ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ ’ਚ ਹੋਈ ਨਾਮ ਚਰਚਾ

Naam Charcha
ਅਮਲੋਹ : ਨਾਮ ਚਰਚਾ ਦੌਰਾਨ ਇੱਕ ਮਨ ਚਿੱਤ ਹੋਕੇ ਨਾਮ-ਚਰਚਾ ਸੁਣਦੀ ਹੋਈ ਸਾਧ-ਸੰਗਤ। ਤਸਵੀਰ :ਅਨਿਲ ਲੁਟਾਵਾ

ਸਾਧ-ਸੰਗਤ ਨੇ ਲੋੜਵੰਦਾਂ ਨੂੰ ਵੰਡਿਆਂ ਰਾਸ਼ਨ (Naam Charcha )

(ਅਨਿਲ ਲੁਟਾਵਾ) ਅਮਲੋਹ। ਨਵੇਂ ਬਣੇ ਬਲਾਕ ਬੁੱਗਾ ਕਲਾਂ ਦੀ ਸਾਧ-ਸੰਗਤ ਨੇ ਪੂਜਨੀਕ ਪਰਮ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਮਹੀਨਾ ਨਾਮ ਚਰਚਾ ਕਰਕੇ ਮਨਾਇਆ। ਇਹ ਨਾਮ-ਚਰਚਾ ਬਲਾਕ ਦੇ ਪਿੰਡ ਪਹੇੜੀ ’ਚ ਹੋਈ । ਨਾਮ ਚਰਚਾ ਵਿੱਚ ਬਲਾਕ ਬੁੱਗਾ ਕਲਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਨਾਮ-ਚਰਚਾ ’ਚ 10 ਜ਼ਰੂਰਤਮੰਦਾਂ ਨੂੰ ਮਹੀਨੇ ਦਾ ਰਾਸ਼ਨ ਦਿੱਤਾ ਗਿਆ। (Naam Charcha )

ਨਾਮ ਚਰਚਾ ਦੀ ਸ਼ੁਰੂਆਤ ਸਰਪੰਚ ਚਮਕੌਰ ਸਿੰਘ ਬਲਾਕ ਪ੍ਰੇਮੀ ਸੇਵਕ ਬੁੱਗਾ ਕਲਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਨਾਮ ਚਰਚਾ ਦੌਰਾਨ ਆਏ ਹੋਏ ਕਵੀ ਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦ ਬਾਣੀ ਕੀਤੀ। ਨਾਮ ਚਰਚਾ ਦੌਰਾਨ ਚਮਕੌਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 161 ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ ਅਤੇ ਸਾਧ ਸੰਗਤ ਨੂੰ ਪਰਮਾਰਥੀ ਭਲਾਈ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਬਰਨਾਵਾ ’ਚ ਛਾਈਆਂ ਖੁਸ਼ੀਆਂ, ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਝੂਮੀ ਸਾਧ-ਸੰਗਤ

ਅਮਲੋਹ : ਨਾਮ ਚਰਚਾ ਦੌਰਾਨ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ ਬਲਾਕ ਜਿੰਮੇਵਾਰ ਤੇ ਸਾਧ-ਸੰਗਤ। ਤਸਵੀਰ : ਅਨਿਲ ਲੁਟਾਵਾ
ਅਮਲੋਹ : ਨਾਮ ਚਰਚਾ ਦੌਰਾਨ ਇੱਕ ਮਨ ਚਿੱਤ ਹੋਕੇ ਨਾਮ-ਚਰਚਾ ਸੁਣਦੀ ਹੋਈ ਸਾਧ-ਸੰਗਤ। ਤਸਵੀਰ :ਅਨਿਲ ਲੁਟਾਵਾ

ਗੁਰਚਰਨ ਸਿੰਘ 15 ਮੈਂਬਰ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ ਤੇ ਸਾਧ-ਸੰਗਤ ਨੇ ਇੱਕ ਮਨਚਿਤ ਹੋ ਕੇ ਸੁਣਿਆ। ਅਖੀਰ ਵਿੱਚ ਮਾਨਵਤਾ ਭਲਾਈ ਹਿੱਤ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਜਦਾ ਕਰਦਿਆਂ ਸਿਮਰਨ ਕੀਤਾ। ਇਸ ਮੌਕੇ ਬਲਬੀਰ ਸਿੰਘ, ਗੁਰਜੰਟ ਸਿੰਘ ਪਹੇੜੀ, ਗੁਰਦੀਪ ਸਿੰਘ,ਅਵਤਾਰ ਸਿੰਘ, ਮਾਖਾਂ ਖਾਂ, ਜਿਊਣ ਸਿੰਘ,ਲਖਵੀਰ ਸਿੰਘ ਲੱਖੀ,ਪਿਆਰਾ ਸਿੰਘ,ਮਿਸਤਰੀ ਸੱਜਣ ਸਿੰਘ ਇੰਸਾਂ ਤੋਂ ਇਲਾਵਾ ਬਲਾਕ ਬੁੱਗਾ ਕਲਾਂ ਦੇ ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਸਾਧ-ਸੰਗਤ ਹਾਜ਼ਰ ਸੀ। (Naam Charcha )