ਨਿਊਜੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

India Vs New Zealand, 1st Test Match

ਟੈਸਟ ਚੈਂਪੀਅਨਸ਼ਿਪ ‘ਚ ਭਾਰਤ ਦੀ 7 ਮੈਚਾਂ ਤੋਂ ਬਾਅਦ ਪਹਿਲੀ ਹਾਰ
ਹਾਰ ਦੇ ਬਾਵਜੂਦ ਭਾਰਤ ਟੈਸਟ ਚੈਂਪੀਅਨਸ਼ਿਪ ‘ਚ ਚੋਟੀ ‘ਤੇ ਬਰਕਰਾਰ
ਨਿਊਜੀਲੈਂਡ ਨੇ ਭਾਰਤ ਨੂੰ ਹਰਾ ਕੇ 100ਵਾਂ ਮੈਚ ਜਿੱਤਿਆ

ਵੇਲਿੰਗਟਨ, ਏਜੰਸੀ। ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਚ ਨਿਊਜੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਨਿਊਜੀਲੈਂਡ ਟੀਮ ਨੇ ਆਪਣਾ 100ਵਾਂ ਮੈਚ ਜਿੱਤ ਲਿਆ ਹੈ, ਉਸ ਨੇ ਹੁਣ ਤੱਕ 441 ਮੈਚ ਖੇਡੇ ਹਨ। ਦੂਜੇ ਪਾਸੇ ਭਾਰਤੀ ਟੀਮ ਦੀ ਟੈਸਟ ਚੈਂਪੀਅਨਸ਼ਿਪ ‘ਚ 7 ਮੈਚ ਤੋਂ ਬਾਅਦ ਪਹਿਲੀ ਹਾਰ ਹੈ। ਇਸ ਦੇ ਬਾਵਜੂਦ ਟੀਮ 360 ਪੁਆਇੰਟ ਨਾਲ ਚੋਟੀ ‘ਤੇ ਬਰਕਰਾਰ ਹੈ। ਨਿਊਜੀਲੈਂਡ ਨੇ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਹੈ।

ਹੁਣ ਆਖਰੀ ਅਤੇ ਨਿਰਣਾਇਕ ਮੁਕਾਬਲਾ 29 ਫਰਵਰੀ ਤੋਂ ਕ੍ਰਾਈਸਟਚਰਚ ‘ਚ ਖੇਡਿਆ ਜਾਵੇਗਾ। ਬੇਸਿਨ ਰਿਜਰਵ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਟਾਸ ਹਾਰ ਕੇ ਬੱਲੇਬਾਜੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ‘ਚ 165 ਅਤੇ ਦੂਜੀ ਪਾਰੀ ‘ਚ 191 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਨਿਊਜੀਲੈਂਡ ਨ 348 ਅਤੇ ਫਿਰ 9 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜੀਲੈਂਡ ਲਈ ਟਿਮ ਸਾਊਦੀ ਨੇ 9 (4 ਤੇ 5) ਵਿਕਟਾਂ ਲਈਆਂ। ਇਸ ਲਈ ਉਹਨਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਕੀਵੀ ਟੀਮ ਲਈ ਸਭ ਤੋਂ ਜ਼ਿਆਦਾ 89 ਦੌੜਾਂ ਕਪਤਾਨ ਕੇਨ ਵਿਲੀਅਮਸਨ ਨੇ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।