Parminder Dhindsa ਨੇ ਵੀ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ‘ਤੇ ਖੜ੍ਹੇ ਕੀਤੇ ਸਵਾਲ

Parminder Dhindsa

ਸ਼੍ਰੋਮਣੀ ਅਕਾਲੀ ਦਲ (ਬ) ‘ਚ ਆਰੰਭ ਹੋਈ ਸਿਧਾਂਤਕ ਲੜਾਈ ‘ਚ ਮੈਂ ਆਪਣੇ ਪਿਤਾ ਦੇ ਨਾਲ : ਪਰਮਿੰਦਰ ਢੀਂਡਸਾ

ਆਪਣੀ ਰਿਹਾਇਸ਼ ਵਿਖੇ ਵਰਕਰਾਂ ਨੂੰ ਵੀ ਕੀਤਾ ਸੰਬੋਧਨ

ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਉਠੀਆਂ ਬਗ਼ਾਵਤੀ ਸੁਰਾਂ ਠੱਲ੍ਹਣ ਦਾ ਨਾਂਅ ਨਹੀਂ ਲੈ ਰਹੀਆਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਆਰੰਭੀ ਸਿਆਸੀ ਲੜਾਈ ਵਿੱਚ ਅੱਜ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ (Parminder Dhindsa) ਨੇ ਵੀ ਕੁੱਦਣ ਦਾ ਫੈਸਲਾ ਕਰ ਲਿਆ ਹੈ ਅੱਜ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਹੁਣ ਸਿਧਾਂਤ ਨਾਲੋਂ ਨਿੱਜ ਭਾਰੂ ਪੈ ਚੁੱਕੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਆਰੰਭ ਕੀਤੀ ਲੜਾਈ ਵਿੱਚ ਉਹ ਪੂਰੀ ਤਰ੍ਹਾਂ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ ‘ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਜਿਸ ਤਰ੍ਹਾਂ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਹੈ, ਉਸ ਸ਼ੱਕੀ ਹੈ ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪਾਰਟੀ ਪ੍ਰਧਾਨ (ਸੁਖਬੀਰ ਬਾਦਲ) ਦੀ ਚੋਣ ਕੀਤੀ ਗਈ ਹੈ, ਉਹ ਸਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋਣੀ ਚਾਹੀਦੀ ਸੀ ਇਸ ਪਿੱਛੋਂ ਸੂਬਾ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਵੀ ਇਸ ਪ੍ਰਕ੍ਰਿਆ ‘ਤੇ ਸਵਾਲ ਕੀਤਾ ਗਿਆ ਸੀ

ਮੈਂ ਆਪਣੇ ਪਿਤਾ ਤੇ ਹੋਰ ਆਗੂਆਂ ਨਾਲ ਡਟਣ ਦਾ ਫੈਸਲਾ ਆਪਣੇ ਪੱਧਰ ‘ਤੇ ਲਿਆ

ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਆਪਣੇ ਪਿਤਾ ਤੇ ਹੋਰ ਆਗੂਆਂ ਨਾਲ ਡਟਣ ਦਾ ਫੈਸਲਾ ਆਪਣੇ ਪੱਧਰ ‘ਤੇ ਲਿਆ ਹੈ ਇਸ ਵਿੱਚ ਉਨ੍ਹਾਂ ‘ਤੇ ਕੋਈ ਦਬਾਅ ਨਹੀਂ ਹੈ, ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਆਪਣੇ ਮਾੜੇ ਚੰਗੇ ਦਾ ਉਨ੍ਹਾਂ ਨੂੰ ਬਾਖੂਬੀ ਪਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਹੁਣ ਵੀ ਅਕਾਲੀ ਦਲ ਦੇ ਨਾਲ ਡਟ ਕੇ ਖੜ੍ਹੇ ਰਹਾਂਗੇ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ  ਪਰਮਿੰਦਰ ਨੇ ਕਿਹਾ ਕਿ ਉਹ ਆਪਣੇ ਪਿਤਾ ਤੇ ਹੋਰ ਆਗੂਆਂ (ਟਕਸਾਲੀਆਂ) ਨਾਲ ਗੱਲਬਾਤ ਕਰਕੇ ਆਪਣੀ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਕਿਹਾ ਗਿਆ ਤਾਂ ਪੰਜਾਬ ਦੇ ਦੂਜੇ ਜਿਲ੍ਹਿਆਂ ਵਿੱਚ ਵੀ ਇਸ ਸਬੰਧੀ ਸਮਾਗਮ ਕਰਨ ਜਾਣਗੇ

ਇਸ ਤੋਂ ਪਹਿਲਾਂ ਆਪਣੀ ਰਿਹਾਇਸ਼ ‘ਤੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਆਪਣੇ ਪਿਤਾ ਵੱਲੋਂ ਲਏ ਫੈਸਲੇ ਕਾਰਨ ਦੁਚਿੱਤੀ ਵਿੱਚ ਜ਼ਰੂਰ ਸੀ ਪਰ ਕਿਤੇ ਨਾ ਕਿਤੇ ਹਰ ਰੋਜ਼ ਪਿਤਾ ਨਾਲ ਗੱਲਬਾਤ ਹੁੰਦੀ ਸੀ ਕਿ ਹੁਣ ਕਮਜ਼ੋਰ ਹੋ ਰਹੀ ਪਾਰਟੀ ਨੂੰ ਸਿਧਾਂਤਕ ਤੌਰ ‘ਤੇ ਮਜ਼ਬੂਤ ਕਰਨ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ ਅਤੇ ਇਸ ਪਿੱਛੋਂ ਫੈਸਲਾ ਲਿਆ ਕਿ ਹੁਣ ਇਸ ਸਿਧਾਂਤਕ ਲੜਾਈ ਵਿੱਚ ਉਹ ਵੀ ਸ਼ਾਮਿਲ ਹੋਣਗੇ

ਆਪਣੀ ਇੱਜ਼ਤ ਕਿਸੇ ਕੀਮਤ ‘ਤੇ ਦਾਅ ‘ਤੇ ਨਹੀਂ ਲਾਉਣੀ

ਪਰਮਿੰਦਰ ਨੇ ਕਿਹਾ ਕਿ ਚਾਹੇ ਹੁਣ ਕੋਈ ਵੀ ਨਤੀਜੇ ਨਿੱਕਲਣ ਹੁਣ ਸਿਰਫ਼ ਸਿਆਸਤ ਇੱਜ਼ਤ ਵਾਸਤੇ ਹੀ ਕਰਨੀ ਹੈ ਆਪਣੀ ਇੱਜ਼ਤ ਕਿਸੇ ਕੀਮਤ ‘ਤੇ ਦਾਅ ‘ਤੇ ਨਹੀਂ ਲਾਉਣੀ ਉਨ੍ਹਾਂ ਕਿਹਾ ਕਿ ਉਹਨਾਂ ਆਪਣੀ ਜ਼ਮੀਰ ਨਾਲ ਫੈਸਲਾ ਕੀਤਾ ਹੈ ਅਤੇ ਹੁਣ ਪਿੱਛੇ ਨਹੀਂ ਹਟਾਂਗਾ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਅਹੁਦੇ ਦੀ ਕੋਈ ਝਾਕ ਨਹੀਂ ਅਤੇ ਨਾ ਹੀ ਸਾਨੂੰ ਕਿਸੇ ਨਾਲ ਨਿੱਜੀ ਰੰਜਿਸ਼ ਹੈ ਇਸ ਮੌਕੇ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਸਤਗੁਰ ਸਿੰਘ ਨਮੋਲ, ਹਰਦੇਵ ਸਿੰਘ ਝਨੇੜੀ, ਸੁਖਚੈਨ ਸਿੰਘ ਜੈਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਢੀਂਡਸਾ ਸਮਰਥਕ ਪੁੱਜੇ ਹੋਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।