Heart-to-Heart MSG Part-15: ਪੂਜਨੀਕ ਗੁਰੂ ਜੀ ਨੇ ਦਿੱਤਾ ਸੱਦਾ

‘ਅਬਾਦੀ ਕੰਟਰੋਲ ਬੇਹੱਦ ਜ਼ਰੂਰੀ, ਬੇਟੀ ਵੀ ਚਲਾ ਸਕਦੀ ਹੈ ਵੰਸ਼’

ਬਰਨਾਵਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਰਟ-ਟੂ-ਹਾਰਟ ਐੱਮਐੱਸਜੀ ਪਾਰਟ-15 ’ਚ ਆਮ ਲੋਕਾਂ ਨੂੰ ਤੇਜ਼ੀ ਨਾਲ ਵਧਦੀ ਅਬਾਦੀ ’ਤੇ ਕੰਟਰੋਲ ਲਈ ਇੱਕ ਹੀ ਸੰਤਾਨ ਲਈ ਪ੍ਰਣ ਲੈਣ ਦਾ ਸੱਦਾ ਦਿੱਤਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਰਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ ਅੱਜ ਵਿਸ਼ਵ ਅਬਾਦੀ ਦਿਵਸ ਹੈ ਤਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ, ਜਿਸ ਤਰ੍ਹਾਂ ਹੜ੍ਹ ਆਉਂਦਾ ਹੈ ਅੱਜ ਇਸ ਧਰਤੀ ’ਤੇ ਅਬਾਦੀ ਦਾ ਹੜ੍ਹ ਆ ਰਿਹਾ ਹੈ ਦਿਨੋਂ-ਦਿਨ ਇਸ ਹੜ੍ਹ ਕਾਰਨ ਬਹੁਤ ਕੁਝ ਬਦਲਦਾ ਜਾ ਰਿਹਾ ਹੈ ਕੁਦਰਤ ਖਤਮ ਹੁੰਦੀ ਜਾ ਰਹੀ ਹੈ ਅਤੇ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ

ਜਿੰਨੇ ਲੋਕ ਜ਼ਿਆਦਾ ਹੋ ਰਹੇ ਹਨ ਧਰਤੀ ’ਤੇ, ਓਨੇ ਝਗੜੇ ਵਧ ਰਹੇ ਹਨ, ਟੈਨਸ਼ਨਾਂ ਵਧ ਰਹੀਆਂ ਹਨ, ਚਿੰਤਾਵਾਂ ਵਧ ਰਹੀਆਂ ਹਨ, ਬਿਮਾਰੀਆਂ ਵਧ ਰਹੀਆਂ ਹਨ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ ਜਿਵੇਂ ਜੇਕਰ ਤੁਹਾਡਾ ਇੱਕ ਬੱਚਾ ਹੈ ਅਤੇ ਸਾਹਮਣੇ ਵਾਲੇ ਦਾ ਵੀ ਇੱਕ ਬੱਚਾ ਹੈ ਤਾਂ ਦੋ ਘਰ ਤੋਂ ਇੱਕ ਘਰ ਹੋ ਗਏ, ਉਸ ਨਾਲ ਤੁਹਾਡਾ ਵਿੱਤੀ ਵੀ ਫਾਇਦਾ ਹੈ ਕਿੱਥੇ ਦੋ ਥਾਂ ਵੰਡਿਆ ਸੀ, ਕਿੱਥੇ ਦੋਵੇਂ ਇੱਕ ਹੋ ਗਏ, ਦੋਵਾਂ ਦੀ ਜੋ ਜਾਇਦਾਦ ਹੈ ਉਹ ਇੱਕ ਨੂੰ ਹੀ ਆ ਗਈ ਇਸ ਤਰ੍ਹਾਂ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਅਬਾਦੀ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇੱਕ ਬੱਚਾ ਕਾਫੀ ਹੈ ਉਸ ਨੂੰ ਪੜ੍ਹਾਓ, ਲਿਖਾਓ, ਟੈਨਸ਼ਨ ਫ੍ਰੀ ਰਹੋਗੇ ਤੁਸੀਂ, ਚਿੰਤਾ ਮੁਕਤ ਰਹੋਗੇ ਬਹੁਤੇ ਖਰਚੇ ਘੱਟ ਹੋ ਜਾਣਗੇ ਅਤੇ ਸਭ ਤੋਂ ਵੱਡੀ ਗੱਲ ਆਬਾਦੀ ਵਿਸਫੋਟ ਜੇਕਰ ਇੰਜ ਹੀ ਚੱਲਦਾ ਰਿਹਾ ਤਾਂ ਇਸ ਧਰਤੀ ’ਤੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਜਾਣਗੀਆਂ ਬੇਰੁਜ਼ਗਾਰੀ ਵਧ ਜਾਵੇਗੀ, ਉਸ ਨਾਲ ਟੈਨਸ਼ਨ ਵਧ ਜਾਵੇਗੀ, ਚਿੰਤਾਵਾਂ ਵਧ ਜਾਣਗੀਆਂ, ਲੜਾਈ-ਝਗੜੇ ਵਧ ਜਾਣਗੇ ਅਤੇ ਜ਼ਿਆਦਾਤਰ ਜੋ ਲੜਕਿਆਂ ਦੇ ਇਛੁੱਕ ਹਨ, ਉਹ ਹੀ ਆਬਾਦੀ ਨੂੰ ਜ਼ਿਆਦਾ ਬੜਾਵਾ ਦੇ ਰਹੇ ਹਨ ਹੁਣ ਦੋ ਬੇਟੀਆਂ ਹੋ ਗਈਆਂ, ਇੱਕ ਚਾਂਸ ਹੋਰ ਲੈਂਦੇ ਹਨ ਤੀਜੀ ਵੀ ਬੇਟੀ ਹੋ ਗਈ,

ਇੱਕ ਹੋਰ ਲੈਂਦੇ ਹਨ ਇੰਜ ਕਰਦੇ-ਕਰਦੇ ਚਾਰ-ਪੰਜ ਬੱਚੇ ਹੋ ਜਾਂਦੇ ਹਨ ਅਤੇ ਜਦੋਂ ਪਾਲਣ ਪੋਸ਼ਣ ਦੀ ਗੱਲ ਆਉਂਦੀ ਹੈ, ਪ੍ਰੋਪਰਲੀ, ਸਹੀ ਢੰਗ ਨਾਲ ਤੁਸੀਂ ਉਨ੍ਹਾਂ ਦਾ ਪਾਲਣ ਪੋਸ਼ਣ ਨਹੀਂ ਕਰ ਪਾਉਂਦੇ ਉਨ੍ਹਾਂ ਦੀ ਥਾਂ ’ਤੇ ਸਿਰਫ ਇੱਕ ਬੱਚਾ ਹੋਵੇ, ਭਾਵੇਂ ਉਹ ਬੇਟਾ ਹੈ, ਭਾਵੇਂ ਉਹ ਬੇਟੀ ਹੈ, ਉਸ ਨੂੰ ਤੁਸੀਂ ਬਹੁਤ ਵਧੀਆ ਢੰਗ ਨਾਲ ਪਾਲੋਗੇ, ਪੋਸੋਗੇ, ਵੱਡਾ ਬਣਾਓਗੇ, ਚੰਗਾ ਸੰਸਕਾਰ ਦਿਓਗੇ ਅਤੇ ਉਹ ਆਉਣ ਵਾਲੇ ਸਮੇਂ ’ਚ ਦੇਸ਼ ਦਾ ਵੀ ਭਵਿੱਖ ਬਣੇਗਾ ਉਹ ਆਉਣ ਵਾਲੇ ਸਮੇਂ ’ਚ ਤੁਹਾਡਾ ਨਾਂਅ ਰੋਸ਼ਨ ਕਰੇਗਾ ਇਸ ਲਈ ਅੱਜ ਤੋਂ ਤੁਸੀਂ ਇਹ ਸੋਚੋ, ਵਿਚਾਰੋ ਅਤੇ ਪ੍ਰਣ ਕਰੋ ਕਿ ਅਸੀਂ ਕੰਟਰੋਲ ਕਰਨਾ ਹੈ, ਆਬਾਦੀ ਨੂੰ ਵਧਣ ਤੋਂ ਰੋਕਣਾ ਹੈ

ਦਿਮਾਗ ਤੋਂ ਵੀ ਕੰਮ ਲਓ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਵਾਰ ਸੋਚਦੇ ਹਨ ਕਿ ਮੇਰੇ ਇੱਕ ਦੇ ਸੋਚਣ ਨਾਲ ਕੀ ਹੋ ਜਾਵੇਗਾ? ਬਾਕੀ ਲੋਕ ਤਾਂ ਸੋਚਦੇ ਨਹੀਂ, ਕਹਿੰਦੇ ਹਨ ਨਾ ਕਿ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈ, ਤਾਲਾਬ ਭਰ ਜਾਂਦਾ ਹੈ ਤਾਂ ਇਸੇ ਤਰ੍ਹਾਂ ਇੱਕ ਆਦਮੀ ਸੋਚੇ, ਤੁਸੀਂ ਪਹਿਲ ਕਰ ਦਿੱਤੀ ਤਾਂ ਸਾਰੇ ਤੁਸੀਂ ਹੀ ਤਾਂ ਹੋ, ਸਾਰਿਆਂ ਨੇ ਪਹਿਲ ਕਰ ਦਿੱਤੀ ਤੁਸੀਂ ਆਪਣੇ ਬਾਰੇ ਸੋਚੋ, ਵਿਚਾਰ ਕਰੋ, ਬਹੁਤ ਫਾਇਦਾ ਹੈ ਪੂਰੇ ਵਿਸ਼ਵ ’ਚ ਅੱਜ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਖਾਸ ਤੌਰ ’ਤੇ ਸਾਡੇ ਦੇਸ਼ ’ਚ ਪੜ੍ਹੇ ਲਿਖੇ ਵੀ ਅਜਿਹੇ ਸੱਜਣ ਹਨ ਕੁਝ ਜੋ ਇਸ ਪਾਸੇ ਧਿਆਨ ਨਹੀਂ ਦਿੰਦੇ, ਉਹ ਕਹਿੰਦੇ ਹਨ ਕਿ ਜੀ, ਪਰਮਾਤਮਾ ਦੀ ਔਲਾਦ ਹੈ,

ਪਰਮਾਤਮਾ ਦੇਣ ਵਾਲਾ ਹੈ ਤਾਂ ਪਰਮਾਤਮਾ ਤਾਂ ਦਿੰਦਾ ਹੀ ਜਾਵੇਗਾ, ਪਰਮਾਤਮਾ ਨੇ ਇਹ ਜੋ ਦਿਮਾਗ ਦਿੱਤਾ ਹੈ ਸਰਵੋਤਮ ਹੈ, ਸਰਵਸ੍ਰੇਸ਼ਠ ਹੈ, ਇਸ ਦੀ ਸੋਚ ਨਾਲ ਅਸੀਂ ਆਪਣੇ ਕਰਮ ਚੰਗੇ-ਬੁਰੇ ਬਣਾ ਸਕਦੇ ਹਾਂ ਤਾਂ ਇਸ ਨੂੰ ਕੰਮ ’ਚ ਲਓ, ਸੋਚੋ, ਵਿਚਾਰ ਕਰੋ, ਕਿਉਂਕਿ ਆਬਾਦੀ ਵਧਣ ਨਾਲ ਸਾਰੀ ਕੁਦਰਤ ’ਚ ਵੀ ਬਦਲਾਅ ਆ ਰਿਹਾ ਹੈ ਮਕਾਨ ਬਣਾਉਣੇ ਪੈ ਰਹੇ ਹਨ, ਜੰਗਲ ਕੱਟ ਗਏ ਹਨ ਅਤੇ ਉਨ੍ਹਾਂ ਦੇ ਕੱਟਣ ਨਾਲ ਮੌਸਮ ’ਚ ਬਦਲਾਅ ਆ ਰਹੇ ਹਨ ਕਿਤੇ ਭੂਚਾਲ ਆ ਰਿਹਾ ਹੈ, ਕਿਤੇ ਤੂਫਾਨ ਆ ਰਹੇ ਹਨ, ਕੁਦਰਤ ਦਾ ਕਹਿਰ ਟੁੱਟ ਰਿਹਾ ਹੈ,

ਵਰ ਰਿਹਾ ਹੈ ਤਾਂ ਸਾਡੀ ਤਾਂ ਇਹੀ ਗੁਜਾਰਿਸ਼ ਹੈ ਕਿ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਪਹਿਲ ਕਰੋ, ਕੰਟਰੋਲ ਕਰੋ, ਯਕੀਨ ਮੰਨੋ ਬਹੁਤ ਸੁਖ ਮਿਲੇਗਾ, ਬਹੁਤ ਸ਼ਾਂਤੀ ਮਿਲੇਗੀ ਕਿੱਥੇ ਚਾਰ-ਪੰਜ ਨੂੰ ਪਾਲਣਾ-ਪੋਸ਼ਣਾ ਅਤੇ ਕਿੱਥੇ ਇੱਕ ਦਾ ਪਾਲਣ ਪੋਸ਼ਣ ਕਰਨਾ ਤੁਸੀਂ ਵੀ ਸੁਖੀ ਰਹੋਗੇ ਅਤੇ ਉਹ ਬੱਚਾ ਵੀ ਬਹੁਤ ਚੰਗਾ ਨਾਗਰਿਕ ਬਣੇਗਾ, ਬਹੁਤ ਹੀ ਚੰਗਾ ਇਨਸਾਨ ਬਣੇਗਾ ਤਾਂ ਸੋਚ ਕੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਅਮਲ ’ਚ ਲੈ ਕੇ ਆਓ, ਤੁਸੀਂ ਅਮਲ ਕਰਕੇ ਵੇਖੋ ਜ਼ਰੂਰ ਸੁਖ ਮਿਲੇਗਾ, ਜ਼ਰੂਰ ਸ਼ਾਂਤੀ ਮਿਲੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ