ਭਾਰਤ ਤੇ ਦੱਖਣੀ ਅਫਰੀਕਾ ਪਹਿਲਾ ਟੈਸਟ ਮੈਚ : ਭਾਰਤੀ ਗੇਂਦਬਾਜ਼ਾਂ ਨੇ ਦਿਵਾਈ ਸ਼ਾਨਦਾਰ ਸ਼ੁਰੂਆਤ, ਅਫਰੀਕਾ ਨੇ 32 ਦੌੜਾਂ ’ਤੇ ਗੁਆਈਆਂ 4 ਵਿਕਟਾਂ

 ਭਾਰਤੀ ਪਹਿਲੀ ਪਾਰੀ 327 ਦੌੜਾਂ ’ਤੇ ਸਿਮਟੀ

(ਸੇਂਚੁਰੀਅਨ)। ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਪਹਿਲੀ ਪਾਰੀ 327 ਦੌੜਾਂ ’ਤੇ ਸਿਮਟ ਗਈ। ਜਵਾਬ ’ਚ ਸਾਊਥ ਅਫਰੀਕਾ ਦੀ ਸ਼ੁਰੂਆਤ ਵੀ ਖਰਾਬ ਰਹੀ। ਅਫਰੀਕਾ ਨੇ 32 ਦੌੜਾਂ ’ਤੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ। ਪਹਿਲੇ ਓਵਰ ’ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਫਰੀਕੀ ਕਪਤਾਨ ਡੀਨ ਐਲਗਰ (1) ਨੂੰ ਵਿਕਟ ਦੇ ਪਿੱਛੇ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਲੰਚ ਤੋਂ ਬਾਅਦ ਪਹਿਲੇ ਓਵਰ ’ਚ ਹੀ ਮੁਹੰਮਦ ਸ਼ਮੀ ਨੇ ਕੀਗਨ ਪੀਟਰਸਨ (15) ਨੂੰ ਬੋਲਡ ਕਰਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ।

ਭਾਰਤੀ ਨੇ ਤੀਜੇ ਦਿਨ ਸਿਰਫ 55 ਦੌੜਾਂ ’ਤੇ ਗਵਾਈਆਂ 7 ਵਿਕਟਾਂ

ਭਾਰਤੀ ਟੀਮ ਮਜ਼ਬੂਤ ਸਥਿਤੀ ’ਚ ਪਹੁੰਚ ਚੁੱਕੀ ਸੀ ਪਰ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਨੇ 55 ਦੌੜਾਂ ’ਤੇ 7 ਵਿਕਟਾਂ ਗੁਆ ਕੇ ਆਲ ਆਊਟ ਹੋ ਗਈ। ਭਾਰਤ ਨੂੰ ਤੀਜੇ ਦਿਨ ਪਹਿਲਾਂ ਝਟਕਾ ਕੇ ਐਲ ਰਾਹੁਲ ਵਜੋਂ ਲੱਗਿਆ। ਰਾਹੁਸ 123 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਅਜਿੰਕਿਆ ਰਹਾਣੇ ਤੋਂ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਹ ਵੀ 48 ਦੌੜਾਂ ’ਤੇ ਚੱਲਦੇ ਬਣੇ। ਇਸ ਤੋਂ ਬਾਅਦ ਭਾਰਤੀ ਟੀਮ ਸੰਭਲ ਨਹੀਂ ਸਕੀ। ਅਸ਼ਵਿਨੀ 4, ਪੰਤ 8, ਸ਼ਾਰਦੂਸ ਠਾਕੁਰ 4, ਮੁਹੰਮਦ ਸ਼ਮੀ 8, ਜਸਪ੍ਰੀਤ ਬੁਮਰਾਹ 14 ਤੇ ਸਿਰਾਜ 4 ਦੌੜਾਂ ’ਤੇ ਨਾਬਾਦ ਰਹੇ।

ਮਾਰਕਰਮ ਨੇ ਜੀਵਨ ਦਾਨ ਦਾ ਲਾਭ ਨਹੀਂ ਉਠਾਇਆ

9ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਸ਼ਮੀ ਦੀ ਦੂਜੀ ਗੇਂਦ ‘ਤੇ ਰਿਸ਼ਭ ਪੰਤ ਨੇ ਮਾਰਕਰਮ ਦਾ ਸਧਾਰਨ ਕੈਚ ਸੁੱਟਿਆ। ਸ਼ਮੀ ਨੇ ਆਫ-ਸਟੰਪ ‘ਤੇ ਸੱਟ ਮਾਰੀ, ਗੇਂਦ ਉਛਾਲ ਕੇ ਮਾਰਕਰਮ ਦੇ ਬੱਲੇ ਦੇ ਬਾਹਰਲੇ ਕਿਨਾਰੇ ਨੂੰ ਲੈ ਕੇ ਪੰਤ ਦੇ ਕੋਲ ਗਈ। ਪੰਤ ਨੇ ਡਾਈਵਿੰਗ ਕੀਤੀ ਪਰ ਗੇਂਦ ਨੂੰ ਫੜ ਨਹੀਂ ਸਕੇ। ਰਿਸ਼ਭ ਦੇ ਹੱਥ ‘ਚ ਲੱਗਣ ਤੋਂ ਬਾਅਦ ਇਹ ਪਹਿਲੀ ਸਲਿਪ ‘ਤੇ ਖੜ੍ਹੇ ਪੁਜਾਰਾ ਤੱਕ ਪਹੁੰਚ ਗਈ ਪਰ ਉਹ ਵੀ ਗੇਂਦ ਨੂੰ ਫੜ ਨਹੀਂ ਸਕਿਆ। ਹਾਲਾਂਕਿ ਮਾਰਕਰਾਮ ਮਿਲੀ ਜਾਨ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਦੋ ਓਵਰ ਬਾਅਦ ਸ਼ਮੀ ਦੇ ਹੱਥੋਂ ਬੋਲਡ ਹੋ ਗਿਆ।

ਮੀਂਹ ਦੀ ਭੇਂਟ ਚੜਿਆ ਸੀ ਦੂਜਾ ਦਿਨ

ਸੈਂਚੁਰੀਅਨ ਟੈਸਟ ਦੇ ਦੂਜੇ ਦਿਨ ਦਾ ਖੇਡ ਵੀ ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪ੍ਰਭਾਵਿਤ ਹੋਇਆ। ਸੈਂਚੁਰੀਅਨ ਵਿੱਚ ਸੋਮਵਾਰ ਨੂੰ ਪੂਰਾ ਦਿਨ ਮੀਂਹ ਪਿਆ, ਜਿਸ ਕਾਰਨ ਕੋਈ ਓਵਰ ਨਹੀਂ ਖੇਡਿਆ ਗਿਆ ਅਤੇ ਅੰਪਾਇਰਾਂ ਨੇ ਦਿਨ ਦੀ ਖੇਡ ਨੂੰ ਰੱਦ ਕਰ ਦਿੱਤਾ। ਦੂਜੇ ਦਿਨ ਦੀ ਘਾਟ ਨੂੰ ਪੂਰਾ ਕਰਨ ਲਈ ਤੀਜੇ ਦਿਨ ਕੁੱਲ 98 ਓਵਰ ਖੇਡੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ