ਜ਼ਿੰਦਗੀ ਮਾਲਕ ਦੀ ਨਿਆਮਤ, ਇਸ ਨੂੰ ਬਰਬਾਦ ਨਾ ਕਰੋ: ਪੂਜਨੀਕ ਗੁਰੂ ਜੀ

Anmol Vachan Sachkahoon

ਜ਼ਿੰਦਗੀ ਮਾਲਕ ਦੀ ਨਿਆਮਤ, ਇਸ ਨੂੰ ਬਰਬਾਦ ਨਾ ਕਰੋ: ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਕੀਤੇ ਕਰਮਾਂ ਦਾ ਫ਼ਲ ਜ਼ਰੂਰ ਭੁਗਤਦਾ ਹੈ ਇਨਸਾਨ ਸੋਚਦਾ ਹੈ ਕਿ ਮੈਂ ਅਜਿਹਾ ਕਿਹੜਾ ਕਰਮ ਕੀਤਾ ਹੈ ਜਿਸ ਦੀ ਵਜ੍ਹਾ ਨਾਲ ਮੈਂ ਦੁਖੀ ਹਾਂ ਲੋਕ ਕਹਿੰਦੇ ਹਨ ਕਿ ਮੈਂ ਇਸ ਜ਼ਿੰਦਗੀ ’ਚ ਕੋਈ ਬੁਰਾ ਕੰਮ ਨਹੀਂ ਕੀਤਾ, ਕੋਈ ਗ਼ਲਤ ਕਰਮ ਨਹੀਂ ਕੀਤਾ ਫਿਰ ਵੀ ਮੈਂ ਦੁਖੀ ਹਾਂ, ਪਰੇਸ਼ਾਨ ਹਾਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਦੀ ਵਜ੍ਹਾ ਹੁੰਦੀ ਹੈ ਇਨਸਾਨ ਦੇ ਸੰਚਿਤ ਕਰਮ, ਜਨਮਾਂ-ਜਨਮਾਂ ਦੇ ਸੰਚਿਤ ਕਰਮ ਜੋ ਇਨਸਾਨ ਦੇ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਪਾਪ ਕਰਮਾਂ ਨੂੰ ਅੱਲ੍ਹਾ, ਵਾਹਿਗੁਰੂ, ਗੌਡ,ਖੁਦਾ, ਰਾਮ ਦਾ ਨਾਮ ਹੀ ਖ਼ਤਮ ਕਰ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਰੋਗਾਂ ਦੀ ਮੁਕੰਮਲ ਦਵਾਈ, ਔਸ਼ਧੀ ਹੈ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਨਾਮ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਕੋਈ ਪਰਮਾਤਮਾ ਦਾ ਨਾਮ ਲੈਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਤਾਂ ਕਟਦੇ ਹੀ ਹਨ ਨਾਲ ਹੀ ਬੇਵਜ੍ਹਾ ਕੰਮ ਧੰਦੇ ’ਚ ਰੁਕਾਵਟ, ਸਰੀਰ ਨੂੰ ਰੋਗਾਂ ਦਾ ਲੱਗ ਜਾਣਾ, ਜਿਨ੍ਹਾਂ ਨੂੰ ਕਰਮ ਰੋਗ ਕਹਿੰਦੇ ਹਨ, ਵੀ ਰਾਮ ਨਾਮ ਨਾਲ ਕੱਟ ਜਾਂਦੇ ਹਨ ਇੱਥੇ ਲੱਖਾਂ ਮਰੀਜ਼ ਆਉਂਦੇ ਹਨ ਤੇ ਆਪਣੇ ਅਨੁਭਵ ਦੱਸਦੇ ਹਨ ਕਿ ਉਨ੍ਹਾਂ ਨੇ ਰਾਮ ਦਾ ਨਾਮ ਜਪਿਆ ਅਤੇ ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਗਏ ਕੈਂਸਰ ਵਰਗੇ ਰੋਗ, ਜਿਨ੍ਹਾਂ ਨੂੰ ਡਾਕਟਰ ਲਾਇਲਾਜ ਕਹਿੰਦੇ ਹਨ, ਅਜਿਹੇ ਮਰੀਜ਼ ਦੇਖੇ ਗਏ ਜਿਨ੍ਹਾਂ ਨੂੰ ਤੀਸਰੀ ਸਟੇਜ ਦਾ ਕੈਂਸਰ ਸੀ ਅਤੇ ਅੱਜ ਵੀ ਉਹ ਜ਼ਿੰਦਾ ਹਨ ਅਜਿਹਾ ਕਿਵੇਂ ਸੰਭਵ ਹੈ ?

ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਬੱਚਾ ਭੁੱਖਾ ਹੁੰਦਾ ਹੈ ਤਾਂ ਮਾਂ ਤੜਫ਼ ਉੱਠਦੀ ਹੈ, ਤੁਹਾਡੇ ਬੱਚੇ ਨੂੰ ਜ਼ਰਾ ਜਿੰਨੀ ਵੀ ਸੱਟ ਲੱਗ ਜਾਵੇ ਤਾਂ ਅੱਖਾਂ ’ਚੋਂ ਬੇਇੰਤਹਾ ਹੰਝੂ ਆ ਜਾਂਦੇ ਹਨ ਅਜਿਹੀ ਹੀ ਭਾਵਨਾ ਜੇਕਰ ਇਨਸਾਨ ਅੱਲ੍ਹਾ, ਵਾਹਿਗੁਰੂ, ਰਾਮ ਲਈ ਬਣਾਓ, ਉਸ ਨੂੰ ਯਾਦ ਕਰੋ, ਉਸ ਦੀ ਭਗਤੀ ਕਰੋ ਤਾਂ ਜਿਸ ਮਾਲਕ ਨੇ ਸਰੀਰ ਬਣਾਇਆ ਉਸ ਲਈ ਸਰੀਰ ਤੋਂ ਰੋਗ ਕੱਢਣਾ ਇਸ ਤਰ੍ਹਾਂ ਹੈ ਜਿਵੇਂ ਮੱਖਣ ’ਚੋਂ ਵਾਲ ਕੱਢਣਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਤੁਹਾਡੇ ਪੈੇਸੇ ਦਾ ਭੁੱਖਾ ਨਹੀਂ, ਜੇਕਰ ਅਜਿਹਾ ਹੁੰਦਾ ਤਾਂ ਅਰਬਾਂ-ਖਰਬਾਂਪਤੀ ਤਾਂ ਕਦੇ ਬਿਮਾਰ ਹੀ ਨਾ ਹੁੰਦੇ ਉਹ ਪਰਮਾਤਮਾ ਭਾਵਨਾ ਨਾਲ ਮਿਲਦਾ ਹੈ ਜਿਨ੍ਹਾਂ ਦੀ ਸ਼ੁੱਧ ਭਾਵਨਾ ਹੁੰਦੀ ਹੈ ਉਹ ਮਾਲਕ ਨੂੰ ਪਾ ਲੈਂਦੇ ਹਨ ਉਨ੍ਹਾਂ ’ਤੇ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ, ਸਾਖ਼ਸ਼ਾਤ ਮਾਲਕ ਦੇ ਦਰਸ਼ਨ ਕਰ ਸਕਦੇ ਹਨ।

ਆਪ ਜੀ ਨੇ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣ ਲਈ ਕੋਈ ਕੰਮ ਧੰਦਾ ਨਹੀਂ ਛੱਡਣਾ, ਪਰਿਵਾਰ ਨਹੀਂ ਛੱਡਣਾ, ਪੈਸੇ ਚੜ੍ਹਾਵੇ ਦੀ ਲੋੜ ਨਹੀਂ, ਚਲਦੇ, ਫਿਰਦੇ, ਕੰਮ ਧੰਦਾ ਕਰਦੇ ਹੋਏ ਮਾਲਕ ਦੇ ਨਾਮ ਦਾ ਸਿਮਰਨ ਕਰੋ ਤਾਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਜ਼ਰੂਰ ਵਰਸੇਗੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹੱਥ ਨਾਲ ਕਾਰ (ਕੰਮ) ਕਰੋ ਅਤੇ ਜ਼ੁਬਾਨ ਨਾਲ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਨੂੰ ਯਾਦ ਕਰੋ ਕੰਮ ਧੰਦਾ ਵੀ ਕਰਦੇ ਰਹੋ ਅਤੇ ਜੀਭ ਖ਼ਿਆਲਾਂ ਨਾਲ ਮਾਲਕ ਦਾ ਨਾਮ ਵੀ ਜਪਦੇ ਜਾਓ ਮਾਲਕ ਦੀ ਭਗਤੀ ਤੁਹਾਡੇ ਨਪਾਕ ਕਰਮ ਨੂੰ ਸਾੜਨ ’ਚ ਸਮਰੱਥ ਹੈ ਉਸ ਨਾਲ ਤੁਹਾਡੇ ਪਾਪ ਕਰਮ ਕਟਣਗੇ, ਉਸ ਨਾਲ ਤੁਸੀਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣੋਗੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਤੁਹਾਡੇ ਪੈਸੇ ਦਾ, ਜ਼ਮੀਨ ਜਾਇਦਾਦ ਦਾ ਭੁੱਖਾ ਨਹੀਂ ਪਰਮਾਤਮਾ ਨੂੰ ਤਾਂ ਭਾਵਨਾ ਨਾਲ ਵੇਖਿਆ ਜਾ ਸਕਦਾ ਹੈ ਜਿਸ ਦੀ ਭਾਵਨਾ ਸ਼ੁੱਧ ਹੋਵੇਗੀ, ਜੋ ਸੱਚੀ ਭਾਵਨਾ ਨਾਲ ਮਾਲਕ ਨੂੰ ਯਾਦ ਕਰਨਗੇ, ਉਨ੍ਹਾਂ ’ਤੇ ਮਾਲਕ ਦੀ ਰਹਿਮਤ ਹੋਵੇਗੀ, ਉਨ੍ਹਾਂ ’ਤੇ ਮਾਲਕ ਦਾ ਰੰਗ ਚੜ੍ਹੇਗਾ ਇਸ ਲਈ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰੋ, ਚੰਗੇ ਕਰਮ ਕਰੋ ਜ਼ਿੰਦਗੀ ਮਾਲਕ ਦੀ ਨਿਆਮਤ ਹੈ, ਬੜਾ ਸੁੰਦਰ ਤੋਹਫ਼ਾ ਹੈ, ਇਸ ਨੂੰ ਬਰਬਾਦ ਨਾ ਕਰੋ, ਸਿਮਰਨ ਭਗਤੀ ਨਾਲ ਆਤਮਰੱਖਿਆ ਕਰਦੇ ਹੋਏ ਚੰਗੇ ਕਰਮ ਕਰਦੇ ਰਹੋ ਯਕੀਨ ਮੰਨੋ ਮਾਲਕ ਦੀ ਦਇਆ-ਮਿਹਰ ਰਹਿਮਤ ਨਾਲ ਤੁਸੀਂ ਅੰਦਰੋਂ-ਬਾਹਰੋਂ ਬਹਾਰਾਂ ਲੁੱਟਣ ਦੇ ਕਾਬਲ ਬਣ ਜਾਵੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।