ICC World Cup 2023 : ਪਿਛਲੀ ਵਾਰ ਦੀ ਵਿਸ਼ਵ ਜੇਤੂ ਨਾਲ ਟੱਕਰ ਅੱਜ, ਨਹੀਂ ਖੇਡੇਗਾ ਇਹ ਵੱਡਾ ਖਿਡਾਰੀ

IND Vs ENG

ਕੀ ਟੀਮ ਇੰਡੀਆ ਖਤਮ ਕਰ ਸਕੇਗੀ 20 ਸਾਲਾਂ ਦਾ ਸੋਕਾ | IND Vs ENG

  • ਵਿਰਾਟ ਕੋਹਲੀ ਕੋਲ ਸਚਿਨ ਦੇ ਮਹਾਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ | IND Vs ENG
  • ਟੀਮ ਇੰਡੀਆ ਆਪਣੇ ਸ਼ੁਰੂਆਤੀ 5 ਮੈਚ ਜਿੱਤ ਕੇ ਅੰਕ ਸੂਚੀ ’ਚ ਦੂਜੇ ਨੰਬਰ ’ਤੇ | IND Vs ENG

ਲਖਨਓ (ਏਜੰਸੀ)। ਆਈਸੀਸੀ ਵਿਸ਼ਵ ਕੱਪ 29ਵਾਂ ਮੁਕਾਬਲਾ ਅੱਜ ਭਾਰਤ ਅਤੇ ਪਿਛਲੀ ਚੈਂਪੀਅਨ ਇੰਗਲੈਂਡ ਵਿਚਕਾਰ ਲਖਨਓ ਦੇ ਇਕਾਨਾ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਲਖਨਓ ਦੀ ਪਿੱਚ ਲਾਲ ਮਿੱਟੀ ਦੀ ਬਣੀ ਹੋਈ ਹੈ। ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮੱਦਦ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਵਿਸ਼ਵ ਕੱਪ ’ਚ ਹੁਣ ਤੱਕ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ, ਉਸ ਨੇ ਆਪਣੇ ਟੂਰਨਾਮੈਂਟ ’ਚ ਹੋਏ 5 ਦੇ 5 ਮੈਚ ਹੀ ਆਪਣੇ ਨਾਂਅ ਕੀਤੇ ਹਨ। ਟੀਮ ਇੰਡੀਆ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ’ਚ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਦੂਜੇ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਹਰਾਇਆ, ਤੀਜੇ ਮੁਕਾਬਲੇ ’ਚ ਵਿਰੋਧੀ ਪਾਕਿਸਤਾਨ ਨੂੰ ਹਰਾਇਆ।

ਇਹ ਵੀ ਪੜ੍ਹੋ : ਕੈਨੇਡਾ ਨਾਲ ਸੁਖਾਵੇਂ ਮਾਹੌਲ ਦੇ ਆਸਾਰ

ਚੌਥੇ ਮੁਕਾਬਲੇ ’ਚ ਬੰਗਲਾਦੇਸ਼ ਨੂੰ ਹਰਾਇਆ ਅਤੇ ਪੰਜਵੇਂ ਮੁਕਾਬਲੇ ’ਚ ਨਿਊਜੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਜੇਕਰ ਇੰਗਲੈਂਡ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਦੀ ਟੀਮ ਇਸ ਵਿਸ਼ਵ ਕੱਪ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਉਸ ਨੇ ਇਸ ਟੂਰਨਾਮੈਂਟ ’ਚ ਸਿਰਫ ਇੱਕ ਹੀ ਮੁਕਾਬਲਾ ਆਪਣੇ ਨਾਂਅ ਕੀਤਾ ਹੈ। ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਇੰਗਲੈਂਡ ਨੂੰ ਇਸ ਵਿਸ਼ਵ ਕੱਪ ਟੂਰਨਾਮੈਂਟ ’ਚ ਪਿਛਲੇ 20 ਸਾਲਾਂ ’ਚ ਇੱਕ ਵਾਰ ਵੀ ਨਹੀਂ ਹਰਾ ਸਕੀ ਹੈ। ਉਸ ਨੇ ਇੰਗਲੈਂਡ ਨੂੰ ਆਖਿਰੀ ਵਾਰ ਵਿਸ਼ਵ ਕੱਪ ’ਚ 2003 ’ਚ ਹਰਾਇਆ ਸੀ, ਪਿਛਲੀ ਵਾਰ 2019 ’ਚ ਵੀ ਇੰਗਲੈਂਡ ਨੇ ਭਾਰਤ ਨੂੰ ਹਰਾਇਆ ਸੀ, ਇਸ ਮੈਚ ’ਚ ਭਾਰਤੀ ਟੀਮ ਰੋਹਿਤ ਸ਼ਰਮਾ ਦੇ ਸੈਂਕੜੇ ਦੇ ਬਾਵਜੂਦ ਵੀ 31 ਦੌੜਾਂ ਨਾਲ ਹਾਰ ਗਈ ਸੀ, ਜਦਕਿ 2011 ਵਾਲੇ ਵਿਸ਼ਵ ਕੱਪ ’ਚ ਮੈਚ ਟਾਈ ਰਿਹਾ ਸੀ।

ਵਿਰਾਟ ਕੋਹਲੀ ਦਾ ਇੰਗਲੈਂਡ ਖਿਲਾਫ ਰਿਕਾਰਡ

ਵਿਰਾਟ ਕੋਹਲੀ ਦਾ ਇੰਗਲੈਂਡ ਖਿਲਾਫ ਰਿਕਾਰਡ ਹੁਣ ਤੱਕ ਚੰਗਾ ਰਿਹਾ ਹੈ, ਉਨ੍ਹਾਂ ਨੇ ਇੰਗਲੈਂਡ ਖਿਲਾਫ 35 ਇੱਕਰੋਜ਼ਾ ਮੈਚ ਖੇਡੇ ਹਨ, ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਜਦਕਿ 9 ਅਰਧਸੈਂਕੜੇ ਜੜੇ ਹਨ, ਇੰਗਲੈਂਡ ਖਿਲਾਫ ਕੋਹਲੀ ਨੇ 1340 ਦੌੜਾਂ ਬਣਾਇਆਂ ਹਨ, ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 122 ਦੌੜਾਂ ਦਾ ਹੈ, ਇੰਗਲੈਂਡ ਖਿਲਾਫ ਵਿਰਾਟ ਦਾ ਬੱਲਾ ਪੂਰਾ ਚੱਲਦਾ ਹੈ, ਇੰਗਲੈਂਡ ਖਿਲਾਫ ਵਿਰਾਟ ਨੇ 127 ਚੌਕੇ ਜਦਕਿ 12 ਛੱਕੇ ਜੜੇ ਹਨ। (IND Vs ENG)

ਇੰਗਲੈਂਡ ਖਿਲਾਫ ਸਭ ਤੋਂ ਜ਼ਿਆਦਾ ਇੱਕਰੋਜ਼ਾ ’ਚ ਦੌੜਾਂ ਬਣਾਉਣ ਵਾਲੇ ਖਿਡਾਰੀ

ਇੰਗਲੈਂਡ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ’ਚ ਵਿਰਾਟ ਕੋਹਲੀ ਚੌਥੇ ਨੰਬਰ ’ਤੇ ਹਨ। ਮੌਜ਼ੂਦਾ ਖਿਡਾਰੀਆਂ ਦੀ ਸੂਚੀ ’ਚ ਉਹ ਪਹਿਲੇ ਨੰਬਰ ’ਤੇ ਹਨ। ਮਹਿੰਦਰ ਸਿੰਘ ਧੋਨੀ ਨੇ ਇੰਗਲੈਂਡ ਖਿਲਾਫ ਭਾਰਤ ਲਈ ਸਭ ਤੋਂ ਜ਼ਿਆਦਾ ਇੱਕਰੋਜ਼ਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 48 ਮੈਚਾਂ ’ਚ 1546 ਦੌੜਾਂ ਬਣਾਈਆਂ ਹਨ। ਇਸ ਮਾਮਲੇ ’ਚ ਯੁਵਰਾਜ ਸਿੰਘ ਦੂਜੇ ਸਥਾਨ ’ਤੇ ਹਨ। ਯੁਵੀ ਨੇ 37 ਮੈਚਾਂ ’ਚ 1523 ਦੌੜਾਂ ਬਣਾਈਆਂ ਹਨ। (IND Vs ENG)