ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਵਿੱਚ ਵਿਧਾਇਕ ਨੇ ਦਿੱਤੀ ਆਰਥਿਕ ਮਦਦ

Financial Assistance Sachkahoon

ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਵਿੱਚ ਵਿਧਾਇਕ ਨੇ ਦਿੱਤੀ ਆਰਥਿਕ ਮਦਦ

ਰੋਜ਼ਾਨਾ ਜ਼ਰੂਰਤ ਦਾ ਸਮਾਨ ਦਾ ਤੋਹਫ਼ਾ

ਰੋਹਤਕ (ਸੱਚ ਕਹੂੰ ਨਿਊਜ਼) ਮਹਮ ਦੇ ਅਜ਼ਾਦ ਵਿਧਾਇਕ ਬਲਰਾਜ ਕੁੰਡੂ ਵੱਲੋਂ ਆਪਣੇ ਨਿੱਜੀ ਫੰਡ ਵਿੱਚੋਂ ਚਲਾਈ ਜਾ ਰਹੀ ਲਾਡਲੀ ਵਿਆਹ ਸਹਾਇਤਾ ਯੋਜਨਾ ਤਹਿਤ ਹਲਕਾ ਮਹਿਮ ਦੇ ਪਿੰਡ ਭਰਾਣ ਵਿੱਚ ਲੋੜਵੰਦ ਪਹਿਰਾਵਾਂ ਦੀਆਂ ਦੋ ਧੀਆਂ ਦੇ ਵਿਆਹ ਵਿੱਚ ਰੋਜਾਨਾ ਜ਼ਰੂਰਤ ਦਾ ਸਾਮਾਨ ਤੋਹਫ਼ੇ ਵਜੋਂ ਭੇਂਟ ਕੀਤਾ ਗਿਆ। ਦਰਅਸਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿੱਚ ਯੋਗਦਾਨ ਪਾਉਣ ਲਈ ਵਿਧਾਇਕ ਬਲਰਾਜ ਕੁੰਡੂ ਵੱਲੋਂ ਆਪਣੇ ਨਿੱਜੀ ਫੰਡ ਵਿੱਚੋਂ ਲਾਡਲੀ ਵਿਆਹ ਸਹਾਇਤਾ ਯੋਜਨਾ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਉਹਨਾਂ ਵੱਲੋਂ ਲੜਕੀਆਂ ਨੂੰ ਵਿਆਹ ਵਿੱਚ ਜਰੂਰਤ ਦਾ ਦਾ ਸਮਾਨ ਉਪਹਾਰ ਰੂਪ ਵਿੱਚ ਭੇਟ ਕੀਤਾ ਜਾਦਾ ਹੈ ਅਤੇ ਹੁਣ ਤੱਕ ਇਸ ਯੋਜਨਾ ਦੇ ਤਹਿਤ ਕੁੱਲ 3694 ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਵਿੱਚ ਸਹਾਇਤਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵਿਧਾਇਕ ਖਿਡਾਰੀਆਂ ਨੂੰ ਵੀ ਆਰਥਿਕ ਮਦਦ ਕਰ ਚੁੱਕੇ ਹਨ। ਇਸ ਮੌਕੇ ਪਰਿਵਾਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ