New Year ’ਤੇ Saint Dr. MSG ਦੇ ਬਚਨ

Saint-Dr. MSG

New Year ’ਤੇ Saint Dr. MSG ਦੇ ਬਚਨ | New Year

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਅਤੇ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਜੋ ਗਲਤੀਆਂ ਤੁਸੀਂ ਇਸ ਸਾਲ ’ਚ ਕੀਤੀਆਂ ਹਨ ਉਹ ਅਗਲੇ ਸਾਲ ’ਚ ਨਾ ਕਰਨ ਦਾ ਪ੍ਰਣ ਕਰੋ। ਜੋ ਤੁਸੀਂ ਸਿਮਰਨ ਕੀਤਾ, ਸਤਿਸੰਗਾਂ ਸੁਣੀਆਂ ਉਹ ਤੁ਼ਹਾਡੇ ਨਾਲ ਰਹੇਗਾ, ਤੁਸੀਂ ਆਪਣੇ ਔਗੁਣਾਂ ਤੇ ਬੁਰੀ ਆਦਤਾਂ ਨੂੰ ਛੱਡ ਦਿਓ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਜਨਵਰੀ ਤੋਂ ਪਵਿੱਤਰ ਅਵਤਾਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। (New Year)

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ

ਇਸ ਪਵਿੱਤਰ ਅਵਤਾਰ ਮਹੀਨੇ ’ਚ ਰੋਜ਼ਾਨਾ ਸਤਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਆਪਣੇ ਅੰਦਰ ਦੀ ਇੱਕ ਬੁਰੀ ਆਦਤ ਜ਼ਰੂਰ ਛੱਡੋ ਤੇ ਪ੍ਰਣ ਕਰੋ ਕਿ ਜ਼ਿੰਦਗੀ ’ਚ ਇਹ ਗਲਤੀ ਮੁਡ਼ ਨਹੀਂ ਕਰਾਂਗਾ। ਅਜਿਹਾ ਕਰਨ ਨਾਲ ਤੁਸੀਂ ਅੰਦਰ-ਬਾਹਰੋਂ ਖੁਸ਼ੀਆਂ ਨਾਲ ਮਾਲਾ-ਮਾਲ ਹੋ ਜਾਓਗੇ। ਆਪ ਜੀ ਨੇ ਫ਼ਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਜੋ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਉਸ ਨੂੰ ਛੱਡ ਦਿਓ, ਗੁਣਾਂ ਨੂੰ ਉਠਾ ਕੇ ਅਗਲੇ ਸਾਲ ’ਚ ਲੈ ਜਾਓ, ਇਰਾਦਾ ਮਜ਼ਬੂਤ ਬਣਾ ਕੇ ਚੱਲੋ ਤੇ ਗੁਣ ਗ੍ਰਹਿਣ ਕਰਨੇ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)

ਜਲਾਲਆਣੇ ‘ਚ ਆਇਆ ਨੂਰੇ ਜਲਾਲ | New Year

ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ, ਵੇਖਦਾ ਹੀ ਰਹਿ ਜਾਵੇ, ਨੂਰੀ ਮੁਖੜੇ ਤੋਂ ਨਜ਼ਰ ਹਟਾਉਣ ਦਾ ਦਿਲ ਹੀ ਨਾ ਕਰੇ ਇੱਕ ਝਿਉਰ ਦੀ ਮਿਸਾਲ ਵੀ ਇੱਥੇ ਪੇਸ਼ ਹੈ ਉਹ ਰੋਜ਼ਾਨਾ ਘਰ ‘ਚ ਪਾਣੀ ਭਰਨ ਆਉਂਦਾ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਬਾਲ ਸਰੂਪ ਨੂੰ ਪੰਘੂੜੇ ਨੇੜੇ ਕਈ ਘੰਟਿਆਂ ਤੱਕ ਖੜ੍ਹ ਕੇ ਦੀਦਾਰ ਕਰਦਾ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਟਿਕਟਕੀ ਲਾ ਕੇ ਖੜ੍ਹੇ ਉਸ ਭਾਈ ਨੂੰ ਟੋਕ ਵੀ ਦਿੱਤਾ ਕਿ ਤੁਸੀਂ ਰੋਜ਼ਾਨਾ ਇੰਨੀ-ਇੰਨੀ ਦੇਰ ਤੱਕ ਕੀ ਵੇਖਦੇ ਹੋ? ਉਸ ਭਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਾਤਾ ਜੀ, ਆਪ ਜੀ ਦੇ ਲਾਡਲੇ ‘ਚ ਮੈਨੂੰ ਈਸ਼ਟਦੇਵ (ਪਰਮੇਸ਼ਵਰ) ਦੇ ਦਰਸ਼-ਦੀਦਾਰ ਹੁੰਦੇ ਹਨ ਮੈਂ ਕਿਸੇ ਗਲਤ-ਭਾਵਨਾ ਨਾਲ ਨਹੀਂ ਸ਼ਰਧਾਪੂਰਵਕ ਦੀਦਾਰ ਕਰਦਾ ਹਾਂ।

ਅਜਿਹੀ ਹੀ ਇੱਕ ਹੋਰ ਵੀ ਘਟਨਾ ਜ਼ਿਕਰਯੋਗ ਹੈ, ਜਦੋਂ ਪੂਜਨੀਕ ਮਾਤਾ ਜੀ ਨੇ ਕਿਸੇ ਸਾਧੂ-ਸੁਭਾਅ ਸਖਸ਼ ਨੂੰ ਆਪਣੇ ਲਾਡਲੇ ਦੇ ਪਾਲਣੇ ਕੋਲ ਖੜ੍ਹਾ ਪਾਇਆ ਤਾਂ ਤੁਰੰਤ ਆ ਕੇ ਰੀਤੀ ਰਿਵਾਜ਼ ਅਨੁਸਾਰ ਤਵੇ ਤੋਂ ਕਾਲਾ ਟਿੱਕਾ ਆਪਣੇ ਲਾਡਲੇ ਨੂੰ ਲਾ ਦਿੱਤਾ ਤਾਂਕਿ ਕਿਸੇ ਦੀ ਬੁਰੀ ਨਜ਼ਰ ਲਾਡਲੇ ਨੂੰ ਨਾ ਲੱਗੇ ਤਾਂ ਇਹ ਵੇਖ ਕੇ ਉਸ ਸਾਧੂ ਨੇ ਆਦਰ ਸਨਮਾਨ ਦੇ ਨਾਲ ਮਾਤਾ ਜੀ ਨੂੰ ਕਿਹਾ, ਮਾਤਾ ਜੀ ਫਕੀਰਾਂ ਦੀ ਨਜ਼ਰ ਨਹੀਂ ਲੱਗਿਆ ਕਰਦੀ ਉਸ ਬਾਬੇ ਨੇ ਕਿਹਾ, ਮਾਤਾ ਜੀ, ਤੁਹਾਡੇ ਪੁੱਤਰ ਦੇ ਪੈਰ ‘ਚ ਪੂਰਾ ਪਦਮ ਚਿੰਨ੍ਹ ਹੈ ਤੁਹਾਡਾ ਬੇਟਾ ਕੋਈ ਮਹਾਨ ਸਖਸ਼ੀਅਤ ਹੈ ਇਨ੍ਹਾਂ ਦੇ ਦਰਸ਼-ਦੀਦਾਰ ਕਰਕੇ ਮੈਨੂੰ ਪਰਮ ਸੁੱਖ ਦਾ ਅਹਿਸਾਸ ਹੋਇਆ ਹੈ। ਆਪ ਜੀ ਨੇ ਫਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਇਸ ਨੂੰ ਛੱਡ ਦਿਓ, ਗੁਣਾਂ ਨੂੰ ਚੁੱਕ ਕੇ ਅਗਲੇ ਸਾਲ ’ਚ ਲੈ ਚੱਲੋ, ਇਰਾਦਾ ਮਜ਼ਬੂਤ ਬਣਾ ਕੇ ਚੱਲੋ, ਅਤੇ ਗੁਣ ਹਾਸਲ ਕਰਨ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)

ਪੂਜਨੀਕ ਗੁਰੂ ਜੀ ਨੇ ਭੇਜੀ ਚਿੱਠੀ, 161ਵਾਂ ਭਲਾਈ ਕਾਰਜ ਸ਼ੁਰੂ 

ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਜਦੋਂ ਤੱਕ ਇਨਸਾਨ ਮਾਲਕ ਦੇ ਨਾਂਅ ਨਾਲ ਜੁੜਦਾ ਨਹੀਂ, ਉਦੋਂ ਤੱਕ ਆਪਣੇ ਗਮ, ਦੁੱਖ-ਦਰਦ, ਪਰੇਸ਼ਾਨੀਆਂ ਨਾਲ ਦੋ-ਚਾਰ ਵਾਰ ਹੁੰਦਾ ਰਹੇਗਾ। ਬੇਚੈਨੀ ਦਾ ਆਲਮ ਕਦੇ ਮਿਟ ਨਹੀਂ ਸਕੇਗਾ। ਅੰਦਰ ਦੇ ਬੁਰੇ ਵਿਚਾਰ ਕਦੇ ਚੈਨ ਨਾਲ ਜੀਣ ਨਹੀਂ ਦੇਣਗੇ ਅਤੇ ਇਨਸਾਨ ਬੇਚੈਨਿਆਂ ’ਚ, ਭੱਜ-ਦੌੜ ’ਚ ਸਾਰਾ ਸਮਾਂ ਗੁਜਾਰ ਕੇ ਬਰਬਾਦ ਕਰਕੇ ਇਸ ਸੰਸਾਰ ਨੂੰ ਛੱਡ ਜਾਂਦਾ ਹੈ, ਇੱਥੇ ਵੀ ਦੁਖੀ ਅਤੇ ਅੱਗੇ ਵੀ ਨਰਕ-ਦੋਜਕ ’ਚ ਸੜੇਗਾ। ਜੇਕਰ ਇਨਸਾਨ ਗੁਰੂਮੰਤਰ ਲੈ ਲੈਂਦਾ ਹੈ ਤਾਂ ਇੱਥੇ ਵੀ ਸੁਖੀ ਅਤੇ ਅੱਗੇ ਵੀ ਮਾਲਕ ਦਾ ਰਹਿਮੋ-ਕਰਮ ਬਰਸਦਾ ਹੈ, ਉਹ ਆਵਾਗਮਨ ਤੋਂ ਮੁਕਤ ਹੋ ਕੇ ਮਾਲਕ ਦੀ ਗੋਦ ’ਚ ਜਾ ਵਿਰਾਜ਼ਦਾ ਹੈ। ਇਸ ਲਈ ਮਾਲਕ ਦਾ ਨਾਂਅ ਲੈਣਾ ਕਦੇ ਨਾ ਭੁੱਲੋ, ਉਸ ਦੇ ਨਾਂਅ ਨਾਲ ਜੁੜੋ, ਉਸ ਦੇ ਨਾਂਅ ਦਾ ਸਿਮਰਨ ਕਰੋ ਤਾਂ ਤੁਹਾਡੇ ਅੰਦਰ ਤਾਕਤ ਆਵੇਗੀ, ਸ਼ਕਤੀ ਆਵੇਗੀ, ਜਿਸ ਨੂੰ ਵਿਲ ਪਾਵਰ ਜਾਂ ਆਤਮਬਲ ਕਿਹਾ ਜਾਂਦਾ ਹੈ। (New Year)

ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ

ਇਸ ਵਿਲ ਪਾਵਰ ਦੇ ਆਉਣ ਨਾਲ ਤੁਹਾਡੇ ਗਮ, ਦੁੱਖ-ਦਰਦ, ਚਿੰਤਾਵਾਂ, ਪਰੇਸ਼ਾਨੀਆਂ ਦੂਰ ਹੋਣਗੀਆਂ ਅਤੇ ਮਾਲਕ ਦੀ ਦਿਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਚਲੇ ਜਾਵੋਂਗੇ। ਸਿਮਰਨ ਦਾ ਪੱਲਾ ਕਦੇ ਨਾ ਛੱਡੋ। ਚੱਲਦੇ, ਬੈਠ ਕੇ, ਕੰਮ-ਧੰਧਾ ਕਰਦੇ ਹੋਏ ਸਿਮਰਨ ਕਰਦੇ ਰਹੋ ਤਾਂ ਜ਼ਰੂਰ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ ਅਤੇ ਉਸ ਦੇ ਰਹਿਮੋ-ਕਰਮ ਦੇ ਕਾਬਲ ਬਣੋਂਗੇ। ਆਪ ਜੀ ਨੇ ਫਰਮਾਇਆ ਕਿ ਵਿਚਾਰ ਜੀਰੋ ਕਦੇ ਨਹੀਂ ਰਹਿੰਦੇ, ਕੋਈ ਨਾ ਕੋਈ ਵਿਚਾਰ, ਕੋਈ ਨਾ ਕੋਈ ਖਿਆਲ, ਦਿਲੋ-ਦਿਮਾਗ ’ਚ ਚੱਲਦਾ ਰਹਿੰਦਾ ਹੈ। ਜੇਕਰ ਇਨਸਾਨ ਉਸ ਦੀ ਜਗ੍ਹਾ ਆਪਣੇ ਸਤਿਗੁਰੂ ਦੇ ਵਿਚਾਰ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੇ ਵਿਚਾਰ ਦਿਲੋ-ਦਿਮਾਗ ’ਚ ਲੈ ਆਵੇ ਤਾਂ ਜ਼ਰੂਰ ਬੁਰੇ ਵਿਚਾਰ ਖਤਮ ਹੋਣਗੇ, ਮਾਲਕ ਨਾਲ ਪਿਆਰ ਵਧੇਗਾ ਅਤੇ ਜਿੰਦਗੀ ’ਚ ਬਹਾਰ ਛਾ ਜਾਵੇਗੀ। (New Year)

”ਜੈਲਦਾਰਾਂ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’

ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਅਤੇ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੇ ਸੰਸਥਾਪਕ) ਨਾਲ ਮਿਲਾਪ ਤੋਂ ਬਾਅਦ ਸਰਦਾਰ ਹਰਬੰਸ ਸਿੰਘ ਜੀ ਤੋਂ ਬਦਲ ਕੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ। ਬਚਪਨ ਤੋਂ ਜਿਉਂ-ਜਿਉਂ ਆਪ ਜੀ ਵੱਡੇ ਹੁੰਦੇ ਗਏ, ਆਪ ਜੀ ਦੇ ਚਾਨਣ ਦਾ ਦਾਇਰਾ ਹੋਰ ਵੱਡਾ ਹੁੰਦਾ ਗਿਆ ਹਾਲੇ ਆਪ ਜੀ ਬਚਪਨ ਅਵਸਥਾ ‘ਚ ਹੀ ਸਨ ਕਿ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਪਰਮਾਤਮਾ ‘ਚ ਲੀਨ ਹੋ ਗਏ।

ਤਾਂ ਇਸ ‘ਤੇ ਆਪ ਜੀ ਦਾ ਬਚਪਨ ਪੂਜਨੀਕ ਮਾਤਾ ਜੀ ਅਤੇ ਆਪ ਜੀ ਦੇ ਪੂਜਨੀਕ ਮਾਮਾ ਜੀ ਸਰਦਾਰ ਵੀਰ ਸਿੰਘ (ਡੇਰਾ ਸੱਚਾ ਸੌਦਾ ‘ਚ ਬਤੌਰ ਸਤਿ ਬ੍ਰਹਮਚਾਰੀ ਸੇਵਾਦਾਰ ਰਹਿੰਦੇ ਹੋਏ ਓੜ ਨਿਭਾ ਗਏ ਹਨ) ਦੀ ਦੇਖ-ਰੇਖ ‘ਚ ਗੁਜਰਿਆ ਬਚਪਨ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਖੇਡ (ਬਚਪਨ ਦੇ ਚੋਜ) ਵੀ ਇਲਾਹੀ ਹੀ ਸਨ ਆਪ ਜੀ ਦੀ ਬੋਲਬਾਣੀ, ਹਾਵ-ਭਾਵ, ਚਾਲ ਢਾਲ, ਖੇਡ ਕੁੱਦ ਹਰ ਕਿਰਿਆ ਅਤੇ ਹਰ ਕਾਰਜ ‘ਚ ਇਲਾਹੀ ਨੂਰ ਝਲਕਦਾ ਸੀ ਤਦ ਵੀ ਸਨੇਹੀ ਸੱਜਣ ਇਹੀ ਕਹਿੰਦੇ ਕਿ ”ਜੈਲਦਾਰਾ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’।