ਪਾਰਟੀਆਂ ਦੇ ਰੁਲ਼ਦੇ ਸਿਧਾਂਤ

Political, Rule, Principles

ਕਹਿਣ ਨੂੰ ਸਿਆਸਤ ਅਸੂਲਾਂ, ਸਿਧਾਂਤਾਂ ਨਾਲ ਚੱਲਦੀ ਹੈ ਪਰ ਪਾਰਟੀ ਦੀ ਰਣਨੀਤੀ ਅੱਗੇ ਅਸੂਲਾਂ ਨੂੰ ਕੋਈ ਨਹੀਂ ਪੁੱਛਦਾ ਵੱਡੀ ਗੱਲ ਤਾਂ ਇਹ ਹੈ ਕਿ ਸਿਆਸੀ ਚਤੁਰਾਈ ਅੱਗੇ ਕਾਨੂੰਨ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਅਜਿਹੇ ਪੈਂਤਰੇ ਖੇਡੇ ਹਨ ਕਿ ਦਲ ਬਦਲ ਵਿਰੋਧੀ ਕਾਨੂੰਨ ਹੋਣ ਦੇ ਬਾਵਜ਼ੂਦ ਦਲ ਬਦਲਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੋ ਸਕੀ ਆਮ ਆਦਮੀ ਪਾਰਟੀ ‘ਚੋਂ ਵਿਧਾਇਕ ਸੁਖਪਾਲ ਖਹਿਰਾ ਤੇ ਵਿਧਾਇਕ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਜਿਹੀ ਹਾਲਤ ‘ਚ ਪਾਰਟੀ ਦੋਵਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਵਾ ਸਕਦੀ ਸੀ ਪਰ ਪਾਰਟੀ ਨੇ ਬੜੀ ਢਿੱਲਮੱਠ ਨਾਲ ਖਹਿਰਾ ਦੀ ਮੈਂਬਰਸ਼ਿਪ ਖਤਮ ਕਰਨ ਲਈ ਸਪੀਕਰ ਨੂੰ ਲਿਖਿਆ ਦੂਜੇ ਪਾਸੇ ਬਲਦੇਵ ਸਿੰਘ ਦੀ ਸ਼ਿਕਾਇਤ ਹੀ ਨਹੀਂ ਕੀਤੀ ਗਈ ਆਪ ਦੇ ਕਈ ਹੋਰ ਵੀ ਵਿਧਾਇਕ ਹਨ ਜੋ ਸ਼ਰੇਆਮ ਖਹਿਰਾ ਦਾ ਸਾਥ ਦੇ ਰਹੇ ਹਨ ਪਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਦਰਜਾ ਕਾਇਮ ਰੱਖਣ ਲਈ ਆਮ ਆਦਮੀ ਪਾਰਟੀ ਨੇ ਚੁੱਪ ਵੱਟੀ ਹੋਈ ਹੈ।

ਹਾਲਾਂਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਧਾਂਤਾਂ ‘ਤੇ ਚੱਲਣ ਦਾ ਦਾਅਵਾ ਕਰਦੇ ਹਨ ਪਰ ਦਲ ਬਦਲ ਰੋਕੂ ਕਾਨੂੰਨ ਹੋਣ ਦੇ ਬਾਵਜ਼ੂਦ ਉਨ੍ਹਾਂ ਬਾਗੀ ਵਿਧਾਇਕਾਂ ਖਿਲਾਫ ਕਾਰਵਾਈ ਤੋਂ ਹੱਥ ਖਿੱਚੀ ਰੱਖਿਆ ਐੱਚਐੱਸ ਫੂਲਕਾ ਤਾਂ ਆਪ ਦੀ ਮੈਂਬਰਸ਼ਿਪ ਛੱਡਣ ਦੇ ਨਾਲ-ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ ਤੇ ਉਹ ਹਲਕੇ ‘ਚ ਕੋਈ ਕੰਮ ਵੀ ਨਹੀਂ ਕਰ ਰਹੇ ਹਨ ਉਹ ਤਨਖ਼ਾਹ ਭੱਤੇ ਵੀ ਬਿਨਾ ਕੰਮ ਤੋਂ ਲੈ ਰਹੇ ਹਨ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਵੀ ਸਿਧਾਂਤਾਂ ‘ਤੇ ਖਰਾ ਉੱਤਰਨ ਤੋਂ ਪਾਸਾ ਵੱਟ ਰਿਹਾ ਹੈ ਐੱਮਪੀ ਸ਼ੇਰ ਸਿੰਘ ਘੁਬਾਇਆ ਨੇ ਜਦੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਕਹਿ ਰਹੇ ਹਨ ਕਿ ਘੁਬਾਇਆ ਨੇ ਅਸਤੀਫਾ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਘੁਬਾਇਆ ਤਾਂ ਪਿਛਲੇ ਦੋ ਸਾਲਾਂ ਤੋਂ ਹੀ ਕਾਂਗਰਸ ਵਿੱਚ ਸਨ ਜੇਕਰ ਕੋਈ ਆਗੂ ਦੋ ਸਾਲਾਂ ਤੋਂ ਪਾਰਟੀ ਨਾਲ ਧੋਖਾ ਕਰ ਰਿਹਾ ਸੀ ਤਾਂ ਉਸ ਨੂੰ ਇੰਨਾ ਲੰਮਾ ਪਾਰਟੀ ‘ਚ ਕਿਉਂ ਰੱਖਿਆ ਗਿਆ ਇਹ ਗੱਲ ਪਾਰਟੀ ਦੀ ਕੋਰ ਕਮੇਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੀ ਹੈ ਇਸ ਦੇ ਉਲਟ ਅਕਾਲੀ ਦਲ ਨੇ ਮਨਪ੍ਰੀਤ ਬਾਦਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗੇ ਆਗੂਆਂ ਖਿਲਾਫ ਤੁਰਤ-ਫੁਰਤ ਕਾਰਵਾਈ ਕੀਤੀ ਸੀ ਦਰਅਸਲ ਪਾਰਟੀਆਂ ਅੰਦਰੂਨੀ ਤੇ ਬਾਹਰੀ ਤੌਰ ‘ਤੇ ਕਿਸੇ ਦੁਵਿਧਾ ‘ਚ ਹੋਣ ਦੀ ਬਜਾਇ ਅਸੂਲਾਂ ਨੂੰ ਛਿੱਕੇ ਟੰਗ ਕੇ ਆਪਣੀ ਗਿਣਤੀ ਦੀ ਤਾਕਤ ਬਰਕਰਾਰ ਰੱਖਣ ਲਈ ਦਲ ਬਦਲੂ ਕਾਨੂੰਨ ਨੂੰ ਹੀ ਬੇਅਸਰ ਕਰ ਰਹੀਆਂ ਹਨ ਸਿਆਸਤ ‘ਚ ਸੱਚਾਈ, ਸਪੱਸ਼ਟਤਾ ਤੇ ਇਮਾਨਦਾਰੀ ਦੁਰਲੱਭ ਚੀਜ਼ਾਂ ਹੋ ਗਈਆਂ ਹਨ ਆਮ ਲੋਕਾਂ ਲਈ ਰਾਜਨੀਤੀ ਮਜ਼ਾਕ ਬਣਦੀ ਜਾ ਰਹੀ ਹੈ ਪਾਰਟੀਆਂ ਦੀ ਚਤੁਰਾਈ ਅੱਗੇ ਕਾਨੂੰਨ ਨੂੰ ਹੋਰ ਅਸਰਦਾਰ ਬਣਾਉਣ ਦੀ ਲੋੜ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।