ਸੰਗਤ-ਖੁਰਦ ਦਾ ਕਰਮ ਸਿੰਘ ਇੰਸਾਂ ਸਰੀਰਦਾਨ ਕਰਕੇ ਅਮਰ ਹੋਇਆ

ਨੂੰਹਾਂ ਤੇ ਭੈਣਾਂ ਨੇ ਦਿੱਤਾ ਪਿਤਾ ਦੀ ਅਰਥੀ ਨੂੰ ਮੋਢਾ

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਭਤਾ ਭਲਾਈ ਕਾਰਜਾਂ ਤਹਿਤ ਸਥਾਨਕ ਬਲਾਕ ਦੇ ਪਿੰਡ ਸੰਗਤ-ਖੁਰਦ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਹ ਸਰੀਰਦਾਨ ਪਿੰਡ ਵਿੱਚੋਂ ਛੇਵਾਂ ਤੇ ਬਲਾਕ ‘ਚੋਂ 32ਵਾਂ ਸਰੀਰਦਾਨ ਹੋਇਆ ਹੈ

ਜਾਣਕਾਰੀ ਅਨੁਸਾਰ ਪਿੰਡ ਸੰਗਤ-ਖੁਰਦ ਦੇ ਬਲਾਕ ਭੰਗੀਦਾਸ ਸੁਖਦੇਵ ਸਿੰਘ ਇੰਸਾਂ ਤੇ ਬਲਦੇਵ ਸਿੰਘ ਦੇ ਪਿਤਾ ਕਰਮ ਸਿੰਘ ਇੰਸਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਸਰੀਰਦਾਨ ਤੇ ਅੱਖਾਂਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਕਰਮ ਸਿੰਘ ਇੰਸਾਂ ਦਾ ਅਚਾਨਕ ਦੇਹਾਂਤ ਹੋ ਗਿਆ।

ਉਨ੍ਹਾਂ ਦੇ ਸਪੁੱਤਰ ਬਲਾਕ ਭੰਗੀਦਾਸ ਸੁਖਦੇਵ ਸਿੰਘ ਇੰਸਾਂ ਤੇ ਬਲਦੇਵ ਸਿੰਘ, ਪਤਨੀ ਸੁਰਜੀਤ ਕੌਰ ਇੰਸਾਂ ,ਪੋਤਰੇ ਮਹਿਕਪ੍ਰੀਤ ਸਿੰਘ ਇੰਸਾਂ, ਖੁਸ਼ਦੀਪ ਸਿੰਘ ਤੇ ਸਮੂਹ ਇੰਸਾਂ ਪਰਿਵਾਰ ਨੇ ਕਰਮ ਸਿੰਘ ਇੰਸਾਂ ਦਾ ਸਰੀਰ ਰੋਹਿਲਖੰਡ ਮੈਡੀਕਲ ਕਾਲਜ ਬਰੇਲੀ (ਯੂ.ਪੀ.) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਉਨ੍ਹਾਂ ਦੀਆਂ ਬੇਟੀਆਂ ਰਾਣੀ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ ਤੇ ਨੂੰਹ ਪ੍ਰਦੀਪ ਕੌਰ ਇੰਸਾਂ, ਜਸਵਿੰਦਰ ਕੌਰ, ਪੋਤਰੀ ਰਾਜਪ੍ਰੀਤ ਕੌਰ ਨੇ ਅਰਥੀ ਨੂੰ ਮੋਢਾ ਦਿੱਤਾ ‘ਕਰਮ ਸਿੰਘ ਇੰਸਾਂ ਅਮਰ ਰਹੇ ‘ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਤੇ ਭੈਣਾਂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ਰਾਹੀਂ ਪਿੰਡ ਵਿੱਚੋਂ ਕਾਫਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ

ਇਸ ਮੌਕੇ 45 ਮੈਂਬਰ ਯੂਥ ਪਿਆਰਾ ਸਿੰਘ, ਦੀਦਾਰ ਸਿੰਘ 25 ਮੈਂਬਰ, ਨਿਰੰਜਨ ਸਿੰਘ, ਭੋਲਾ ਸਿੰਘ ਇੰਸਾਂ ਗੁਰੂਸਰ, ਗੁਰਜੰਟ ਸਿੰਘ ਸੀਂਗੋ, ਜਗਦੇਵ ਗਹਿਲੇਵਾਲਾ, ਭਿੰਦਰਪਾਲ ਸਿੰਘ ਇੰਸਾਂ, ਚੇਤਾ ਸਿੰਘ ਇੰਸਾਂ, ਬਲਦੇਵ ਮਿੱਤਲ, ਹਰਜਿੰਦਰ ਸਿੰਘ, ਸੰਜੀਵ ਕੁਮਾਰ, ਜਗਸੀਰ ਸਿੰਘ ਮਿਰਜੇਆਣਾ (ਸਾਰੇ 15 ਮੈਂਬਰ), ਗੁਰਮੇਲ ਸਿੰਘ ਸੇਖਪੁਰਾ, ਗੁਰਾਜੀਤ ਤਿਓੁਣਾ-ਪੁਜਾਰੀਆ, ਪੂਰਨ ਇੰਸਾਂ ਮਾਹੀਨੰਗਲ ਜਿੰਮੇਵਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ, ਮਾਸਟਰ ਗੁਰਜੰਟ ਸਿੰਘ, ਅਮਰ ਸਿੰਘ ਭੰਗੀਦਾਸ, ਜਰਨੈਲ ਸਿੰਘ, ਮਲਕੀਤ ਸਿੰਘ, ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਹਰਪਾਲ ਸੰਗਤ, ਬਲਕਰਨ ਸਿੰਘ ਨੰਬਰਦਾਰ, ਸੌਰਵ ਇੰਸਾਂ, ਗਰੀਬਦਾਸ ਇੰਸਾਂ, ਸਾਧ-ਸੰਗਤ ਸਮੇਤ ਬਲਾਕ ਤਲਵੰਡੀ ਸਾਬੋ ਦੇ ਜਿੰਮੇਵਾਰ, ਰਿਸਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ਵਿੱਚ ਹਾਜਰ ਸਨ

ਕਰਮ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ‘ਚ ਲਾਹੇਵੰਦ ਸਾਬਤ ਹੋਵੇਗਾ: ਸਰਪੰਚ ਗੁਰਚਨ ਸਿੰਘ

ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਰੱਜ ਕੇ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ‘ਚ ਡਾਕਟਰੀ ਦੀ ਸਿੱਖਿਆ ਲੈ ਰਹੇ ਵਿਦਿਆਰਥੀ ਮਨੁੱਖੀ ਸਰੀਰ ਬਾਰੇ ਕੋਈ ਨਵੀਂ ਖੋਜ ਕਰਨਗੇ ਜੋ ਸਮੁੱਚੇ ਸਮਾਜ ਲਈ ਲਾਹੇਵੰਦ ਸਿੱਧ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.