ਅੱਤਵਾਦ ਨੂੰ ਮਿਲੇ ਨਵੇਂ ਖੰਭ

ਅੱਤਵਾਦ ਨੂੰ ਮਿਲੇ ਨਵੇਂ ਖੰਭ

ਬੀਤਿਆ ਹਫ਼ਤਾ ਉਥਲ-ਪੁਥਲ ਭਰਿਆ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ ’ਚ ਦਿਲ ਦੀ ਦੂਰੀ ਅਤੇ ਦਿੱਲੀ ਤੋਂ ਦੂਰੀ ਘੱਟ ਕਰਨ ਲਈ ਜੰਮੂ ਕਸ਼ਮੀਰ ਦੀ ਮੁੱਖ ਧਾਰਾ ਦੇ ਆਗੂਆਂ ਨਾਲ ਬੈਠਕ ਕੀਤੀ ਅਤੇ ਸੁਲ੍ਹਾ ਦੇ ਨਵੇਂ ਯਤਨ ਸ਼ੁਰੂ ਕੀਤੇ ਦੂਜੇ ਪਾਸੇ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ’ਚ ਜੰਮੂ ’ਚ ਹਵਾਈ ਫੌਜ ਸਟੇਸ਼ਨ ’ਤੇ ਡਰੋਨ ਨਾਲ ਹਮਲਾ ਹੋਇਆ ਇਸ ਹਮਲੇ ’ਚ ਦੋ ਦੇਸੀ ਬੰਬ ਸੁੱਟੇ ਗਏ ਜਿਸ ’ਚ ਦੋ ਵਿਅਕਤੀ ਜ਼ਖਮੀ ਹੋਏ ਸੋਮਵਾਰ ਨੂੰ ਰਤਨਚੱਕ, ਵਾਲੀਚੱਕ ਫੌਜੀ ਖੇਤਰ ’ਚ ਫੌਜ ਦੀ ਟੁਕੜੀ ’ਤੇ ਇੱਕ ਹੋਰ ਹਮਲਾ ਕੀਤਾ ਗਿਆ

ਬਿਡੰਬਨਾ ਦੇਖੋ ਕਿ ਘਾਟੀ ’ਚ ਜਦੋਂ ਵੀ ਸ਼ਾਂਤੀ ਦੀ ਕੋਈ ਪਹਿਲ ਕੀਤੀ ਜਾਂਦੀ ਹੈ ਤਾਂ ਸੀਮਾ ’ਤੇ ਕੋਈ ਨਾ ਕੋਈ ਹਮਲਾਵਰ ਕਾਰਵਾਈ ਹੁੰਦੀ ਹੈ
ਇਹ ਪਹਿਲਾ ਅਤੇ ਆਖ਼ਰੀ ਹਮਲਾ ਨਹੀਂ ਹੈ ਸੁਰੱਖਿਆ ਸਰੋਤਾਂ ਦਾ ਕਹਿਣਾ ਹੈ ਕਿ ਸਾਲ 2019 ’ਚ ਧਾਰਾ 370 ਨੂੰ ਸਮਾਪਤ ਕਰਨ ਤੋਂ ਬਾਅਦ ਕੰਟਰੋਲ ਰੇਖਾ ’ਤੇ ਉਸ ਨੇ ਹਥਿਆਰ, ਧਮਾਕਾਖੇਜ ਅਤੇ ਨਸ਼ੀਲੇ ਪਦਾਰਥਾਂ ਵਾਲੇ 300 ਤੋਂ ਜ਼ਿਆਦਾ ਡਰੋਨਾਂ ਨੂੰ ਮਾਰ ਸੁੱਟਿਆ ਹੈ

ਹਾਲ ਹੀ ’ਚ ਪੰਜਾਬ ਪੁਲਿਸ ਨੇ ਸੀਮਾ ਦੇ ਨਜ਼ਦੀਕ ਦੋ ਹਾਦਸਾਗ੍ਰਸਤ ਡਰੋਨ ਫੜੇ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਵਰਤੋਂ ਖਾਲਿਸਤਾਨੀ ਸੰਗਠਨਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਪਹੁੰਚਾਉਣ ਲਈ ਕੀਤੀ ਗਈ ਅੱਤਵਾਦੀ ਹੁਣ ਇਨ੍ਹਾਂ ਹਵਾਈ ਹਮਲਿਆਂ ਦੀ ਵਰਤੋਂ ਦੂਰ ਬੈਠ ਕੇ ਕਰ ਸਕਦੇ ਹਨ ਸ਼ਾਇਦ ਸੀਮਾ ’ਤੇ ਅੱਤਵਾਦ ਦੀ ਹਮਾਇਤੀ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਉੱਚ ਸੁਰੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਉੱਚ ਤਕਨੀਕ ਦੀ ਵਰਤੋਂ ਕਰ ਸਕਦੇ ਹਨ ਇਹ ਦੱਸਦਾ ਹੈ ਕਿ ਅੱਤਵਾਦੀ ਤੰਤਰ ਹਾਲੇ ਸਰਗਰਮ ਹੈ ਅਤੇ ਉਨ੍ਹਾਂ ਨਾਲ ਨਰਮੀ ਦਿਖਾ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਹਿੰਸਾ ਫੈਲਾਉਂਦੇ ਰਹਿਣਗੇ

ਉਂਜ ਇਸ ਡਰੋਨ ਹਮਲੇ ਨੇ ਅੱਤਵਾਦ ਦਾ ਮੁਕਾਬਲਾ ਕਰਨ ’ਚ ਭਾਰਤ ਦੇ ਯਤਨਾਂ ’ਚ ਨਾ ਸਿਰਫ਼ ਇੱਕ ਨਵਾਂ ਅਧਿਆਇ ਖੋਲ੍ਹਿਆ ਹੈ ਸਗੋਂ ਇਹ ਦੱਖਣੀ ਏਸ਼ੀਆ ’ਚ ਯੁੱਧ ਦਾ ਇੱਕ ਨਵਾਂ ਅਤੇ ਖਤਰਨਾਕ ਗੇੜ ਵੀ ਸ਼ੁਰੂ ਕਰੇਗਾ ਇਹ ਸੱਚ ਹੈ ਕਿ ਇਨ੍ਹਾਂ ਦੋ ਬੰਬ ਹਮਲਿਆਂ ਨੇ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਇਆ ਪਰ ਅਜਿਹੇ ਹਮਲਿਆਂ ਨੂੰ ਰੋਕਣ ਲਈ ਕੋਈ ਤੁਰੰਤ ਉਪਾਅ ਨਹੀਂ ਹੈ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਡਰੋਨ ਭਾਰਤ ਦੇ ਅਦਾਰਿਆਂ ਦੇ ਖਿਲਾਫ਼ ਵਰਤੇ ਜਾ ਸਕਦੇ ਹਨ ਇਨ੍ਹਾਂ ਦੀ ਵਰਤੋਂ ਸੀਮਾ ਪਾਰ ਬੈਠ ਕੇ ਕੀਤੀ ਜਾ ਸਕਦੀ ਹੈ ਇਨ੍ਹਾਂ ਨੂੰ ਫੜਨਾ ਅਤੇ ਖ਼ਤਮ ਕਰਨਾ ਮੁਸ਼ਕਲ ਹੈ

ਖਾਸ ਕਰਕੇ ਉਦੋਂ ਜਦੋਂ ਉਹ ਦਰਜਨਾਂ ਦੀ ਗਿਣਤੀ ’ਚ ਛੱਡੇ ਜਾਣ ਇਹ ਡਰੋਨ ਦੂਰ ਬੈਠੇ ਵਰਤੋਂ ’ਚ ਲਿਆਂਦੇ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਚਲਾਉਣ ਵਾਲੇ ਨੂੰ ਫੜਨਾ ਵੀ ਮੁਸ਼ਕਲ ਹੈ ਜਦੋਂ ਤੱਕ ਡਰੋਨ ਵੱਲੋਂ ਹਰੇਕ ਹਮਲੇ ਨੂੰ, ਚਾਹੇ ਉਹ ਇਕੱਲੇ ਡਰੋਨ ਦੇ ਜਰੀਏ ਕੀਤਾ ਜਾਵੇ ਜਾਂ ਚਾਹੇ ਉਹ ਦਸ-ਵੀਹ, ਸੌ-ਹਜ਼ਾਰ ਦੇ ਫਾਰਮੇਸ਼ਨ ’ਚ ਕੀਤਾ ਜਾਵੇ, ਨਾਕਾਮ ਨਹੀਂ ਕੀਤਾ ਜਾਂਦਾ ਜਾਂ ਉਨ੍ਹਾਂ ਦੇ ਖਿਲਾਫ਼ ਤਕਨੀਕ ਅਪਣਾ ਕੇ ਉਨ੍ਹਾਂ ਨੂੰ ਦੂਜੀ ਦਿਸ਼ਾ ’ਚ ਨਹੀਂ ਮੋੜਿਆ ਜਾਂਦਾ ਉਦੋਂ ਤੱਕ ਡਰੋਨ ਹਮਲਿਆਂ ਨੂੰ ਰੋਕਣਾ ਇੱਕ ਤਰ੍ਹਾਂ ਕੀੜੀਆਂ ਨੂੰ ਕੁਚਲਣ ਲਈ ਹਾਥੀਆਂ ਦੀ ਵਰਤੋਂ ਕਰਨਾ ਹੈ ਅਤੇ ਫ਼ਿਰ ਵੀ ਇਹ ਕੀੜੀਆਂ ਬਚ ਕੇ ਨਿੱਕਲ ਜਾਂਦੀਆਂ ਹਨ ਤੁਹਾਨੂੰ ਧਿਆਨ ਹੋਵੇਗਾ ਕਿ ਅਮਰੀਕਾ ਨੇ ਅਫ਼ਗਾਨਿਤਸਾਨ ’ਚ ਅੱਤਵਾਦ ਖਿਲਾਫ਼ ਜੰਗ ’ਚ ਕਿਹਾ ਸੀ ਕਿ ਭਵਿੱਖ ’ਚ ਡਰੋਨ ਹਮਲਿਆਂ ਜਰੀਏ ਅੱਤਵਾਦੀ ਹਮਲੇ ਕੀਤੇ ਜਾਣਗੇ

ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਇਜ਼ਰਾਇਲ ਤੋਂ ਬਾਅਦ ਲਗਾਤਾਰ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਦੂਜੇ ਪਾਸੇ ਗਲਵਾਨ ਘਾਟੀ ’ਚ ਚੀਨ ਨਾਲ ਟਕਰਾਅ ਚੱਲ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਡਰੋਨ ਹਮਲਿਆਂ ਦੇ ਮੱਦੇਨਜ਼ਰ ਭਾਰਤ ਲਈ ਆਉਣ ਵਾਲਾ ਸਮਾਂ ਮੁਸ਼ਕਲ ਹੋਵੇਗਾ ਦੂਜੇ ਪਾਸੇ ਕਸ਼ਮੀਰੀ ਸਿਆਸੀ ਆਗੂ ਨਵੀਂ ਦਿੱਲੀ ’ਚ ਕੁਝ ਹੋਰ ਭਾਸ਼ਾ ਬੋਲਦੇ ਹਨ ਅਤੇ ਘਾਟੀ ’ਚ ਕੁਝ ਹੋਰ ਭਾਸ਼ਾ ਬੋਲਦੇ ਹਨ ਜਿਸ ਦੇ ਚੱਲਦਿਆਂ ਭਾਰਤ ਸਰਕਾਰ ਪ੍ਰਤੀ ਅਵਿਸ਼ਵਾਸ ਵਧਦਾ ਹੈ ਸਾਲ 2000 ਦੀਆਂ ਗਰਮੀਆਂ ’ਚ ਫੌਜ ਵੱਲੋਂ ਚਲਾਏ ਅੱਤਵਾਦੀਆਂ ਦੇ ਸਫਾਏ ਲਈ ਆਪ੍ਰੇਸ਼ਨ ਆਲ ਆਊਟ ਤੋਂ ਬਾਅਦ ਅੱਤਵਾਦ ਹੋਰ ਵਧਿਆ ਹੈ ਇੱਕ ਕਸ਼ਮੀਰੀ ਆਗੂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀਆਂ ਨੂੰ ਕਿਵੇਂ ਮਾਰਨਾ ਹੈ

ਪਰ ਅਸੀਂ ਇਹ ਨਹੀਂ ਜਾਣਦੇ ਕਿ ਇੱਕ ਨੌਜਵਾਨ ਨੂੰ ਕੱਟੜਪੰਥੀ ਬਣਨ ਤੋਂ ਕਿਵੇਂ ਰੋਕਿਆ ਜਾਵੇ ਕਿਉਂਕਿ ਕਸ਼ਮੀਰ ’ਚ ਅਜਿਹੇ ਕਈ ਨਿਹਿੱਤ ਸਵਾਰਥੀ ਤੱਤ ਹਨ ਜੋ ਚਾਹੁੰਦੇ ਹਨ ਕਿ ਨੌਜਵਾਨ ਪੀੜ੍ਹੀ ਕੱਟੜਪੰਥੀ ਬਣੇ ਮਦਰੱਸਿਆਂ, ਸਕੂਲਾਂ ਅਤੇ ਮਸਜ਼ਿਦਾਂ ’ਚ ਜ਼ਿਆਦਾਤਰ ਅਧਿਆਪਕ ਭਾਰਤੀ ਰਾਜ ਖਿਲਾਫ ਜ਼ਹਿਰ ਘੋਲਦੇ ਹਨ ਜਿਸ ਨਾਲ ਨੌਜਵਾਨ ਕੱਟੜਪੰਥੀ ਬਣਦੇ ਜਾ ਰਹੇ ਹਨ ਅੱਤਵਾਦੀ ਗੁੱਟ ਹਮਲਿਆਂ ਲਈ ਤਕਨੀਕ ਦੀ ਵਰਤੋਂ ਕਰ ਰਹੇ ਹਨ ਅਤੇ ਤਕਨੀਕ ਦੇ ਨਾਲ-ਨਾਲ ਉਨ੍ਹਾਂ ਦੇ ਹਮਲੇ ਜ਼ਿਆਦਾ ਖ਼ਤਰਨਾਕ ਹੁੰਦੇ ਜਾਣਗੇ ਡਰੋਨ ਨਾਗਰਿਕ ਢਾਂਚੇ ਜਿਵੇਂ ਤੇਲ ਸੋਧ ਕਾਰਖਾਨੇ ਆਦਿ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਜੈਵਿਕ ਅਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰ ਸਕਦੇ ਹਨ ਇਸ ਲਈ ਭਾਰਤ ਸਰਕਾਰ ਨੂੰ ਆਪਣੇ ਸਾਰੇ ਮਹੱਤਵਪੂਰਨ ਟਿਕਾਣਿਆਂ ਦੀ ਸੁਰੱਖਿਆ ਵਧਾਉਣੀ ਹੋਵੇਗੀ,

ਆਪਣੀ ਫੌਜ ਦੀ ਰਾਡਾਰ ਪ੍ਰਣਾਲੀ ਦਾ ਆਧੁਨਿਕੀਕਰਨ ਕਰਨਾ ਹੋਵੇਗਾ ਤਾਂ ਕਿ ਛੋਟੇ-ਛੋਟੇ ਡਰੋਨ ਹਮਲਿਆਂ ਨੂੰ ਵੀ ਰੋਕਿਆ ਜਾ ਸਕੇ ਨਾਲ ਹੀ ਤਕਨੀਕੀ ਵਿਕਾਸ ਕਰਨਾ ਹੋਵੇਗਾ ਜੋ ਕਿ ਡਰੋਨ ਸੰਚਾਰ ਪ੍ਰਣਾਲੀ ਨੂੰ ਨਸ਼ਟ ਕਰ ਸਕੇ ਦੀਰਘਕਾਲੀ ਰਣਨੀਤੀ ਦੇ ਰੂਪ ’ਚ ਭਾਰਤ ਸਰਕਾਰ ਨੂੰ ਕਸ਼ਮੀਰ ਬਾਰੇ ਪ੍ਰਗਤੀਸ਼ੀਲ ਸਿਆਸੀ ਆਮ ਸਹਿਮਤੀ ਬਣਾਉਣੀ ਹੋਵੇਗੀ ਅਤੇ ਸਮੁੱਚੇ ਸੰਦੇਸ਼ ਜਰੀਏ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇਗਾ ਕਸ਼ਮੀਰੀ ਸਿਆਸੀ ਪਾਰਟੀਆਂ ਅਤੇ ਆਗੂਆਂ ਤੋਂ ਇਲਾਵਾ ਰਾਸ਼ਟਰੀ ਆਗੂਆਂ ਨੂੰ ਕਸ਼ਮੀਰ ਸਬੰਧੀ ਇੱਕੋ- ਜਿਹੀ ਨੀਤੀ ਅਪਣਾਉਣੀ ਹੋਵੇਗੀ ਦੋਵਾਂ ਪੱਖਾਂ ਦੇ ਆਗੂਆਂ ਨੂੰ ਆਮ ਸਹਿਮਤੀ ਬਣਾਉਣੀ ਹੋਵੇਗੀ ਜਿਸ ਦੇ ਬਿਨਾਂ ਇੱਕ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ ਹੈ

ਕਿਸੇ ਵੀ ਅੱਤਵਾਦ ਰੋਕੂ ਕਾਰਵਾਈ ਦੇ ਸਫ਼ਲ ਹੋਣ ਲਈ ਠੋਸ ਰਣਨੀਤੀ ਜ਼ਰੂਰੀ ਹੈ ਅਤੇ ਉਦੋਂ ਤੱਕ ਅਜਿਹੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ ਜਦੋਂ ਤੱਕ ਟੀਚੇ ਦੀ ਪ੍ਰਾਪਤੀ ਨਾ ਹੋਵੇ ਜੋ ਰਾਸ਼ਟਰ ਖ਼ਤਰੇ ਦੀ ਪਛਾਣ ਕਰਨ ’ਚ ਸ਼ਫਲ ਹੁੰਦਾ ਹੈ ਉਹੀ ਰਾਸ਼ਟਰ ਅਜਿਹੇ ਖ਼ਤਰਿਆਂ ਤੋਂ ਬਚ ਸਕਦਾ ਹੈ ਕੁੱਲ ਮਿਲਾ ਕੇ ਇਹ ਉਸ ਖੇਡ ਵਰਗਾ ਹੈ ਜਿਸ ਖੇਡ ’ਚ ਉਹੀ ਸਫ਼ਲ ਹੁੰਦਾ ਹੈ ਜੋ ਅੱਗੇ ਹੁੰਦਾ ਹੈ ਕਸ਼ਮੀਰ ਵੀ ਇਸ ਤਰ੍ਹਾਂ ਦਾ ਮੁੱਦਾ ਹੈ ਸਾਨੂੰ ਕਿਸੇ ਨੂੰ ਵੀ ਭਾਰਤ ’ਤੇ ਡਰੋਨ ਹਮਲਾ ਕਰਨ ਤੋਂ ਰੋਕਣਾ ਹੋਵੇਗਾ ਖਾਸਕਰ ਉਨ੍ਹਾਂ ਨੂੰ ਲੋਕਾਂ ਨੂੰ ਜੋ ਭਾਰਤ ’ਤੇ ਹਜ਼ਾਰਾਂ ਜ਼ਖ਼ਮ ਕਰਨ ਦੀਆਂ ਗੱਲਾਂ ਕਰਦੇ ਹਨ
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।