ਰੋਹਿਤ-ਧਵਨ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਜਿੱਤਿਆ ਭਾਰਤ

raohi

ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ। ਭਾਰਤ ਨੇ ਪਹਿਲੇ ਇੱਕ ਰੋਜ਼ਾ ਮੈਚ ’ਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਕੇ ਲੜੀ ’ਚ 1-0 ਦਾ ਵਾਧਾ ਬਣਾ ਲਿਆ ਹੈ। ਇੰਗਲੈਂਡ ਵੱਲੋਂ ਭਾਰਤ ਨੂੰ 111 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਜਿਸ ਨੂੰ ਭਰਤ ਨੇ ਬਿਨਾ ਵਿਕਟ ਗੁਆਏ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਭਾਰਤ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸੇਖਰ ਧਵਨ ਨੇ ਧਮਾਕੇਦਾਰ ਬੱਲਬਾਜ਼ੀ ਕਰਦਿਆਂ ਜਿੱਤ ਦਿਵਾ ਦਿੱਤੀ। ਰੋਹਿਤ ਸ਼ਰਮਾ (76) ਅਤੇ ਸੇਖਰ ਧਵਨ ਨੇ (31) ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ (19/6) ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਇੰਗਲੈਂਡ ਨੂੰ 25.2 ਓਵਰਾਂ ‘ਚ 110 ਦੌੜਾਂ ‘ਤੇ ਆਊਟ ਕਰ ਦਿੱਤਾ।  (India Won Match)

ਅਸ਼ੀਸ਼ੀ ਨਹਿਰਾ ਦਾ ਰਿਕਾਰਡ ਤੋੜਿਆ ਬੁਮਰਾਹ ਨੇ

bumra

ਇਹ ਭਾਰਤ ਦੇ ਖਿਲਾਫ ਇੰਗਲੈਂਡ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਬੁਮਰਾਹ ਇੰਗਲੈਂਡ ਦੇ ਖਿਲਾਫ ਵਨਡੇ ‘ਚ ਗੇਂਦਬਾਜ਼ੀ ਕਰਨ ਵਾਲਾ ਸਰਵੋਤਮ ਭਾਰਤੀ ਗੇਂਦਬਾਜ਼ ਵੀ ਬਣ ਗਿਆ। ਉਸ ਨੇ ਆਸ਼ੀਸ਼ ਨਹਿਰਾ ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। 2003 ਵਿਸ਼ਵ ਕੱਪ ‘ਚ ਨੇਹਰਾ ਨੇ ਇੰਗਲੈਂਡ ਖਿਲਾਫ 6/23 ਵਿਕਟਾਂ ਲਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3 ਵਿਕਟਾਂ ਲਈਆਂ। ਭਾਰਤ ਨੇ 10 ਓਵਰਾਂ ਵਿੱਚ ਇੰਗਲੈਂਡ ਦੀਆਂ 5 ਵਿਕਟਾਂ ਗੁਆ ਦਿੱਤੀਆਂ ਸਨ।

https://twitter.com/englandcricket/status/1546832168759939073?ref_src=twsrc%5Etfw%7Ctwcamp%5Etweetembed%7Ctwterm%5E1546832168759939073%7Ctwgr%5E%7Ctwcon%5Es1_c10&ref_url=about%3Asrcdoc

ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਨੂੰ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਇੰਗਲੈਂਡ ਦੇ ਦੋ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਪਹਿਲਾਂ ਜਸਪ੍ਰੀਤ ਨੇ ਜੇਸਨ ਰਾਏ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਨੰਬਰ-3 ‘ਤੇ ਬੱਲੇਬਾਜ਼ੀ ਕਰਨ ਆਏ, ਜਿਸ ਨੇ ਰੂਟ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਰਿਸ਼ਭ ਪੰਤ ਦੇ ਹੱਥੋਂ ਕੈਚ ਹੋ ਗਏ। ਦੋਵਾਂ ਦੇ ਆਊਟ ਹੋਣ ਤੋਂ ਬਾਅਦ ਬੇਨ ਸਟੋਕਸ ਮੈਦਾਨ ‘ਤੇ ਆਏ ਪਰ ਮੁਹੰਮਦ ਸ਼ਮੀ ਨੇ ਉਨ੍ਹਾਂ ਨੂੰ ਵੀ ਪੈਵੇਲੀਅਨ ਭੇਜ ਦਿੱਤਾ।

ਸਟੋਕਸ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਤਿੰਨ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਜੌਨੀ ਬੇਅਰਸਟੋ ਇੰਗਲੈਂਡ ਦੀ ਪਾਰੀ ਨੂੰ ਸੰਭਾਲ ਲਵੇਗਾ। ਉਸ ਨੇ 20 ਗੇਂਦਾਂ ਵੀ ਖੇਡੀਆਂ ਪਰ ਉਹ ਵੀ ਬੁਮਰਾਹ ਦੇ ਸਾਹਮਣੇ ਕੁਝ ਜ਼ਿਆਦਾ ਨਹੀਂ ਕਰ ਸਕਿਆ ਅਤੇ ਪੰਤ ਦੇ ਹੱਥੋਂ ਕੈਚ ਹੋ ਗਿਆ। ਬੇਅਰਸਟੋ 7 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਜਸਪ੍ਰੀਤ ਅੱਜ ਦੇ ਮੈਚ ਵਿੱਚ ਵੱਖਰੇ ਹੀ ਅਂਦਾਜ਼ ਵਿੱਚ ਉਤਰਿਆ ਸੀ। ਉਸ ਨੇ ਲਿਆਮ ਲਿਵਿੰਗਸਟਨ ਨੂੰ ਵੀ 0 ਦੌੜਾਂ ‘ਤੇ ਬੋਲਡ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ