ਧਰਤੀ ਦੀ ਪੈਦਾਵਾਰ ਸਮਰੱਥਾ ਖ਼ਤਮ ਕਰਦੈ ਪਲਾਸਟਿਕ

ਧਰਤੀ ਦੀ ਪੈਦਾਵਾਰ ਸਮਰੱਥਾ ਖ਼ਤਮ ਕਰਦੈ ਪਲਾਸਟਿਕ

ਪਲਾਸਟਿਕ ਸਬੰਧੀ ਇਹ ਸਭ ਨੂੰ ਪਤਾ ਹੈ ਕਿ ਇਹ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਹਾਲਾਂਕਿ ਦੁਨੀਆ ’ਚ ਜਦੋਂ ਪਹਿਲੀ ਵਾਰ ਪਲਾਸਟਿਕ ਦੀ ਖੋਜ ਹੋਈ ਸੀ ਉਦੋਂ ਇਸ ਦੇ ਟਿਕਾਊ ਗੁਣਾਂ ਨੂੰ ਦੇਖਦਿਆਂ ਇਸ ਨੂੰ ਬਹੁਤ ਵੱਡੀ ਕ੍ਰਾਂਤੀਕਾਰੀ ਖੋਜ ਮੰਨਿਆ ਗਿਆ ਸੀ ਪਰ ਸਮਾਂ ਬੀਤਦੇ-ਬੀਤਦੇ ਇਹੀ ਕ੍ਰਾਂਤੀਕਾਰੀ ਖੋਜ ਵਾਤਾਵਰਨ ਦੀ ਦ੍ਰਿਸ਼ਟੀ ਨਾਲ ਪੂਰੀ ਦੁਨੀਆ ਲਈ ਬਹੁਤ ਵੱਡੀ ਆਫ਼ਤ ਬਣ ਗਈ ਹੈ ਪਲਾਸਟਿਕ ਨੂੰ ਵਾਤਾਵਰਨ ਲਈ ਐਨਾ ਖ਼ਤਰਨਾਕ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਨਾ ਤਾਂ ਇਹ ਅਸਾਨੀ ਨਾਲ ਮਿੱਟੀ ’ਚ ਘੁਲਦਾ ਹੈ ਅਤੇ ਨਾ ਹੀ ਪਾਣੀ ’ਚ ਦਰਅਸਲ ਇਹ ਇੱਕ ਅਜਿਹੀ ਵਸਤੂ ਹੈ ਜੋ ਛੋਟੇ -ਛੋਟੇ ਟੁਕੜਿਆਂ ’ਚ ਟੁੱਟਦੀ ਹੈ ਪਰ ਨਾ ਤਾਂ ਅਸਾਨੀ ਨਾਲ ਗਲ਼ਦੀ ਹੈ ਅਤੇ ਨਾ ਹੀ ਸੜਦੀ ਹੈ

ਇਸ ਨੂੰ ਚਾਹੇ ਜ਼ਮੀਨ ’ਚ ਦਬਾਇਆ ਜਾਵੇ ਜਾਂ ਸਾੜਿਆ ਜਾਵੇ ਜਾਂ ਜਲ-ਸਰੋਤਾਂ ’ਚ ਰੋੜਿ੍ਹਆ ਜਾਵੇ ਤਿੰਨੇ ਹੀ ਰੂਪਾਂ ’ਚ ਵਾਤਾਵਰਨ ਨੂੰ ਇਸ ਨਾਲ ਵੱਡਾ ਨੁਕਸਾਨ ਹੁੰਦਾ ਹੈ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਤਮਾਮ ਸ਼ਾਹਿਰਾਂ ’ਚ ਪਲਾਸਟਿਕ ਕਚਰਾ ਵੀ ਵਧ ਰਿਹਾ ਹੈ ਅਤੇ ਇਸ ਕਾਰਨ ਚਾਰੇ ਪਾਸੇ ਖਿੱਲਰੇ ਪੌਲੀਥੀਨ ਦੇ ਚੱਲਦਿਆਂ ਲਗਭਗ ਸਾਰੇ ਸ਼ਹਿਰਾਂ ’ਚ ਡ੍ਰੇਨੇਜ਼ ਸਿਸਟਮ ਠੱਪ ਪਏ ਰਹਿੰਦੇ ਹਨ ਨਾਨ- ਬਾਇਓਡੀਗ੍ਰੇਡੇਇਲ ਪਲਾਸਟਿਕ ਥੈਲੀਆਂ ਨੂੰ ਜ਼ਮੀਨ ’ਚ ਘੁਲ ਹੋ ਕੇ ਨਸ਼ਟ ਹੋਣ ’ਚ ਕਰੀਬ ਇੱਕ ਹਜ਼ਾਰ ਸਾਲ ਦਾ ਸਮਾਂ ਲੱਗਦਾ ਹੈ ਜਿਸ ਦਾ ਸਿੱਧਾ ਅਤੇ ਸਪੱਸ਼ਟ ਅਰਥ ਹੈ ਕਿ ਅਸੀਂ ਆਪਣੀ ਥੋੜ੍ਹੀ ਜਿਹੀ ਸੁਵਿਧਾ ਲਈ ਇਨ੍ਹਾਂ ਥੈਲੀਆਂ ਦਾ ਇਸਤੇਮਾਲ ਕਰਕੇ ਧਰਤੀ ਨੂੰ ਅਗਲੇ ਇੱਕ ਹਜ਼ਾਰ ਸਾਲ ਲਈ ਪ੍ਰਦੂਸ਼ਿਤ ਕਰ ਰਹੇ ਹਾਂ

ਪਲਾਸਟਿਕ ’ਚ ਮੌਜ਼ੂਦ ਰਸਾਇਣ ਅਤੇ ਪ੍ਰਦੂਸ਼ਕ ਤੱਤ ਸਮੁੰਦਰਾਂ ’ਚ ਵੀ ਕਈ-ਕਈ ਦਹਾਕਿਆਂ ਤੱਕ ਮੌਜੂਦ ਰਹਿ ਸਕਦੇ ਹਨ ਕੇਂਦਰੀ ਵਾਤਾਵਰਨ ਅਤੇ ਵਣ ਮੰਤਰਾਲੇ ਵੱਲੋਂ ਕਰੀਬ ਦੋ ਦਹਾਕੇ ਪਹਿਲਾਂ ਰੀਸਾਈਕਿਲਡ ਪਲਾਸਟਿਕ ਮੈਨੂਫੈਕਚਰ ਐਂਡ ਯੂਜ਼ਸ ਰੂਲਸ-1999 ਜਾਰੀ ਕੀਤਾ ਗਿਆ ਸੀ, ਜਿਸ ’ਚ ਪਲਾਸਟਿਕ ਦੀਆਂ ਥੈਲੀਆਂ ਅਤੇ ਡੱਬਿਆਂ ਨੂੰ ਸਹੀ ਤਰੀਕੇ ਨਾਲ ਨਿਯਮਨ ਅਤੇ ਪ੍ਰਬੰਧਨ ਲਈ ‘ਵਾਤਾਵਰਨ ਸੁਰੱਖਿਆ ਐਕਟ-1968’ ਦੇ ਤਹਿਤ ਸਾਲ 2003 ’ਚ ਰਿਸਰਚ ਕੀਤੀ ਗਈ ਸੀ

ਭਾਰਤੀ ਮਾਪਦੰਡ ਬਿਊਰੋ ਵੱਲੋਂ ਵੀ ਪਲਾਸਟਿਕ ਦੇ ਧਰਤੀ ’ਚ ਘੁਲਣਸ਼ੀਲ ਦਸ ਮਾਪਦੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਇਨ੍ਹਾਂ ’ਤੇ ਕਦੇ ਅਮਲ ਹੁੰਦਾ ਨਜ਼ਰ ਨਹੀਂ ਆਇਆ 1990 ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਪੌਲੀਥੀਨ ਦੀ ਖਪਤ 20 ਹਜ਼ਾਰ ਟਨ ਸੀ ਜੋ 2005 ’ਚ ਵਧ ਕੇ 3.4 ਲੱਖ ਟਨ ਹੋ ਗਈ ਅਤੇ ਉਸ ਦੇ ਬਾਅਦ ਤੋਂ ਇਹ ਲਾਗਤਾਰ ਵੱਡੇ ਪੈਮਾਨੇ ’ਤੇ ਵਧਦੀ ਗਈ ਹੈ ਪੌਲੀਥੀਨ ਹੁਣ ਕਿਸੇ ਨਾ ਕਿਸੇ ਰੂਪ ’ਚ ਮਨੁੱਖੀ ਜੀਵਨ ਦਾ ਬੇਹੱਦ ਮਹੱਤਵਪੂਰਨ ਹਿੱਸਾ ਬਣ ਗਈ ਹੈ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਪਲਾਸਟਿਕ ਦੀਆਂ ਥੈਲੀਆਂ ਜਾਂ ਹੋਰ ਪਲਾਸਟਿਕ ਕਚਰਾ ਮਨੁੱਖੀ ਸਿਹਤ ’ਤੇ ਤਾਂ ਉਲਟ ਅਸਰ ਪਾਉਂਦਾ ਹੀ ਹੈ ਕੂੜੇ ਦੇ ਢੇਰ ’ਚ ਪਈਆਂ ਪਲਾਸਟਿਕ ਦੀਆਂ ਥੈਲੀਆਂ ਨੂੰ ਖਾ ਕੇ ਅਵਾਰਾ ਪਸ਼ੂ ਬਿਮਾਰ ਹੁੰਦੇ ਹਨ ਅਤੇ ਪਸ਼ੂਆਂ ਦੀਆਂ ਇਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧ ਰਿਹਾ ਹੈ

ਜਦੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ’ਚ ਆਉਂਦੀਆਂ ਹਨ ਤਾਂ ਅਸੀਂ ਮੁੜ ਅਜਿਹੇ ਲੋਕਾਂ ਨੂੰ ਕੋਸ ਕੇ ਆਪਣੇ ਦਿਲ ਦੀ ਭੜਾਸ ਕੱਢ ਲੈਂਦੇ ਹਾਂ, ਜੋ ਗਾਂ ਜਾਂ ਹੋਰ ਪਾਲਤੂ ਪਸੂਆਂ ਨੂੰ ਸੜਕਾਂ ’ਤੇ ਕੂੜੇ ਦੇ ਢੇਰ ’ਚ ਮੂੰਹ ਮਾਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ ਜਾਂ ਫ਼ਿਰ ਅਜਿਹੇ ਲੋਕਾਂ ਨੂੰ ਕੋਸ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ ਜੋ ਪੌਲੀਥੀਨ ’ਚ ਕੂੜਾ ਬੰਨ੍ਹ ਕੇ ਸੁੱਟ ਦਿੰਦੇ ਹਨ ਕਿਉਂਕਿ ਇਹੀ ਪਲਾਸਟਿਕ ਅਵਾਰਾ ਪਸ਼ੂਆਂ ਦਾ ਚਾਰਾ ਬਣ ਕੇ ਉਨ੍ਹਾਂ ਦੇ ਪੇਟ ’ਚ ਸਮਾਂ ਜਾਂਦੀ ਹੈ

ਇਸ ਤਰ੍ਹਾਂ ਦੀਆਂ ਤਮਾਮ ਖ਼ਬਰਾਂ ਨੂੰ ਦੇਖਦਿਆਂ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਨੇ ਪੌਲੀਥੀਨ ਅਤੇ ਪਲਾਸਟਿਕ ਨਾਲ ਬਣੀਆਂ ਚੀਜਾਂ ’ਤੇ ਰੋਕ ਲਾਉਣ ਦਾ ਐਲਾਨ ਤਾਂ ਕੀਤਾ ਹੋਇਆ ਹੈ ਅਤੇ ਇਸ ਦੇ ਉਲੰਘਣ ’ਤੇ ਜ਼ੁਰਮਾਨੇ ਅਤੇ ਕੈਦ ਦੀ ਵੀ ਤਜਵੀਜ਼ ਕੀਤੀ ਹੈ ਪਰ ਹਾਲੇ ਤੱਕ ਕਿਤੇ ਵੀ ਵੱਡੇ ਪੱਧਰ ’ਤੇ ਇਨ੍ਹਾਂ ਨਿਯਮਾਂ ਅਤੇ ਐਲਾਨਾਂ ’ਤੇ ਅਮਲ ਹੁੰਦਾ ਨਹੀਂ ਦਿਸਿਆ ਦੁਨੀਆ ਭਰ ’ਚ ਕਰੀਬ ਸੱਤ ਹਜ਼ਾਰ ਤਰ੍ਹਾਂ ਦੀਆਂ ਚੀਜਾਂ ਪਲਾਸਟਿਕ ਨਾਲ ਬਣਦੀਆਂ ਹਨ, ਜੋ ਇਸਤੇਮਾਲ ਤੋਂ ਬਾਅਦ ਪਲਾਸਟਿਕ ਪ੍ਰਦੂਸ਼ਣ ਦਾ ਕਾਰਨ ਬਣਣੀਆਂ ਹਨ ਜੇਕਰ ਅਸੀਂ ਪਲਾਸਟਿਕ ਦੇ ਇਨ੍ਹਾਂ ਸਾਰੇ ਸਾਮਾਨਾਂ ਦੀ ਗੱਲ ਛੱਡ ਦੇਈਏ ਤਾਂ ਹਰ ਸਾਲ ਕਰੀਬ ਪੰਜ ਸੌ ਅਰਬ ਪਲਾਸਟਿਕ ਦੀਆਂ ਥੈਲੀਆਂ ਦਾ ਨਿਰਮਾਣ ਹੁੰਦਾ ਹੈ

ਹੁਣ ਜੇਕਰ ਹਰ ਸਾਲ ਐਨੀ ਵੱਡੀ ਗਿਣਤੀ ’ਚ ਬਣੀਆਂ ਇਹ ਥੈਲੀਆਂ ਕੂੜੇ ਦੇ ਢੇਰ ਜਾਂ ਨਦੀ-ਨਾਲਿਆਂ ਅਤੇ ਸਮੁੰਦਰਾਂ ’ਚ ਸਮਾਉਣਗੀਆਂ ਤਾਂ ਪਲਾਸਟਿਕ ਪ੍ਰਦੂਸ਼ਣ ਦੇ ਹਾਲਾਤ ਕਿੰਨੇ ਭਿਆਨਕ ਹੁੰਦੇ ਜਾਣਗੇ, ਅੰਦਾਜ਼ਾ ਲਾਉਣਾ ਮੁਸਕਲ ਨਹੀਂ ਹੈ ਪਲਾਸਟਿਕ ਥੈਲੀਆਂ ਜ਼ਮੀਨ ’ਚ ਦੱਬ ਕੇ ਧਰਤੀ ਦੀ ਪੈਦਾਵਾਰ ਸਮਰੱਥਾ ਖ਼ਤਮ ਕਰਦੀਆਂ ਹਨ ਤਾਂ ਪਾਣੀ ’ਚ ਮਿਲ ਕੇ ਉਸ ਨੂੰ ਵੀ ਬੁਰੀ ਤਰ੍ਹਾਂ ਦੂਸ਼ਿਤ ਕਰਦੀਆਂ ਹਨ ਅਤੇ ਸਾੜੇ ਜਾਣ ’ਤੇ ਨਿੱਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਜਹਿਰੀਲਾ ਬਣਾਉਂਦੀਆਂ ਹਨ

ਪਲਾਸਟਿਕ ਕਚਰਾ ਸਾਡੇ ਸਰੀਰ ’ਚ 15 ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ ਕੁਝ ਪਲਾਸਟਿਕ ਉਤਪਾਦਾਂ ਨੂੰ ਮਿੱਟੀ ’ਚ ਘੁਲਣਸ਼ੀਲ ਬਣਾਉਣ ਲਈ ਉਨ੍ਹਾਂ ’ਚ ਕੁਝ ਰਸਾਇਣ ਅਤੇ ਰੰਗ ਮਿਲਾਏ ਜਾਂਦੇ ਹਨ ਪਰ ਇਹ ਰਸਾਇਣ ਅਤੇ ਰੰਗ ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਸਿਹਤ ’ਤੇ ਬਹੁਤ ਭਾਰੀ ਪੈਂਦੇ ਹਨ ਕੁਝ ਪਲਾਸਟਿਕ ਉਤਪਾਦਾਂ ਨੂੰ ਰੀ-ਸਾਈਕਲ ਵੀ ਕੀਤਾ ਜਾਂਦਾ ਹੈ ਪਰ ਰੀ-ਸਾਈਕÇਲੰਗ ਦੀ ਇਸ ਪ੍ਰਕਿਰਿਆ ’ਚ ਵੱਖ-ਵੱਖ ਤਰ੍ਹਾਂ ਦੇ ਰਸਾਇਣ ਜ਼ਮੀਨ ’ਚ ਸਮਾ ਕੇ ਮਿੱਟੀ ਅਤੇ ਜ਼ਮੀਨੀ ਪਾਣੀ ਨੂੰ ਜ਼ਹਿਰੀਲਾ ਬਣਾਉਂਦੇ ਹਨ ਅਤੇ ਇਸ ਪ੍ਰਕਿਰਿਆ ਦੌਰਾਨ ਨਿੱਕਲਣ ਵਾਲੇ ਧੂੰਏਂ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ

ਆਮ ਤੌਰ ’ਤੇ ਇਸਤੇਮਾਲ ਹੋਣ ਵਾਲੀਆਂ ਪਲਾਟਿਕ ਦੀਆਂ ਥੈਲੀਆਂ ’ਚ ਤਾਂ ਕਈ ਤਰ੍ਹਾਂ ਦੇ ਖਤਰਨਾਕ ਕਾਰਬਨਿਕ ਰਸਾਇਣਕ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜਿਨ੍ਹਾਂ ਦਾ ਇਸਤੇਮਾਲ ਲਗਭਗ ਥੈਲੀਆਂ ਨੂੰ ਖਿੱਚ ਭਰਿਆ ਰੰਗ ਦੇਣ ਅਤੇ ਚਮਕੀਲਾ ਬਣਾਉਣ ਲਈ ਕੀਤਾ ਜਾਂਦਾ ਹੈ ਇਹ ਰੰਗ ਅਤੇ ਰਸਾਇਣ ਜਿੱਥੇ ਇਨ੍ਹਾਂ ਥੈਲੀਆਂ ’ਚ ਪਾਏ ਜਾਣ ਵਾਲੇ ਕੁਝ ਖੁਰਾਕ ਪਦਾਰਥਾਂ ਨੂੰ ਕੁਝ ਹੱਦ ਤੱਕ ਜ਼ਹਿਰੀਲਾ ਬਣਾਉਣ ’ਚ ਸਹਾਇਕ ਹੁੰਦੇ ਹਨ, ਉੱਥੇ ਸਰੀਰ ’ਚ ਕੈਂਸਰ ਸਮੇਤ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਜਨਮ ਦੇ ਸਕਦੇ ਹਨ

ਇਸ ਤਰ੍ਹਾਂ ਰੰਗੀਲੇ ਪਦਾਰਥਾਂ ’ਚ ਕੈਡਮੀਅਮ, ਜਿੰਕ ਵਰਗੀਆਂ ਧਾਤੂਆਂ ਦੀ ਮੌਜਦੂਗੀ ਵੀ ਸਿਹਤ ਸਬੰਧੀ ਕਈ ਖ਼ਤਰੇ ਪੈਦਾ ਕਰਦੀ ਹੈ ਲੰਮੇ ਸਮੇਂ ਤੱਕ ਜਿੰਕ ਦੇ ਇਸਤੇਮਾਲ ਨਾਲ ਦਿਮਾਗ ਦੇ ਸੈੱਲਾਂ ਦਾ ਘਾਣ ਹੋਣ ਲੱਗਦਾ ਹੈ ਜਦੋਂਕਿ ਕੈਡਮੀਅਮ ਦੇ ਇਸਤੇਮਾਲ ਨਾਲ ਦਿਲ ਦਾ ਅਕਾਰ ਵਧ ਸਕਦਾ ਹੈ ਅਤੇ ਜੀ ਕੱਚਾ ਅਤੇ ਉਲਟੀਆਂ ਲੱਗਣ ਦੀ ਸਮੱਸਿਆ ਸਾਹਮਣੇ ਆ ਸਕਦੀ ਹੈ
ਯੋਗੇਸ਼ ਕੁਮਾਰ ਗੋਇਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।