ਭਾਰਤ ਦੀਆਂ ਪੁਲਾੜੀ ਪੁਲਾਂਘਾਂ

India, Space, Steps, Editorial

ਦੇਸ਼ ਨੇ ਪੁਲਾੜ (ਅੰਤਰਿਕਸ਼) ‘ਚ 31 ਸੈਟੇਲਾਈਟ ਇੱਕੋ ਵੇਲੇ ਭੇਜ ਕੇ ਪੁਲਾੜ ਖੋਜਾਂ ‘ਚ ਨਵਾਂ ਇਤਿਹਾਸ ਰਚ ਦਿੱਤਾ ਹੈ ਇਸ ਤੋਂ ਪਹਿਲਾਂ 2016 ‘ਚ ਇਕੱਠੇ 20 ਸੈਟੇਲਾਈਟ ਛੱਡੇ ਗਏ ਸਨ ਭਾਰਤੀ ਪੁਲਾੜ ਵਿਗਿਆਨ ਖੋਜ ਸੰਸਥਾ (ਇਸਰੋ) ਦੀ ਚਰਚਾ ਪੂਰੇ ਵਿਸ਼ਵ ‘ਚ ਹੋਣ ਲੱਗੀ ਹੈ ਬੇਸ਼ੱਕ ਚਾਰ ਮਹੀਨੇ ਪਹਿਲਾਂ ਇਸਰੋ ਨੂੰ ਨਾਕਾਮੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਫਿਰ ਵੀ ਵਿਗਿਆਨੀਆਂ ਨੇ ਮਿਹਨਤ ਤੇ ਭਰੋਸਾ ਨਹੀਂ ਛੱਡਿਆ ਤੇ ਆਖਰ ਮਿਸ਼ਨ ਫਤਹਿ ਕਰ ਲਿਆ।

ਸੰਨ 1975 ‘ਚ ਪਹਿਲਾ ਸੈਟੇਲਾਈਟ ਰੂਸ ਦੇ ਰਾਕੇਟ ਰਾਹੀਂ ਛੱਡਣ ਵਾਲਾ ਭਾਰਤ ਅੱਜ ਇਸ ਕੰਮ ਦੇ ਸਮਰੱਥ ਹੋਇਆ ਹੈ ਕਿ ਹੁਣ ਪੀਐੱਸਐੱਲਵੀ ਮਿਸ਼ਨ ਤਹਿਤ ਹੋਰਨਾਂ ਮੁਲਕਾਂ ਦੇ ਸੈਟੇਲਾਈਟ ਵੀ ਇਸਰੋ ਵੱਲੋਂ ਛੱਡੇ ਗਏ ਹਨ ਇਹ ਤੱਥ ਹਨ ਕਿ ਵਿਗਿਆਨੀਆਂ ਨੇ ਆਪਣੇ ਸਵੈ-ਵਿਸ਼ਵਾਸ ਨੂੰ ਮਜ਼ਬੂਤ ਕਰਦਿਆਂ ਦੇਸ਼ ਅੰਦਰ ਸਵਦੇਸ਼ੀ ਤਕਨਾਲੋਜੀ ਵਿਕਸਿਤ ਕਰਕੇ ਵਿਦੇਸ਼ਾਂ ‘ਤੇ ਨਿਰਭਰਤਾ ‘ਚ ਵੱਡੀ ਕਮੀ ਲਿਆਂਦੀ ਹੈ ਸਵਦੇਸ਼ੀ ਤਕਨੀਕ ਨਾਲ ਖਰਚਿਆਂ ‘ਚ ਵੀ ਭਾਰੀ ਕਮੀ ਆਈ ਹੈ ਸਸਤੀ ਲਾਂਚਿੰਗ ਰਾਹੀਂ ਭਾਰਤ ਬਾਹਰਲੇ ਮੁਲਕਾਂ ਦੇ ਸੈਟੇਲਾਈਟ ਛੱਡ ਕੇ ਅਰਬਾਂ ਰੁਪਏ ਕਮਾ ਰਿਹਾ ਹੈ ਪਿਛਲੇ ਸਾਲ ਇਸਰੋ ਨੇ ਹੋਰ ਦੇਸ਼ਾਂ ਤੋਂ 3 ਅਰਬ ਦੀ ਕਮਾਈ ਕੀਤੀ ਹੈ ਭਾਰਤੀ ਵਿਗਿਆਨੀ ਆਪਣੇ ਸੁਭਾਅ ਤੇ ਵਿਚਾਰਧਾਰਾ ਪੱਖੋਂ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਹਨ ਕਿਸੇ ਵੇਲੇ ਇਸਰੋ ਵੱਲੋਂ ਸੈਟੇਲਾਈਟ ਤਿਆਰ ਕਰਨ ਲਈ ਸਮਾਨ ਗੱਡਿਆਂ ‘ਤੇ ਢੋਹਿਆ ਜਾਂਦਾ ਸੀ।

ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ

ਇਸ ਦੇ ਬਾਵਜ਼ੂਦ ਵਿਗਿਆਨੀਆਂ ਨੇ ਵਿਦੇਸ਼ਾਂ ‘ਚ ਨੌਕਰੀਆਂ ਦੀ ਚਮਕ ਦਮਕ ਨੂੰ ਪਾਸੇ ਰੱਖਦਿਆਂ ਦੇਸ਼ ਲਈ ਦਿਨ-ਰਾਤ ਇੱਕ ਕਰ ਦਿੱਤਾ, ਜਿਸ ਦਾ ਨਤੀਜਾ ਹੁਣ ਸਾਰਿਆਂ ਦੇ ਸਾਹਮਣੇ ਹੈ ਫਿਰ ਵੀ ਅਜੇ ਹੇਠਲੇ ਪੱਧਰ ‘ਤੇ ਵਿਗਿਆਨ ਦੀ ਪੜ੍ਹਾਈ ‘ਚ ਕਾਫ਼ੀ ਕਮੀਆਂ ਹਨ, ਜਿਸ ਕਾਰਨ ਗੁਣਵਾਨ ਵਿਅਕਤੀ ਵਿਗਿਆਨ ਦੀਆਂ ਖੋਜਾਂ ਦੇ ਖੇਤਰ ‘ਚ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਵਿਗਿਆਨ ਦੀ ਪੜ੍ਹਾਈ ਨੂੰ ਮਜ਼ਬੂਤ ਕੀਤਾ ਜਾਏ ਤਾਂ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਵੀ ਕੀਤਾ ਜਾ ਸਕਦਾ ਹੈ ਚੀਨ ਸੈਟੇਲਾਈਟ ਲਾਂਚਿੰਗ ‘ਚ ਭਾਰਤ ਨੂੰ ਮੁਕਾਬਲੇਬਾਜ਼ ਵਜੋਂ ਵੇਖਣ ਲੱਗਾ ਹੈ ਵਿਗਿਆਨ ਦੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਸੰਚਾਰ ਤਕਨਾਲੋਜੀ ਦੇ ਸਾਧਨ ਹੀ ਪੂਰੇ ਮੁਹੱਈਆ ਨਹੀਂ ਹੁੰਦੇ ਸਨ ਜਦੋਂਕਿ ਬਾਹਰਲੇ ਦੇਸ਼ਾਂ ‘ਚ ਅਜਿਹੀਆਂ ਸਹੂਲਤਾਂ ਪੁਰਾਣੇ ਸਮੇਂ ਦੀਆਂ ਗੱਲਾਂ ਹੋ ਚੁੱਕੀਆਂ ਹਨ।

ਅੱਜ ਹਵਾਈ ਜਹਾਜਾਂ, ਹੈਲੀਕਾਪਟਰਾਂ ‘ਚ ਤਕਨੀਕੀ ਨੁਕਸ ਕਾਰਨ ਹਾਦਸੇ ਪੂਰੀ ਦੁਨੀਆਂ ਦੀ ਵੱਡੀ ਸਮੱਸਿਆ ਬਣੇ ਹੋਏ ਹਨ ਕਈ ਵੱਡੀਆਂ ਸਿਆਸੀ ਹਸਤੀਆਂ ਨੇ ਵੀ ਇਹਨਾਂ ਹਾਦਸਿਆਂ ‘ਚ ਜਾਨ ਗੁਆਈ ਹੈ ਵਿਗਿਆਨਕ ਖੋਜਾਂ ਲਈ ਠੋਸ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਦਾ ਹੱਲ ਨਿਕਲ ਸਕੇ ਤਾਜ਼ੀ ਘਟਨਾ ਮੁੰਬਈ ਦੀ ਹੈ ਪਵਨ ਹੰਸ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਢਾਂਚੇ ‘ਚ ਸੁਧਾਰ ਕੀਤਾ ਜਾਵੇ ਤਾਂ ਭਾਰਤੀ  ਦੇ ਵਿਗਿਆਨੀ ਪੂਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।