ਕੌਮੀ ਖੇਡ ਦਿਵਸ: ਹਾਕੀ ਦੇ ਨਾਲ-ਨਾਲ ਹੁਣ ਪੰਜਾਬੀਆਂ ਦਾ ਕ੍ਰਿਕਟ ‘ਚ ਵੀ ਦਬਦਬਾ

ਪੰਜਾਬ ਦੇ 13 ਕ੍ਰਿਕਟ ਖਿਡਾਰੀ ਵਿਦੇਸ਼ੀ ਧਰਤੀ ‘ਤੇ ਵਧਾਉਣਗੇ ਪੰਜਾਬ ਦਾ ਮਾਣ

13 ‘ਚੋਂ 9 ਪੰਜਾਬ ਦੇ ਮਾਲਵੇ ਨਾਲ ਹਨ ਸਬੰਧਿਤ

ਸੁਖਜੀਤ ਮਾਨ, ਬਠਿੰਡਾ, 28 ਅਗਸਤ|

ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਪੂਰਾ ਦੇਸ਼ ਕੌਮੀ ਖੇਡ ਦਿਵਸ ਵਜੋਂ ਮਨਾਉਂਦਾ ਹੈ ਭਾਰਤੀ ਹਾਕੀ ਦੀ ਪੂਰੇ ਸੰਸਾਰ ‘ਚ ਸਰਦਾਰੀ ਸੀ ਭਾਰਤੀ ਟੀਮ ‘ਚ ਵੱਡੀ ਗਿਣਤੀ ਖਿਡਾਰੀ ਪੰਜਾਬ ਨਾਲ ਸਬੰਧਿਤ ਹੁੰਦੇ ਸੀ ਸਮੇਂ-ਸਮੇਂ ‘ਤੇ ਹਾਕੀ ਫੈਡਰੇਸ਼ਨ ਆਫ ਇੰਡੀਆ ਅਤੇ ਹੋਰ ਫੈਡਰੇਸ਼ਨਾਂ ਦਰਮਿਆਨ ਪੈਦਾ ਹੋਏ ਵਿਵਾਦਾਂ ਦੇ ਬਾਵਜ਼ੂਦ ਪੰਜਾਬੀਆਂ ਦੀ ਹਾਕੀ ਟੀਮ ‘ਚ ਤਾਂ ਚੜ੍ਹਤ ਰਹੀ ਪਰ ਦੇਸ਼ ਪੱਧਰ ‘ਤੇ ਭਾਰਤੀ ਹਾਕੀ ਦਾ ਨਿਖਾਰ ਪਹਿਲਾ ਵਰਗਾ ਨਹੀਂ ਰਿਹਾ
ਹੁਣ ਹਾਕੀ ਦੇ ਨਾਲ-ਨਾਲ ਪੰਜਾਬ ਦੇ ਖਿਡਾਰੀ ਕ੍ਰਿਕਟ ‘ਚ ਸੂਬੇ ਦਾ ਨਾਂਅ ਚਮਕਾਉਣ ਲੱਗੇ ਨੇ ਖਿਡਾਰੀਆਂ ਦੀ ਬੋਲੀ ਲਾ ਕੇ ਖੇਡੀ ਜਾਣ ਵਾਲੀ ਆਈਪੀਐਲ ‘ਚ ਇਸ ਵਾਰ ਪੰਜਾਬ ਦੇ 13 ਖਿਡਾਰੀਆਂ ਦਾ ਸ਼ਾਮਲ ਹੋਣਾ ਵੀ ਮਾਣ ਦੀ ਗੱਲ ਹੈ ਹਾਕੀ ‘ਚ ਪੰਜਾਬ ਦੇ ਦੁਆਬਾ ਖੇਤਰ ਦੇ ਖਿਡਾਰੀਆਂ ਦੀ ਸਦਾ ਹੀ ਚੜ੍ਹਤ ਰਹੀ ਹੈ ਜ਼ਿਲ੍ਹਾ ਜਲੰਧਰ ‘ਚ ਪੈਂਦੇ ਪਿੰਡ ਸੰਸਾਰਪੁਰ ਦੀ ਹਾਕੀ ਕਰਕੇ ਵਿਸ਼ਵ ਪੱਧਰ ‘ਤੇ ਪਹਿਚਾਣ ਬਣੀ ਕਰੀਬ ਦੋ ਦਰਜ਼ਨ ਤੋਂ ਵੱਧ ਖਿਡਾਰੀ ਇਸੇ ਪਿੰਡ ਦੇ ਭਾਰਤੀ ਹਾਕੀ ਟੀਮ ਦਾ ਹਿੱਸਾ ਹੁਣ ਤੱਕ ਬਣ ਚੁੱਕੇ ਹਨ ਤੇ ਵੱਡੀ ਗਿਣਤੀ ਨੇ ਓਲੰਪਿਕ ਤੱਕ ਦਾ ਸਫ਼ਰ ਤੈਅ ਕੀਤਾ ਹੈ ਭਾਰਤੀ ਕ੍ਰਿਕਟ ਟੀਮ ‘ਚ ਸਪਿੰਨ ਗੇਂਦਬਾਜ਼ ਵਜੋਂ ਖੇਡਦੇ ਰਹੇ ਹਰਭਜਨ ਸਿੰਘ ਵੀ ਜਲੰਧਰ ਨਾਲ ਸਬੰਧਿਤ ਹਨ ਤੇ ਹੁਣ ਹਰਭਜਨ ਪੰਜਾਬ ਦੇ ਉਨ੍ਹਾਂ 13 ਖਿਡਾਰੀਆਂ ‘ਚ ਸ਼ਾਮਲ ਹੈ, ਜਿਨ੍ਹਾਂ ਦੀ ਚੋਣ ਯੂਏਈ ‘ਚ ਸਤੰਬਰ ਮਹੀਨੇ ਹੋਣ ਵਾਲੀ ਆਈਪੀਐਲ ਲਈ ਹੋਈ ਹੈ ਪੰਜਾਬ ‘ਚੋਂ ਚੁਣੇ 13 ਖਿਡਾਰੀਆਂ ‘ਚੋਂ 9 ਮਾਲਵੇ ਦੇ ਜ਼ਿਲ੍ਹਿਆਂ ਤੋਂ ਹਨ ਤੇ ਸਭ ਤੋਂ ਵੱਧ 5 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ ਚੁਣੇ ਗਏ ਖਿਡਾਰੀਆਂ ‘ਚ ਮਾਲਵੇ ਦੇ ਜ਼ਿਲ੍ਹਾ ਪਟਿਆਲਾ ਤੋਂ ਅਨਮੋਲ ਪ੍ਰੀਤ ਸਿੰਘ (ਮੁੰਬਈ ਇੰਡੀਅਨਜ਼), ਮਾਰਕੰਡੇ ਮਾਅੰਕ (ਰਾਜਸਥਾਨ ਰੋਇਲ), ਸੰਦੀਪ ਸ਼ਰਮਾ (ਸਨਰਾਈਜ਼ ਹੈਦਰਾਬਾਦ), ਪ੍ਰਭਸਿਮਰਨ ਸਿੰਘ (ਕਿੰਗਜ ਇਲੈਵਨ ਪੰਜਾਬ) ਅਤੇ ਪ੍ਰਿੰਸ ਬਲਵੰਤ ਰਾਏ (ਮੁੰਬਈ ਇੰਡੀਅਨ) ਹਨ ਬਾਕੀ ਚਾਰ ਮਲਵਈ ਖਿਡਾਰੀਆਂ ‘ਚੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਸ਼ੁਭਮਨ ਗਿੱਲ (ਕੇਕੇਆਰ), ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚੋਂ ਗੁਰਕਿਰਤ ਸਿੰਘ ਮਾਨ (ਰਾਇਲ ਚੈਲੇਂਜ ਬੈਂਗਲੁਰੂ), ਮੋਹਾਲੀ ਜ਼ਿਲ੍ਹੇ ‘ਚੋਂ ਅਰਸ਼ਦੀਪ ਸਿੰਘ (ਕਿੰਗਜ ਇਲੈਵਨ ਪੰਜਾਬ) ਅਤੇ ਮੋਗਾ ਜ਼ਿਲ੍ਹੇ ਤੋਂ ਹਰਪ੍ਰੀਤ ਬਰਾੜ (ਕਿੰਗਜ ਇਲੈਵਨ ਪੰਜਾਬ) ‘ਚ ਸ਼ਾਮਲ ਹੈ ਇਸ ਤੋਂ ਇਲਾਵਾ ਪਠਾਨਕੋਟ ਤੋਂ ਸਿਧਾਰਥ ਕੌਲ (ਸਨਰਾਈਜ਼ ਹੈਦਰਾਬਾਦ), ਜਲੰਧਰ ਤੋਂ ਹਰਭਜਨ ਸਿੰਘ (ਚੇਨਈ ਸੁਪਰ ਕਿੰਗਸ) ਤੇ ਜਲੰਧਰ ਤੋਂ ਹੀ ਮਨਦੀਪ ਸਿੰਘ (ਕਿੰਗਜ ਇਲੈਵਨ ਪੰਜਾਬ) ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਭਿਸ਼ੇਕ ਸ਼ਰਮਾ (ਸਨਰਾਈਜ ਹੈਦਰਾਬਾਦ) ਲਈ ਚੁਣੇ ਗਏ ਪੰਜਾਬੀ ਖਿਡਾਰੀ ਹਨ

ਕਬੱਡੀ ਦੇ ਮਲਵਈ ਖਿਡਾਰੀ ਮਨਪ੍ਰੀਤ ਮਾਨਾ ਨੇ ਵੀ ਵਧਾਇਆ ਮਾਣ

ਜ਼ਿਲ੍ਹਾ ਮੋਹਾਲੀ ਦੇ ਪਿੰਡ ਮੀਰਪੁਰਾ ਦੇ ਕੌਮਾਂਤਰੀ ਕਬੱਡੀ ਖਿਡਾਰੀ (ਨੈਸ਼ਨਲ ਸਟਾਈਲ) ਤੇ ਏਸ਼ੀਅਨ ਗੋਲਡ ਮੈਡਲਿਸਟ ਮਨਪ੍ਰੀਤ ਸਿੰਘ ਮਾਨਾ ਦੀ ਚੋਣ ਧਿਆਨ ਚੰਦ ਪੁਰਸਕਾਰ ਲਈ ਹੋਈ ਹੈ ਮਾਣ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਇਸ ਪੁਰਸਕਾਰ ਲਈ ਭਾਰਤ ਦੇ 13 ਖਿਡਾਰੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ‘ਚੋਂ ਕਬੱਡੀ ਖੇਡ ‘ਚੋਂ ਮਨਪ੍ਰੀਤ ਸਿੰਘ ਉਰਫ ਮਾਨਾ ਇਕਲੌਤਾ ਖਿਡਾਰੀ ਹੈ ਮਨਪ੍ਰੀਤ ਮਾਨਾ ਕਬੱਡੀ ਪ੍ਰੋ ਲੀਗ ‘ਚ ਆਪਣੀ ਖੇਡ ਦਾ ਲੋਹਾ ਮੰਨਵਾ ਚੁੱਕਾ ਹੈ ਕਬੱਡੀ ਦੇ ਇਤਿਹਾਸ ‘ਚ ਪੰਜਾਬ ਦੇ ਕਿਸੇ ਖਿਡਾਰੀ ਨੂੰ ਪਹਿਲੀ ਵਾਰ ਇਸ ਮਾਣਮੱਤੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.