ਲੋਕ ਸਭਾ ਸਾਂਸਦ ਨੇ ਦੱਸਿਆ ਕਿ ਕਿਵੇਂ ਡੇਰਾ ਸੱਚਾ ਸੌਦਾ ਨਸ਼ਿਆਂ ਖਿਲਾਫ ਕੰਮ ਕਰ ਰਿਹਾ ਹੈ

ਲੋਕ ਸਭਾ ਸਾਂਸਦ ਨੇ ਡੇਰਾ ਸੱਚਾ ਸੌਦਾ ਦੀ ਕੀਤੀ ਸ਼ਲਾਘਾ

ਕੁਰੂਕਸ਼ੇਤਰ (ਦੇਵੀਲਾਲ ਬਾਰਨਾ)। ਬ੍ਰਹਮਸਰੋਵਰ ਦੇ ਟ੍ਰੈਫਿਕ ਗਰਾਊਂਡ ’ਚ ਡੇਰਾ ਸੱਚਾ ਸੌਦਾ ਵੱਲੋ ਡੈਪਥ ਮੁਹਿੰਮ (DEPTH) ਤਹਿਤ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਵਿੱਚ ਕੁਰੂਕਸ਼ੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਕਰੀਬ ਇੱਕ ਲੱਖ ਸ਼ਰਧਾਲੂ ਪਹੁੰਚੇ। ਨਾਮ ਚਰਚਾ ’ਚ ਕੁਰੂਕਸ਼ੇਤਰ ਦੇ ਲੋਕ ਸਭਾ ਸਾਂਸਦ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ। ਸਾਂਸਦ ਸੈਣੀ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਵੰਡੇ ਜਾਣ ਵਾਲੇ ਕੰਬਲਾਂ ਦੀ ਸ਼ੁਰੂਆਤ ਕਰਵਾਈ ਗਈ।

ਸੰਸਦ ਮੈਂਬਰ ਨਾਇਬ ਸੈਣੀ ਨੇ ਡੇਰਾ ਸੱਚਾ ਸੌਦਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ (DEPTH) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ 147 ਚੰਗੇ ਕਾਰਜ ਚਲਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ। ਨਸ਼ਾ ਨੌਜਵਾਨਾਂ ਨੂੰ ਖੋਖਲਾ ਕਰ ਰਿਹਾ ਹੈ ਅਤੇ ਨਸ਼ੇ ਦੇ ਕਾਰੋਬਾਰ ਤੋਂ ਆਉਣ ਵਾਲਾ ਪੈਸਾ ਦੇਸ਼ ਵਿਰੁੱਧ ਵਰਤਿਆ ਜਾਂਦਾ ਹੈ। ਇਸ ਕਾਰਨ ਸਰਕਾਰ ਵੱਲੋਂ ਇਹ ਮੁੱਦਾ ਸੰਸਦ ਵਿੱਚ ਵੀ ਉਠਾਇਆ ਗਿਆ ਹੈ ਅਤੇ ਅਜਿਹਾ ਕਾਨੂੰਨ ਬਣਾਇਆ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਦਾ ਕਾਰੋਬਾਰ ਨਾ ਵਧੇ ਅਤੇ ਨੌਜਵਾਨ ਨਸ਼ਿਆਂ ਦੀ ਥਾਂ ਚੰਗੇ ਕੰਮਾਂ ਵਿੱਚ ਲੱਗਣ। ਡੇਰਾ ਸੱਚਾ ਸੌਦਾ ਦੇ 45 ਮੈਂਬਰ ਸਤਪਾਲ ਟੋਹਾਣਾ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਕੁਰੂਕਸ਼ੇਤਰ ਵਿੱਚ ਨਾਮ ਚਰਚਾ ਕੀਤੀ ਗਈ ਹੈ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਲੋਕਾਂ ਨੂੰ ਕੁਰੀਤੀਆਂ ਪ੍ਰਤੀ ਜਾਗਰੂਕ ਕਰ ਰਹੀ ਹੈ।

ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਵੱਡੀਆਂ ਸਕਰੀਨਾਂ ‘ਤੇ ਚਲਾਇਆ

Kurukshetra Naamcharcha

ਹਜ਼ਾਰਾਂ ਦੀ ਗਿਣਤੀ ਵਿੱਚ ਸਾਧ ਸੰਗਤ ਅਤੇ ਆਮ ਲੋਕਾਂ ਨੇ ਧਰਮਨਗਰੀ ਪਹੁੰਚ ਕੇ ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਸੁਣਿਆ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਓਮ ਇੱਕ ਸੁਪਰੀਮ ਪਾਵਰ ਹੈ। ਓਮ ਅੱਲ੍ਹਾ ਰਾਮ ਉਹ ਹਰ ਥਾਂ ਵੱਸਦਾ ਹੈ ਅਤੇ ਕੋਈ ਵੀ ਥਾਂ ਉਸ ਤੋਂ ਖਾਲੀ ਨਹੀਂ ਹੈ। ਉਹ ਕਣ ਕਣ ਵਿੱਚ ਮੌਜ਼ੂਦ ਹੈ।

ਧਰਮਾਂ ਵਿੱਚ ਦੱਸਿਆ ਗਿਆ ਸੀ ਕਿ ਆਤਮਿਕ ਮਾਨਸਿਕ ਤੇ ਸਰੀਰਕ ਸ਼ਕਤੀਆਂ ਨੂੰ ਆਤਮਬਲ ਨਾਲ ਵਧਾਇਆ ਜਾ ਸਕਦਾ ਹੈ ਅਤੇ ਇਹ ਆਤਮ ਬਲ ਪ੍ਰਾਪਤ ਕਰਨ ਦਾ ਤਰੀਕਾ ਕੇਵਲ ਸਤਸੰਗ ਵਿੱਚ ਦੱਸਿਆ ਜਾਂਦਾ ਹੈ। ਸਤਿਸੰਗ ਵਿਚ ਆ ਕੇ ਹੀ ਮਨੁੱਖ ਨੂੰ ਸਹੀ-ਗ਼ਲਤ ਦਾ ਪਤਾ ਚੱਲਦਾ ਹੈ। ਪਰਮਾਤਮਾ ਨੇ ਮਨੁ੍ਖ ਨੂੰ ਖੁਦ ਮੁਖਤਿਆਰੀ ਦਿੱਤੀ ਹੈ। ਜੇਕਰ ਉਹ ਅਪਗ੍ਰੇਡ ਹੋਕ ਕੇ ਭਗਤੀ ਮਾਰਗ ਰਾਹੀਂ ਭਗਵਾਨ ਦੇ ਦਰਸ਼ ਦੀਦਾਰ ਕਰ ਸਕਦਾ ਹੈ। ਸਤਿਸੰਗ ’ਚ ਮਨੁੱਖ ਨੂੰ ਦੱਸਿਆ ਜਾਂਦਾ ਹੈ ਕਿ ਉਹ ਇਨਸਾਨੀਅਤ ਦੇ ਮਾਰਗ ’ਤੇ ਚੱਲਦਾ ਹੋਇਆ ਹੱਕ ਹਲਾਲ ਦੀ ਕਮਾਏ ਕਰਦੇ ਹੋਏ ਜਿੰਨਾ ਹੋ ਸਕੇ ਦੀਨ ਦੁੱਖੀਆਂ ਦੀ ਮੱਦਦ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ