ਕਿਸਾਨੀ ਮੰਗਾਂ : ਕੜਾਕੇ ਦੀ ਠੰਢ ’ਚ ਕਿਸਾਨ ਬੀਬੀਆਂ ਵੀ ਸੜਕਾਂ ’ਤੇ ਉਤਰੀਆਂ

Farmers' Demands

ਪੁੱਤਾਂ ਦੇ ਚੁੱਲੇ ਮਘਦੇ ਰਹਿਣ , ਪੋਹ ਦੀਆਂ ਰਾਤਾਂ ਮਾਵਾਂ ਸਹਿਣ
ਪੋਹ ਦੀਆਂ ਰਾਤਾਂ ਉਤੋਂ ਕੋਰਾ, ਹਾਕਮਾਂ ਤੈਨੂੰ ਤਰਸ ਨਾ ਭੋਰਾ।

(ਰਾਜਨ ਮਾਨ) ਅੰਮ੍ਰਿਤਸਰ। ਕੜਕਦੀ ਠੰਢ ਵਿੱਚ ਕਿਸਾਨੀਂ ਮੰਗਾਂ (Farmers’ Demands) ਅਤੇ ਲੋਕ ਹਿੱਤਾਂ ਦੀ ਨੂੰ ਲੈ ਕੇ ਪਿਛਲੇ ਕਈ ਹਫਤਿਆਂ ਤੋਂ ਠਰਦੀਆਂ ਸੜਕਾਂ ਤੇ ਸੰਘਰਸ਼ ਲੜ ਰਹੇ ਕਿਸਾਨਾਂ ਨਾਲ ਹੁਣ ਕਿਸਾਨ ਬੀਬੀਆਂ ਵੀ ਮੋਢੇ ਨਾਲ ਮੋਢਾ ਜੋੜ ਕੇ ਮੈਦਾਨ ਵਿੱਚ ਰਾਤਾਂ ਨੂੰ ਸੜਕਾਂ ’ਤੇ ਉਤਰ ਆਈਆਂ ਹਨ। ਮੋਰਚੇ ਦੀ ਕਮਾਂਡ ਸੰਭਾਲੀ ਬੈਠੀ ਮਹਿੰਦਰ ਕੌਰ ਵੰਨਚਿੜੀ ਜਿਸਦੀ ਉਮਰ 75 ਵਰਿਆਂ ਤੋਂ ਪਾਰ ਹੈ ਪਰ ਲੋਕਾਂ ਲਈ ਕੁਝ ਕਰਨ ਦਾ ਜਜ਼ਬਾ ਅੱਜ ਵੀ ਮੁਟਿਆਰਾਂ ਨੂੰ ਮਾਤ ਪਾਉਂਦਾ ਹੈ। ਉਸਦਾ ਖੂਨ ਅੱਜ ਵੀ ਧੱਕੇਸ਼ਾਹੀ ਵਿਰੁੱਧ ਖੌਲਦਾ ਦਾ ਹੈ।

ਠਰਦੀਆਂ ਸੜਕਾਂ ਅਤੇ ਟਰਾਲੀਆਂ ਦੀਆਂ ਚਾਦਰਾਂ ਉਸਦਾ ਹੌਂਸਲਾ ਨਹੀਂ ਢਾਹ ਸਕਦੀਆਂ। ਕਿਸਾਨ ਸੰਘਰਸ਼ ਵਿਚ ਔਰਤਾਂ ਦੀ ਵਧ ਰਹੀ ਸ਼ਮੂਲੀਅਤ ਨੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਆਪਣੇ ਟੱਬਰਾਂ ਨੂੰ ਰੋਟੀ ਦੇਣ ਦੇ ਨਾਲ ਨਾਲ ਇਹ ਸਮਾਜ ਤੋਂ ਹਾਕਮਾਂ ਵਲੋਂ ਖੋਹੀ ਜਾ ਰਹੀ ਰੋਟੀ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਪਹਿਲਾਂ ਚੁੱਲਿਆਂ ਵਿਚ ਫੂਕਾਂ ਮਾਰ ਸਬਰਾਂ ਦੀ ਅੱਗ ਬਾਲ ਆਪਣੇ ਦਿਨ ਕੱਟੀ ਕਰਦੀਆਂ ਰਹੀਆਂ ਤੇ ਅੱਜ ਲੋਕਾਂ ਦੇ ਬੁਝ ਰਹੇ ਚੁੱਲਿਆਂ ਨੂੰ ਮਘਦਾ ਰੱਖਣ ਲਈ ਆਪਣੇ ਬਦਨ ਨੂੰ ਠਾਰ ਰਹੀਆਂ ਹਨ। ਹਵਾ ਦੇ ਠੰਡੇ ਬੁੱਲਿਆਂ ਨੂੰ ਆਪਣੇ ਪੁੱਤਾਂ ਦਾ ਭਵਿੱਖ ਵੇਖ ਸੀਨੇ ਨਾਲ ਲਾ ਲੈਂਦੀਆਂ ਹਨ। ਪੋਹ ਦੀਆਂ ਠਰਦੀਆਂ ਰਾਤਾਂ ਵਿੱਚ ਲੋਕ ਘਰਾਂ ਵਿੱਚ ਹੀਟਰਾਂ ਦਾ ਨਿੱਘ ਮਾਣ ਰਹੇ ਹਨ ਅਤੇ ਇਹ ਬਜ਼ੁਰਗ ਸ਼ੇਰਨੀਆਂ ਇਹਨਾਂ ਸੀਤ ਹਵਾਵਾਂ ਨੂੰ ਮਖੌਲ ਕਰ ਰਹੀਆਂ ਹਨ। ਆਪਣੇ ਬੱਚਿਆਂ ਨੂੰ ਕੋਈ ਦੁੱਖ ਨਾ ਆਵੇ ਇਸ ਲਈ ਇਸ ਉਮਰੇ ਵੀ ਆਪਣੇ ਬਦਨ ਤੇ ਹਰ ਸਰਦ ਗਰਮ ਹਵਾਵਾਂ ਨੂੰ ਹੱਸ ਹੱਸ ਕੇ ਝੱਲ ਰਹੀਆਂ ਹਨ। ਸ਼ਾਇਦ ਇਹਨਾਂ ਮਾਵਾਂ ਦਾ ਕਰਜ਼ ਕਦੇ ਨਹੀਂ ਉਤਾਰਿਆ ਜਾ ਸਕਦਾ।

Farmers' Demands

Farmers’ Demands : ਟੋਲ ਪਲਾਜ਼ਾ ਹਟਾਉਣ ਲਈ ਹੋ ਸਕਦਾ ਵੱਡਾ ਅੰਦੋਲਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਹਰ ਇਕ ਵਰਗ ਦਾ ਮਿਲ ਰਿਹਾ ਹੈ ਵੱਡਾ ਹੁੰਗਾਰਾ ਜਥੇਬੰਦੀ ਵੱਲੋਂ ਕਾਰਪੋਰੇਟ ਦਾ ਚਿਹਰਾ ਨੰਗਾ ਕਰਕੇ ਆਮ ਲੋਕਾਂ ਅੱਗੇ ਰੱਖਿਆ ਹੈ ਕਿ ਟੋਲ ਪਲਾਜਿਆ ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਅਤੇ ਗੁੰਡਾਗਰਦੀ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਇਸ ਵਿੱਚ ਆਮ ਲੋਕਾਂ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਆਉਂਣ ਵਾਲੇ ਦਿਨਾਂ ਵਿੱਚ ਟੋਲ ਪਲਾਜ਼ਾ ਹਟਾਉਣ ਲਈ ਹੋ ਸਕਦਾ ਵੱਡਾ ਅੰਦੋਲਨ, ਡੀ ਸੀ ਦਫਤਰ ਅੰਮ੍ਰਿਤਸਰ ਲੱਗੇ ਪੱਕੇ ਮੋਰਚੇ ਵਿੱਚ 75 ਵਰਿਆਂ ਦੀ ਬੀਬੀ ਮਹਿੰਦਰ ਕੌਰ ਵੰਨਚਿੜੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਅੱਧੀ ਆਬਾਦੀ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਰਹੀ ਹੈ।

ਔਰਤਾਂ ਨੇ ਦਿੱਲੀ ਸੰਘਰਸ਼ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ

ਹਾਕਮ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਹੁਣ ਨਾਰੀ ਸ਼ਕਤੀ ਨੂੰ ਸੰਘਰਸ਼ ਤੇ ਟੇਕ ਰੱਖਣੀ ਹੋਵੇਂਗੀ ਅਤੇ ਅੱਗੇ ਆਉਣਾ ਪਵੇਗਾ ਉਹਨਾਂ ਨਾਲ ਮੋਰਚੇ ਵਿੱਚ ਮਹਿਰੂ ਨਿਸ਼ਾ ਜੀ ਸੋਨੀਆ ਵਿਹਾਰ ਖ਼ਾਸ ਕਰਾਵਲ ਨਗਰ ਦਿੱਲੀ ਤੋਂ ਆ ਕੇ ਮੋਰਚੇ ਵਿੱਚ ਖੜ੍ਹੇ ਹਨ ਇਹਨਾਂ ਦਿੱਲੀ ਸੰਘਰਸ਼ ਵਿੱਚ ਵੀ 13 ਮਹੀਨੇ ਅਹਿਮ ਭੂਮਿਕਾ ਨਿਭਾਈ ਸੀ, ਟੋਲ ਪਲਾਜ਼ਾ ਕੱਥੂਨੰਗਲ, ਮਾਨਾਂਵਾਲਾ ਅਤੇ ਛਿੱਡਣ ਅਟਾਰੀ ਮੋਰਚੇ ਨਰੰਤਰ ਜਾਰੀ ਹੈ, ਆਗੂਆ ਨੇ ਕਿਹਾ ਕਿ ਐਮ ਐਸ ਪੀ ਗਰੰਟੀ ਕਨੂੰਨ ਬਣਾਉਣ ਡਾ ਸਵਾਮੀ ਨਾਥਨ ਕਮੀਸਨ ਅਨੁਸਾਰ ਲਾਂਗਤ ਖਰਚੇ ਤੇ 50% ਮੁਨਾਫਾ ਜੋੜ ਕੇ ਦੇਣ ਲਈ ਕੇਂਦਰ ਸਰਕਾਰ ਮੁੜ ਵਿਚਾਰ ਕਰੇ ਕਿਉਂਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਹਰ ਰੋਜ਼ ਵੱਧ ਰਹੀ ਮਹਿਗਾਈ ਦੀਆਂ ਦਰਾਂ ਖਾਦ, ਬੀਜ਼,ਤੇਲ, ਆਦਿ ਨਾਲ ਬਤਰ ਹੋ ਰਹੀ ਹੈ ਇਸ ਲਈ ਐਮ ਐਸ ਪੀ ਗਰੰਟੀ ਕਨੂੰਨ ਤੋਂ ਬਗੈਰ ਕੋਈ ਹੱਲ ਨਹੀਂ ਹੋ ਸਕਦਾ ਕੇਂਦਰ ਸਰਕਾਰ ਇਸ ’ਤੇ ਵਿਚਾਰ ਕਰੇ।

ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਹੋਵੇਗਾ ਮੋਰਚਾ

ਮਜ਼ਦੂਰ ਨੂੰ 365 ਦਿਨ ਰੋਜ਼ਗਾਰ ਮੇਲਾ,ਜ਼ੀਰਾ ਸ਼ਰਾਬ ਫੈਕਟਰੀ ਮੋਰਚਾ ਚੜ੍ਹਦੀ ਕਲਾ ਵਿੱਚ ਜਾਰੀ ਆਉਣ ਵਾਲੇ ਦਿਨਾਂ ਵਿੱਚ ਮੋਰਚਾ ਪੁੱਟੇਗਾ ਨਵੀਆਂ ਪੁਲਾਂਘਾ ਮੋਰਚੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਆਮਦ, ਇਸ ਮੌਕੇ ਹਾਜ਼ਰ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਡਾਕਟਰ ਕੰਵਰ ਦਲੀਪ ਸਿੰਘ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ,ਦਿਲਬਾਗ ਸਿੰਘ ਖਾਪੜ਼ਖੇੜੀ, ਕਵਲਜੀਤ ਸਿੰਘ ਵੰਨਚਿੜੀ, ਗੁਰਭੇਜ ਸਿੰਘ ਝੰਡੇ, ਚਰਨਜੀਤ ਸਿੰਘ ਸਫੀਪੁਰ,ਕਾਬਲ ਸਿੰਘ ਮੁਹਾਵਾ, ਮੰਗਜੀਤ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਕਲੇਰ, ਬੀਬੀ ਦਿਆਲ ਕੌਰ ਵੰਨਚਿੜੀ,ਬੀਬੀ ਦਵਿੰਦਰ ਕੌਰ ਪੰਧੇਰ, ਬੀਬੀ ਕਸ਼ਮੀਰ ਕੌਰ ਪੰਧੇਰ ,ਬੀਬੀ ਸੁਖਵਿੰਦਰ ਕੌਰ ਭੋਏਵਾਲ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ