ਦੀਆਂ ਉਦਾਸ ਅੱਖਾਂ ਵਿੱਚ ਦੇਖੀ ਖੁਸ਼ੀ

ਬਲਾਕ ਦੇ 45 ਮੈਂਬਰ ਹਰਮਿੰਦਰ ਨੋਨਾ ਅਤੇ 15 ਮੈਂਬਰ ਮਲਕੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ 9 ਪਰਿਵਾਰ ਨਾਲ ਮਿਲ ਕੇ ਚੁੱਪ-ਚੁਪੀਤੇ ਰਹਿਣ ਵਾਲੇ ਰਾਮੂ ਦੀਆਂ ਅੱਖਾਂ ਵਿੱਚ ਖੁਸ਼ੀ ਸਾਫ਼ ਦਿਸ ਰਹੀ ਸੀ। ਰਾਮੂ ਨੂੰ ਮਿਲ ਕੇ ਪਰਿਵਾਰ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਖੁਸ਼ੀ ਮਨਾਈ। ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਅਤੇ ਸਾਧ-ਸੰਗਤ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਮਨੁੱਖਤਾ ਦਾ ਮਸੀਹਾ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ