ਮਲਿਕਾਰਜੁਨ ਖੜਗੇ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ 

Mallikarjun Kharge
ਕਾਂਗਰਸ ਦੇ ਕÏਮੀ ਪ੍ਰਧਾਨ ਮਲਿਕਾਰਜੁਨ ਖੜਗੇ

ਸ਼ਸ਼ੀ ਥਰੂਰ ਨੂੰ 6825 ਵੋਟਾਂ ਨਾਲ ਹਰਾਇਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ਵਿੱਚ ਮੱਲਿਕਾਰਜੁਨ ਖੜਗੇ (Mallikarjun Kharge) ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਕੁੱਲ 7,897 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਨੂੰ ਵੀ 1000 ਤੋਂ ਵੱਧ ਵੋਟਾਂ ਮਿਲੀਆਂ ਹਨ। ਥਰੂਰ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਮਲਿਕਾਰਜੁਨ ਖੜਗੇ ਨੂੰ ਪਾਰਟੀ ਹਾਈਕਮਾਨ ਤੋਂ ਵੀ ਸਮਰਥਨ ਮਿਲਿਆ ਹੈ। ਇਹੀ ਕਾਰਨ ਹੈ ਕਿ ਉਸ ਨੂੰ ਜ਼ਿਆਦਾਤਰ ਹੋਰ ਆਗੂਆਂ ਦਾ ਵੀ ਸਮਰਥਨ ਹਾਸਲ ਹੈ। ਮਲਿਕਾਰਜੁਨ ਖੜਗੇ, ਜੋ ਕਿ ਕਰਨਾਟਕ ਤੋਂ 9 ਵਾਰ ਵਿਧਾਇਕ ਅਤੇ ਕਈ ਸੰਸਦ ਮੈਂਬਰ ਸਨ, ਨੂੰ ਗਾਂਧੀ ਪਰਿਵਾਰ ਦੇ ਵਫ਼ਾਦਾਰ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਵਾਰ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਖੇਡਾਂ ਵਤਨ ਪੰਜਾਬ ਦੀਆਂ : ਬਰਨਾਲਾ ਪਹੁੰਚੇ ਸਪੀਕਰ ਕੁਲਤਾਰ ਸੰਧਵਾਂ

ਕਾਂਗਰਸ ਪ੍ਰਧਾਨ ਬਣਨ ਵਾਲੇ ਦੂਜੇ ਦਲਿਤ ਆਗੂ

ਇਸ ਚੋਣ ਵਿੱਚ ਜਿੱਤ ਨਾਲ ਖੜਗੇ (Mallikarjun Kharge) ਕਾਂਗਰਸ ਪ੍ਰਧਾਨ ਬਣਨ ਵਾਲੇ 65ਵੇਂ ਆਗੂ ਬਣ ਗਏ ਹਨ। ਉਹ ਕਾਂਗਰਸ ਪ੍ਰਧਾਨ ਬਣਨ ਵਾਲੇ ਦੂਜੇ ਦਲਿਤ ਆਗੂ ਹਨ। ਬਾਬੂ ਜਗਜੀਵਨ ਰਾਮ ਕਾਂਗਰਸ ਪ੍ਰਧਾਨ ਬਣਨ ਵਾਲੇ ਪਹਿਲੇ ਦਲਿਤ ਆਗੂ ਸਨ। ਆਜ਼ਾਦੀ ਤੋਂ ਬਾਅਦ ਪਾਰਟੀ ਦੀ ਅਗਵਾਈ 75 ਵਿੱਚੋਂ 42 ਸਾਲਾਂ ਤੱਕ ਗਾਂਧੀ ਪਰਿਵਾਰ ਕੋਲ ਰਹੀ। ਇਸ ਦੇ ਨਾਲ ਹੀ 33 ਸਾਲਾਂ ਤੱਕ ਪਾਰਟੀ ਪ੍ਰਧਾਨ ਦੀ ਵਾਗਡੋਰ ਗਾਂਧੀ ਪਰਿਵਾਰ ਤੋਂ ਇਲਾਵਾ ਹੋਰ ਨੇਤਾਵਾਂ ਕੋਲ ਰਹੀ।

1998 ਵਿੱਚ ਵੋਟਾਂ ਰਾਹੀਂ ਹੋਈ ਸੀ ਪ੍ਰਧਾਨ ਦੀ ਚੋਣ

ਕਾਂਗਰਸ ‘ਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਵਾਰ 1998 ‘ਚ ਵੋਟਿੰਗ ਹੋਈ ਸੀ। ਉਦੋਂ ਸੋਨੀਆ ਗਾਂਧੀ ਦੇ ਸਾਹਮਣੇ ਜਿਤੇਂਦਰ ਪ੍ਰਸਾਦ ਸਨ। ਸੋਨੀਆ ਗਾਂਧੀ ਨੂੰ ਕਰੀਬ 7,448 ਵੋਟਾਂ ਮਿਲੀਆਂ, ਜਦੋਂਕਿ ਜਤਿੰਦਰ ਪ੍ਰਸਾਦ ਨੂੰ 94 ਵੋਟਾਂ ਮਿਲੀਆਂ। ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਗਾਂਧੀ ਪਰਿਵਾਰ ਨੂੰ ਕਦੇ ਵੀ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ