ਪਾਕਿਸਤਾਨ-ਅਫਗਾਨਿਸਤਾਨ ਦੀ ਸੀਮਾ ‘ਤੇ ਕਈ ਇਲਾਕੇ ਸੀਲ

Many, Areas, Border, Of, Pakistan, Afghanistan, Sealed

ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ

ਇਸਲਾਮਾਬਾਦ, ਏਜੰਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਰਮਿਆਨ ਝੜਪ ਕਾਰਨ ਬਹੁਤ ਸਾਰੇ ਸਰਹੱਦੀ ਇਲਾਕੇ ਸੋਮਵਾਰ ਨੂੰ ਬੰਦ ਰਹੇ, ਜਿਸ ਨਾਲ ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਹੋਏ ਹਨ। ਪਾਕਿਸਤਾਨੀ-ਅਫਗਾਨੀ ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ‘ਚ ਗੋਲੀਬਾਰੀ ਤੋਂ ਬਾਅਦ ਦ ਚੱਮਨ-ਸਪਿਨ ਬੋਲਦਾਕ ਸੀਮਾ ਬੰਦ ਕਰ ਦਿੱਤੀ ਗਈ। ਦੋਵਾਂ ਪੱਖਾਂ ਦਰਮਿਆਨ ਝੜਪ ਉਸ ਸਮੇਂ ਹੋਈ ਜਦੋਂ ਸੀਮਾ ‘ਤੇ ਵਾੜ ਲਾਉਣ ਦਾ ਯਤਨ ਕਰ ਰਹੇ ਪਾਕਿਸਤਾਨੀ ਸੈਨਿਕਾਂ ‘ਤੇ ਅਫਗਾਨੀ ਸੈਨਿਕਾਂ ਨੇ ਗੋਲੀਆਂ ਚਲਾਈਆਂ। ਇਸ ਦਰਮਿਆਨ ਦੋਵਾਂ ਦੇਸ਼ਾਂ ਦੀ ਫੌਜ ਨੇ ਇੱਕ ਦੂਜੇ ‘ਤੇ ਸੀਮਾ ਪਾਰ ਕਰਨ ‘ਤੇ ਰੋਕ ਲਾਏ ਜਾਣ ਦਾ ਦੋਸ਼ ਲਾਇਆ ਹੈ। ਅਫਗਾਨਿਸਤਾਨ ‘ਚ ਕੰਧਾਰ ਸੂਬੇ ਦੇ ਪੁਲਿਸ ਮੁਖੀ ਜੀਆ ਦੁਰਾਨੀ ਨੇ ਕਿਹਾ ਕਿ ਕਿਸੇ ਵੀ ਮਾਮਲੇ ‘ਚ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਤਿਆਰ ਹਾਂ। ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਾ ‘ਤੇ ਅਸੀਂ ਆਪਣੀ ਸੁਰੱਖਿਆ ਵਧਾਉਣ ਲਈ ਵਾੜ ਲਗਾ ਰਹੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।