ਚੀਨ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ

ਮਰਨ ਵਾਲਿਆਂ ਦੀ ਗਿਣਤੀ 2592 ਹੋਈ, 77150 ਪ੍ਰਭਾਵਿਤ

ਬੀਜਿੰਗ (ਏਜੰਸੀ)। ਚੀਨ ‘ਚ ਮਹਾਮਾਰੀ ਦਾ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ Corona virus ‘ਚ ਮਰਨ ਵਾਲੇ ਵਿਅਕਤੀ ਦੀ ਗਿਣਤੀ ਵਧ ਕੇ 2592 ਅਤੇ ਪ੍ਰਭਾਵਿਤਾਂ ਦੀ ਗਿਣਤੀ 77150 ਹੋ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਸੋਮਵਾਰ ਨੂੰ ਜਾਰੀ ਨਵੇਂ ਅੰਕੜੇ ‘ਚ ਇਹ ਜਾਣਕਾਰੀ ਦਿੱਤੀ ਗਈ। ਕਮਿਸ਼ਨ ਅਨੁਸਾਰ ਹੁਣ ਤੱਕ 24734 ਵਿਅਕਤੀ ਦੀ ਸਿਹਤ ਠੀਕ ਹੋ ਗਈ ਹੈ। ਵਰਤਮਾਨ ‘ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 49824 ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ ਜਿਸ ‘ਚ 9915 ਦੀ ਹਾਲਤ ਗੰਭੀਰ ਬਣੀ ਹੋਈ ਹੈ।

  • ਚੀਨ ‘ਚ ਪਿਛਲੇ 24 ਘੰਟਿਆਂ ‘ਚ ਇਸ ਵਾਇਰਸ ਦੇ 409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ
  • ਕਰੀਬ 150 ਵਿਅਕਤੀਆਂ ਦੀ ਮੌਤ ਹੋ ਗਈ ਹੈ,
  • ਜਿਨ੍ਹਾਂ ‘ਚ ਜ਼ਿਆਦਾਤਰ ਮਾਮਲੇ ਹੁਬੇਈ ਪ੍ਰਾਂਤ ਦੇ ਹਨ।
  • ਵਰਤਮਾਨ ‘ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 49824 ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ

ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਪ੍ਰਾਤ ਦੀ ਰਾਜਧਾਨੀ ਵੁਹਾਨ ‘ਚ ਬੀਤੇ ਵਰ੍ਹੇ ਦਸੰਬਰ ਦੇ ਅੰਤ ‘ਚ ਸਾਹਮਣੇ ਆਇਆ ਸੀ ਅਤੇ ਹੁਣ ਇਹ ਦੇਸ਼ ਦੇ 31 ਸੂਬਿਆਂ ‘ਚ ਫੈਲ ਚੁੱਕਿਆ ਹੈ। ਮੌਜ਼ੂਦਾ ਸਮੇਂ ‘ਚ ਕੋਰੋਨਾ ਵਾਇਰਸ ਭਾਰਤ ਸਮੇਤ ਦੁਨੀਆਂ ਦੇ 26 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।