ਹੁਣ ਕਾਰ ’ਚ ਸਾਰੀਆਂ ਸੀਟਾਂ ’ਤੇ ਲਾਉਣੀ ਪਵੇਗੀ ਬੈਲਟ, ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ

ਹੁਣ ਕਾਰ ’ਚ ਸਾਰੀਆਂ ਸੀਟਾਂ ’ਤੇ ਲਾਉਣੀ ਪਵੇਗੀ ਬੈਲਟ, ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਸਾਇਰਸ ਮਿਸਤਰੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਕਾਰ ਵਿੱਚ ਹਰ ਕਿਸੇ ਨੂੰ ਸੀਟ ਬੈਲਟ ਲਗਾਉਣੀ ਹੋਵੇਗੀ। ਭਾਵੇਂ ਤੁਸੀਂ ਅਗਲੀ ਸੀਟ ’ਤੇ ਹੋ ਜਾਂ ਪਿਛਲੀ ਸੀਟ ’ਤੇ, ਹਰ ਕਿਸੇ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਹੋਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ। ਜੇਕਰ ਡਰਾਈਵਰ ਦੀ ਪਿਛਲੀ ਸੀਟ ’ਤੇ ਬੈਠੇ ਯਾਤਰੀਆਂ ਨੇ ਸੀਟ ਬੈਲਟ ਨਾ ਲਗਾਈ ਹੋਵੇ ਤਾਂ ਵੀ ਚਲਾਨ ਕੱਟਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੇ ਸੀਟ ਬੈਲਟ ਨਹੀਂ ਲਗਾਈ ਤਾਂ ਅਲਾਰਮ ਵੱਜਦਾ ਰਹੇਗਾ।

ਸੀਟ ਬੈਲਟ ਬੰਨ੍ਹਣ ਦੇ ਫਾਇਦੇ

  • 1959 ਵਿੱਚ, ਵੋਲਵੋ ਇੰਜੀਨੀਅਰ ਨਿਲਸ ਬੋਹਿਨ ਨੇ 3-ਪੁਆਇੰਟ ਸੀਟ ਬੈਲਟ ਦੀ ਕਾਢ ਕੱਢੀ, ਜੋ ਅਸੀਂ ਅੱਜ ਵੀ ਵਰਤਦੇ ਹਾਂ।
  • ਸੀਟ ਬੈਲਟ ਤੁਹਾਨੂੰ ਦੁਰਘਟਨਾ ਦੌਰਾਨ ਕਈ ਵੱਡੀਆਂ ਸੱਟਾਂ ਤੋਂ ਬਚਾ ਸਕਦੀ ਹੈ।
  • ਇੱਕ ਸਰਵੇਖਣ ਮੁਤਾਬਕ 10 ਵਿੱਚੋਂ 7 ਭਾਰਤੀਆਂ ਨੇ ਕਾਰ ਦੇ ਪਿੱਛੇ ਬੈਠਣ ਵੇਲੇ ਸੀਟ ਬੈਲਟ ਨਹੀਂ ਬੰਨ੍ਹੀ।
  • ਬੈਲਟ ਤੋਂ ਬਿਨਾਂ ਏਅਰਬੈਗ ਬੇਕਾਰ ਹਨ।
  • ਇਕ ਰਿਪੋਰਟ ਮੁਤਾਬਕ ਸੀਟ ਬੈਲਟ ਨੇ ਸੜਕ ਹਾਦਸਿਆਂ ’ਚ ਕਈ ਜਾਨਾਂ ਬਚਾਈਆਂ ਹਨ।
  • ਡਬਲਯੂਐਚਓ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੀ ਸੀਟ ਬੈਲਟ ਪਹਿਨਣ ਨਾਲ ਮੌਤ ਦੇ ਜੋਖਮ ਨੂੰ 25 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ : ਚੰਡੀਗੜ੍ਹ ’ਚ ਆਬਕਾਰੀ ਕਮਿਸ਼ਨਰ ਦੇ ਘਰ ED ਦੀ ਰੇਡ

ਸੜਕ ਹਾਦਸੇ ’ਤੇ ਗਡਕਰੀ ਦੀ ਚਿੰਤਾ

  • ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਕਾਰ ਵਿੱਚ ਬੈਠੇ ਸਾਰੇ ਲੋਕਾਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਹੋਵੇਗਾ।
  • ਅਗਲੇ 2-3 ਤਿੰਨ ਵਿੱਚ ਅਸੀਂ ਇਸਦੇ ਨਿਯਮ ਬਾਰੇ ਜਾਣਕਾਰੀ ਦੇਵਾਂਗੇ।

ਸੀਟ ਬੈਲਟ ਦੀ ਵਰਤੋਂ ਕਦੋਂ ਕਰਨੀ ਹੈ

  • ਵਾਹਨ ਵਿੱਚ ਬੈਠਣ ਸਮੇਂ ਇਗਨੀਸ਼ਨ ਚਾਲੂ ਕਰਨ ਤੋਂ ਪਹਿਲਾਂ ਸੀਟ ਬੈਲਟ ਦੀ ਵਰਤੋਂ ਕਰੋ।
  • ਇਹ ਨਾ ਸਿਰਫ਼ ਤੁਹਾਨੂੰ ਸੁਰੱਖਿਆ ਪ੍ਰਦਾਨ ਕਰੇਗਾ ਸਗੋਂ ਤੁਹਾਡੇ ਅੰਦਰ ਵਿਸ਼ਵਾਸ ਵੀ ਪੈਦਾ ਕਰੇਗਾ।

ਸੀਟ ਬੈਲਟਾਂ ਕਿਵੇਂ ਕੰਮ ਕਰਦੀਆਂ ਹਨ

  • ਸੀਟ ਬੈਲਟ ਤੁਹਾਨੂੰ ਦੁਰਘਟਨਾ ਦੌਰਾਨ ਕਈ ਸੱਟਾਂ ਤੋਂ ਬਚਾ ਸਕਦੀ ਹੈ।
  • ਜਦੋਂ ਵਾਹਨ ਤੇਜ਼ ਰਫ਼ਤਾਰ ਨਾਲ ਟਕਰਾ ਜਾਂਦੇ ਹਨ ਤਾਂ ਸੀਟ ਬੈਲਟਾਂ ਤੁਹਾਨੂੰ ਸੱਟ ਤੋਂ ਬਚਾਉਂਦੀਆਂ ਹਨ।

ਕੱਲ੍ਹ ਸਾਇਰਸ ਮਿਸਤਰੀ ਦਾ ਬਿਜਲੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ

ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਇੱਥੇ ਇਲੈਕਟਿ੍ਰਕ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਕਾਰ ਹਾਦਸੇ ਵਿੱਚ 54 ਸਾਲਾ ਮਿਸਤਰੀ ਦੀ ਮੌਤ ਹੋ ਗਈ। ਮਿਸਤਰੀ ਦੇ ਅੰਤਿਮ ਸੰਸਕਾਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ, ਉਦਯੋਗਪਤੀ ਅਨਿਲ ਅੰਬਾਨੀ ਅਤੇ 8463 ਦੇ ਚੇਅਰਮੈਨ ਦੀਪਕ ਪਾਰੇਖ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਵੱਡੇ ਫੈਸਲੇ ਲੈਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2-3 ਦਿਨਾਂ ’ਚ ਵਾਹਨਾਂ ਸਬੰਧੀ ਨਵੇਂ ਨਿਯਮ ਆ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ