ਮੋਦੀ ਨੇ ਟਰੰਪ ਨੂੰ ਗਲੇ ਲਾ ਕੀਤਾ ਸਵਾਗਤ

Development
File photo

ਦੋਵੇਂ ਨੇਤਾ ਆਪਣੀਆਂ ਆਪਣੀਆਂ ਕਾਰਾਂ ‘ਚ ਸਾਬਰਮਤੀ ਆਸ਼ਰਮ ਰਵਾਨਾ
ਟਰੰਪ ਦੀ ਪਤਨੀ, ਬੇਟੀ ਤੇ ਦਾਮਾਦ ਵੀ ਪਹੁੰਚੇ

ਨਵੀਂ ਦਿੱਲੀ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚ ਚੁੱਕੇ ਹਨ। ਏਅਰਪੋਰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੇ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ। ਟਰੰਪ ਦਾ ਬਤੌਰ ਰਾਸ਼ਟਰਪਤੀ ਇਹ ਪਹਿਲਾ ਭਾਰਤ ਦੌਰਾ ਹੈ। ਟਰੰਪ ਦੇ ਨਾਲ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਦਾਮਾਦ ਜੈਰੇਡ ਕੁਸ਼ਨਰ ਵੀ ਭਾਰਤ ਆਏ ਹਨ।। Donald Trump

ਟਰੰਪ ਅਹਿਮਦਾਬਾਦ ‘ਚ ਲਗਭਗ 230 ਮਿੰਟ ਰੁਕਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 22 ਕਿਮੀ ਦਾ ਰੋਡ ਸ਼ੋਅ ਕਰਨਗ ਅਤੇ ਮੋਟੇਰਾ ਸਟੇਡੀਅਮ ‘ਚ ਨਮਸਤੇ ਟਰੰਪ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਬੀਤੇ 61 ਸਾਲ ‘ਚ ਟਰੰਪ ਭਾਰਤ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਬਰਾਕ ਓਬਾਮਾ ਦੋ ਵਾਰ ਭਾਰਤ ਦੌਰੇ ‘ਤੇ ਆਏ ਸਨ। ਮੋਦੀ ਨੇ ਟਵੀਟ ਕੀਤਾ, ‘ਟਰੰਪ, ਭਾਰਤ ਤੁਹਾਡਾ ਇੰਤਜਾਰ ਕਰ ਰਿਹਾ ਹੈ। ਤੁਹਾਡੇ ਦੌਰੇ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਮਜਬੂਤ ਹੋਣਗੇ।’ ਅਹਿਮਦਾਬਾਦ ਤੋਂ ਬਾਅਦ ਟਰੰਪ ਤਾਜਮਹਿਲ ਦੇਖਣ ਆਗਰਾ ਜਾਣਗੇ। 25 ਫਰਵਰੀ ਨੂੰ ਟਰੰਪ ਦਾ ਰਾਸ਼ਟਰਪਤੀ ਭਵਨ ‘ਚ ਉਪਚਾਰਕ ਸਵਾਗਤ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨਾਲ ਮੋਦੀ ਦੀ ਹੈਦਰਾਬਾਦ ‘ਚ ਉਪਚਾਰਕ ਮੁਲਾਕਾਤ ਹੋਵੇਗੀ। ਦੋਵੇਂ ਨੇਤਾ ਸਾਂਝਾ ਬਿਆਨ ਵੀ ਜਾਰੀ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।