ਸਿੱਧੂ ਨੂੰ ਪੰਜਾਬ ਪੁਲਿਸ ਦੇ ਹੌਲਦਾਰ ਨੇ ਕੀਤਾ ਚੈਲੇਂਜ

ਕਿਹਾ, ਮੈਨੂੰ ਦਬਕਾ ਮਾਰੋ, ਜੇਕਰ ਮੇਰੇ ਮੱਥੇ ’ਤੇ ਪਸੀਨੇ ਦੀ ਇੱਕ ਵੀ ਬੂੰਦ ਆ ਗਈ ਤਾਂ ਤੁਹਾਡੇ ਜੁੱਤੇ ’ਚ ਪਾਣੀ ਪੀਵਾਂਗਾ

ਡੀਐਸਪੀ ਦਿਲਸ਼ੇਰ ਚੰਦੇਲ ਨੇ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਭੇਜ ਕੇ 21 ਦਿਨਾਂ ਵਿੱਚ ਮੁਆਫ਼ੀ ਮੰਗਣ ਲਈ ਕਿਹਾ 

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੁਲਿਸ ਖਿਲਾਫ ਸਿੱਧੂ ਨੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਨਿਸ਼ਾਨ ’ਤੇ ਹਨ। ਸਿੱਧੂ ਨੂੰ ਪੰਜਾਬ ਪੁਲਿਸ ਦੇ ਜਵਾਨ ਚੈਲੇਂਜ ਕਰਦੇ ਨਜ਼ਰ ਆ ਰਹੇ ਹਨ। ਹੁਣ ਅੰਮ੍ਰਿਤਸਰ ਤੋਂ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਹੈ ਕਿ ਐਮਐਲ ਤਾਂ ਛੱਟ, ਸਿੱਧੂ ਖੁਦ ਮੈਨੂੰ ਦਬਕਾ ਮਾਰਨ, ਜੇਕਰ ਮੇਰੇ ਮੱਥੇ ’ਤੇ ਪਸੀਨੇ ਦੀ ਇੱਕ ਬੂੰਦ ਵੀ ਆ ਗਈ ਤਾਂ ਉਹ ਸਿੱਧੂ ਦੇ ਜੁੱਤੇ ’ਚ ਪਾਣੀ ਪੀਣ ਲਈ ਤਿਆਰ ਹਨ।

ਸੰਦੀਪ ਸਿੰਘ ਇੱਥੇ ਵੀ ਨਾ ਰੁਕੇ ਉਨਾਂ ਕਿਹਾ ਕਿ ਪੁਲਿਸ ਸਿੱਧੂ ਦੀ ਸਿਕਿਊਰਿਟੀ ਕਰਦੀ ਹੈ ਤੇ ਸਿੱਧੂ ਬਦਲੇ ’ਚ ਜੋ ਕਹਿ ਰਹੇ ਹਨ ਉਹ ਠੀਕ ਨਹੀਂ ਹੈ। ਸੰਦੀਪ ਨੇ ਕਿਹਾ ਕਿ ਸਿੱਧੂ ਦੇ ਮੁਕਾਬਲੇ ਤਾਕਤ ’ਚ ਮੈਂ ਕਮਜ਼ੋਰ ਜ਼ਰੂਰ ਹਾਂ ਪਰ ਮੈਂ ਇਸ ਗੱਲ ਦਾ ਜਵਾਬ ਉਨਾਂ ਨੂੰ ਚੋਣਾਂ ’ਚ ਦਿਆਂਗਾ। ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਕਿਹਾ ਕਿ ਇਸ ਵਾਰੀ ਸਿੱਧੂ ਨੂੰ ਕੋਈ ਵੋਟ ਨਾ ਪਾਵੇ। ਸਿੱਧੂ ਦਾ ਪੁਲਿਸ ਪ੍ਰਤੀ ਇਹੋ ਜਿਹਾ ਰਵੱਈਆ ਦੇਖ ਕੇ ਹਰ ਕੋਈ ਉਨਾਂ ਦੀ ਨਿਖੇਧੀ ਕਰ ਰਿਹਾ ਹੈ।

ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਅਤੇ ਜਲੰਧਰ ਪੁਲਿਸ ਦੇ ਸਬ ਇੰਸਪੈਕਟਰ ਨੇ ਵੀ ਨਵਜੋਤ ਸਿੱਧੂ ਦੇ ਇਤਰਾਜ਼ਯੋਗ ਸ਼ਬਦਾਂ ਦਾ ਸਖ਼ਤ ਵਿਰੋਧ ਕੀਤਾ ਸੀ। ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਤਾਂ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਭੇਜ ਕੇ 21 ਦਿਨਾਂ ਵਿੱਚ ਮੁਆਫ਼ੀ ਮੰਗਣ ਲਈ ਕਿਹਾ ਹੈ।

ਨਵਜੋਤ ਸਿੱਧੂ ਦਾ ਵਿਵਾਦਿਤ ਬਿਆਨ

ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਸੁਲਤਾਨਪੁਰ ਲੋਧੀ ’ਚ ਰੈਲੀ ਦੌਰਾਨ ਐਮਐਲਏ ਨਵਤੇਜ਼ ਚੀਮਾ ਬਾਰੇ ਕਿਹਾ ਸੀ ਕਿ ਜੇਕਰ ਉਹ ਇੱਕ ਦਬਕਾ ਮਾਰੇ ਤਾਂ ਥਾਣੇਦਾਰ ਪੈਂਟ ਗਿਲੀ ਕਰ ਦੇਵੇਗਾ। ਇਸ ਤੋਂ ਬਾਅਦ ਸਿੱਧੂ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾ ਨੇ ਵੀ ਸਿੱਧੂ ਨੂੰ ਭੰਡਿਆਂ ਸੀ। ਸਿੱਧੂ ਦੇ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ ਹੋਣ’ ਵਾਲੇ ਵਿਵਾਦਤ ਬਿਆਨ ਕਾਰਨ ਪੁਲਿਸ ਮਹਿਕਮੇ ਵਿੱਚ ਕਾਫੀ ਗੁੱਸਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ