ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਏਲਨ ਦਾ ਦੇਹਾਂਤ

Paul, Allen, Microsoft, CoFounder, Dies

ਕੈਂਸਰ (ਨਾਨ-ਹੋਜਕਿੰਗ ਲਿਮਫੋਮਾ) ਤੋਂ ਸਨ ਪੀੜਤ

ਨਿਊਯਾਰਕ, ਏਜੰਸੀ। ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਜੀ ਏਲਨ ਦਾ ਸੋਮਵਾਰ ਨੂੰ ਅਮਰੀਕਾ ਦੇ ਸਿਏਟਲ ‘ਚ ਦੇਹਾਂਤ ਹੋ ਗਿਆ। ਉਹ ਕੈਂਸਰ (ਨਾਨ-ਹੋਜਕਿੰਗ ਲਿਮਫੋਮਾ) ਤੋਂ ਪੀੜਤ ਸਨ। ਸ੍ਰੀ ਏਲਨ 65 ਸਾਲ ਦੇ ਸਨ। ਪਾਲ ਜੀ.ਏਲਨ ਦੀ ਭੈਣ ਜੋੜੀ ਏਲਨ ਨੇ ਕਿਹਾ ਕਿ ਮੇਰਾ ਭਰਾ ਹਰ ਪੱਧਰ ‘ਤੇ ਇੱਕ ਅਨੋਖਾ ਵਿਅਕਤੀ ਸੀ। ਜ਼ਿਆਦਾਤਰ ਲੋਕ ਸ੍ਰੀ ਏਲਨ ਨੂੰ ਇੱਕ ਤਕਨੀਕੀ ਮਾਹਿਰ ਅਤੇ ਸਮਾਜ ਸੇਵੀ ਦੇ ਰੂਪ ‘ਚ ਜਾਣਦੇ ਸਨ। ਸਾਡੇ ਲਈ ਉਹ ਪਿਆਰਾ ਭਰਾ, ਚਾਚਾ ਅਤੇ ਇੱਕ ਅਸਧਾਰਨ ਦੋਸਤ ਸੀ। ਜਿਕਰਯੋਗ ਹੈਕਿ ਪਾਲ ਗਾਰਡਨਰ ਏਲਨ ਦਾ ਜਨਮ 21 ਜਨਵਰੀ 1953 ਨੂੰ ਅਮਰੀਕਾ ਦੇ ਸੀਏਟਲ ‘ਚ ਹੋਇਆ ਸੀ। ਉਹਨਾਂ ਨੇ ਬਿਲ ਗੇਟਸ ਦੇ ਨਾਲ ਮਿਲ ਕੇ 1975 ‘ਚ ਮਾਈਕ੍ਰੋਸਾਫਟ ਦੀ ਸਥਾਪਨਾ ਕੀਤੀ ਸੀ। ਮਾਈਕ੍ਰੋਸਾਫਟ ਵਿਸ਼ਵ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਹੈ। (Paul Allen)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।