ਮਿਸਬਾਹ ਬਣੇ ਪਾਕਿ ਟੀਮ ਦੇ ਮੁੱਖ ਕੋਚ ਤੇ ਚੋਣਕਰਤਾ

Misbah, Pakistan's, Coach, Selector

ਲਾਹੌਰ (ਏਜੰਸੀ)। ਪਾਕਿਸਤਾਨ ਦੀ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਦੇ ਨਾਂਅ ਦਾ ਐਲਾਨ ਹੋ ਗਿਆ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ ਜਦੋਂ ਇੱਕ ਹੀ ਸਖ਼ਸ ਨੂੰ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਨਿਯੁਕਤ ਕੀਤਾ ਹੈ ਬੁੱਧਵਾਰ ਦੀ ਸਵੇਰੇ ਪੀਸੀਬੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਸਾਬਕਾ ਦਿੱਗਜ਼ ਬੱਲੇਬਾਜ਼ ਮਿਸਬਾਹ ਉੱਲ ਹੱਕ ਹੁਣ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਹੋਣਗੇ ਉੱਥੇ ਸਾਬਕਾ ਤੇਜ਼ ਗੇਦਬਾਜ਼ ਵਕਾਰ ਯੂਨਿਸ ਟੀਮ ਦੇ ਬਾਲਿੰਗ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ ਪਾਕਿਸਤਾਨ ਕ੍ਰਿਕਟ ਬੋਰਡ ਭਾਵ ਪੀਸੀਬੀ ਨੇ ਆਪਣੀ ਹੀ ਟੀਮ ਦੇ ਸਾਬਕਾ ਕਪਤਾਨ ਮਿਸਬਾਹ ਉੱਲ ਹੱਕ ਨੂੰ ਅਗਲੇ ਤਿੰਨ ਸਾਲ ਲਈ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਚੁਣਿਆ ਹੈ, ਜਿਸਦਾ ਅਧਿਕਾਰਕ ਐਲਾਨ ਹੋ ਗਿਆ ਹੈ। (Cricket News)

ਕੋਚ ਮਿਸਬਾਹ ਉੱਲ ਹੱਕ ਹੁਣ ਆਪਣੇ ਹਿਸਾਬ ਨਾਲ ਟੀਮ ਚੁਣ ਸਕਣਗੇ ਅਤੇ ਉਨ੍ਹਾਂ ਖਿਡਾਰੀਆਂ ਨੂੰ ਚੰਗੀ ਕੋਚਿੰਗ ਦੇਣਗੇ ਇੰਗਲੈਂਡ ਅਤੇ ਵੇਲਸ ’ਚ ਖੇਡੇ ਗਏ ਵਿਸ਼ਵ ਕੱਪ 2019 ’ਚ ਪਾਕਿਸਤਾਨ ਟੀਮ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕੋਚ ਮਿਕੀ ਆਰਥਰ ਅਤੇ ਚੀਫ ਸਲੈਕਟਰ ਇੰਜਮਾਮ ਉੱਲ ਹੱਕ ਦਾ ਕਰਾਰ ਨਹÄ ਵਧਾਇਆ ਸੀ ਇਸ ਤੋਂ ਬਾਅਦ ਪੀਸੀਬੀ ਨੇ ਨਵਾਂ ਸਪੋਰਟ ਸਟਾਫ ਲਈ ਆਵੇਦਨ ਜਾਰੀ ਕੀਤੇ। (Cricket News)

ਜਿਸ ’ਚ ਮਿਸਬਾਹ ਉੱਲ ਹੱਕ ਨੂੰ ਇਸ ਭੂਮਿਕਾ ਲਈ ਇੱਕਦਮ ਫਿੱਟ ਪਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਰੋਲ ਲਈ ਚੁਣਿਆ ਗਿਆ ਮਿਬਸਾਹ ਉੱਲ ਹੱਕ ਨੇ ਪਾਕਿਸਤਾਨ ਟੀਮ ਲਈ 75 ਟੈਸਟ ਅਤੇ 162 ਵਨਡੇ ਮੈਚ ਖੇਡੇ ਹਨ ਬਤੌਰ ਕਪਤਾਨ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਕਈ ਸਫਲਤਾਵਾਂ ਦਿਵਾਈਆਂ ਹਨ ਮਿਸਬਾਹ ਨੇ ਸਾਲ 2010 ’ਚ ਹੋਏ ਸਪਾਟ ਫਿਕਸਿੰਗ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਅੱਗੇ ਵਧਾਇਆ ਸੀ ਇਸ ਤੋਂ ਪਹਿਲਾਂ ਸਾਲ 2007 ਦੇ ਵਿਸ਼ਵ ਕੱਪ ’ਚ ਵੀ ਪਾਕਿਸਤਾਨ ਦੀ ਟੀਮ ਨੂੰ ਬਤੌਰ ਕਪਤਾਨ ਉਨ੍ਹਾਂ ਨੇ ਫਾਈਨਲ ’ਚ ਪਹੁੰਚਾਇਆ, ਜਿੱਥੇ ਭਾਰਤ ਤੋਂ ਹਾਰ ਮਿਲੀ ਸੀ ਕੌਮਾਂਤਰੀ ਕ੍ਰਿਕਟਰ ’ਚ 11 ਹਜ਼ਾਰ ਤੋਂ ਜ਼ਿਆਦਾ ਦੌੜਾਂੰ ਬਣਾਉਣ ਵਾਲੇ ਮਿਸਬਾਹ ਉੱਲ ਹੱਕ ਨੇ ਬਤੌਰ ਕੋਚ ਬਹੁਤ ਘੱਟ ਕੰਮ ਕੀਤਾ ਹੈ। (Cricket News)

ਇਹ ਵੀ ਪੜ੍ਹੋ : ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ

45 ਸਾਲਾਂ ਮਿਸਬਾਹ ਉੱਲ ਹੱਕ ਨੇ ਪਾਕਿਸਤਾਨ ਸੁਪਰ ਲੀਗ (ਪੀਐਸਐਲ) ’ਚ ਪੇਸ਼ਾਵਰ ਜਾਲਮੀ ਟੀਮ ਨੂੰ ਆਪਣੀ ਕੋਚਿੰਗ ਦੀਆਂ ਸੇਵਾਵਾਂ ਦਿੱਤੀਆਂ ਹਨ ਕੌਮਾਂਤਰੀ ਪੱਧਰ ’ਤੇ ਪਹਿਲੀ ਵਾਰ ਮਿਸਬਾਹ ਉੱਲ ਹੱਕ ਕਿਸੇ ਟੀਮ ਦੇ ਕੋਚ ਹੋਣਗੇ ਮਿਸਬਾਹ ਅਤੇ ਵਕਾਰ ਦਾ ਪਹਿਲਾ ਅਸਾਈਨਮੈਂਟ ਸ੍ਰੀਲੰਕਾ ਖਿਲਾਫ ਤਿੰਨ-ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਲੜੀ ਹੋਵੇਗੀ ਇਹ ਲੜੀ ਪਾਕਿਸਤਾਨ ’ਚ ਹੀ ਖੇਡੀ ਜਾਣਂ ਹੈ, ਜੋ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 9 ਅਕਤੂਬਰ ਤੱਕ ਚੱਲੇਗੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਦੋਵਾਂ ਦਾ ਪਹਿਲਾ ਅਸਾਈਨਮੈਂਟ ਪਾਕਿਸਤਾਨ ਅਤੇ ਅਸਟਰੇਲੀਆ ਦਰਮਿਆਨ ਟੈਸਟ ਲੜੀ ਹੋਵੇਗੀ।