ਭਾਰਤ-ਚੀਨ ‘ਚ ਦੁਨੀਆਂ ਨੂੰ ਦਿਸ਼ਾ ਦੇਣ ਦੀ ਤਾਕਤ

India, China, Power, Direct,  World

ਮਹਾਬਲੀਪੁਰਮ ਵਿਚ ਪੁਰਾਤਨ ਮੰਦਰਾਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ-ਚੀਨ ਨੇ ਸਾਗਰ ਕੰਢੇ ਤਾਜ ਫਿਸ਼ਰਮੈਨ ਕੋਵ ਰਿਜ਼ਾਰਟ ਵਿਚ ਲੰਮੀ ਗੱਲਬਾਤ ਕੀਤੀ, ਜਿੱਥੇ ਦੋਵਾਂ ਦੇਸ਼ਾਂ ਦੇ ਆਗੂਆਂ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਨੇ ਆਪਣੀ 2000 ਸਾਲ ਪੁਰਾਣੀ ਅਮੀਰੀ ਨੂੰ ਵੀ ਯਾਦ ਕੀਤਾ ਭਾਰਤ-ਚੀਨ ਦੀ ਇਹ ਗੱਲਬਾਤ ਚੰਗੀ ਰਹੀ ਇਸ ਵਾਰ ਦੀ ਗੱਲਬਾਤ ਵਿਚ ਇੱਕ ਖਾਸ ਗੱਲ ਇਹ ਵੀ ਰਹੀ ਕਿ ਦੋਵਾਂ ਆਗੂਆਂ ਨੇ ਕੋਰੀਆ ਦੇ ਵੁਹਾਨ ਵਿਚ ਦੋ ਸਾਲ ਪਹਿਲਾਂ ਹੋਈ ਗੱਲਬਾਤ ਨੂੰ ਵੀ ਆਪਣੇ ਨਵੇਂ ਸਬੰਧਾਂ ਲਈ ਯਾਦਗਾਰ ਬਣਾਇਆ ਯਾਦ ਰਹੇ ਕਿ ਸਾਲ 2018 ਵਿਚ 27-28 ਅਪਰੈਲ ਨੂੰ ਭਾਰਤ-ਚੀਨ ਵੁਹਾਨ ਵਿਚ ਵੀ ਰਸਮੀ ਮੁਲਾਕਾਤ ਕਰ ਚੁੱਕੇ ਹਨ ਉਸ ਸਮੇਂ ਦੋਵਾਂ ਦੇਸ਼ਾਂ ਨੇ ਆਪਣੇ ਅੰਦਰੂਨੀ ਵਪਾਰ ਤੋਂ ਲੈ ਕੇ ਸੰਸਾਰਿਕ ਹਿੱਤਾਂ ਦੀ ਰੱਖਿਆ ਅਤੇ ਫ਼ਿਕਰ, ਅੱਤਵਾਦ ਵਿਰੁੱਧ ਆਪਸੀ ਸਮਝ ਅਤੇ ਵਿਸ਼ਵਾਸ ਵਧਾਉਣ, ਆਪਸੀ ਸੂਚਨਾ ਤੰਤਰ ਨੂੰ ਮਜ਼ਬੂਤ ਕਰਨ, ਬਹੁ-ਧਰੁਵੀ, ਬਹੁਤਾਤਵਾਦੀ, ਸਹਿਭਾਗੀ ਸੰਸਾਰਿਕ ਅਰਥਵਿਵਸਥਾ ਦੇ ਨਿਰਮਾਣ ਵਿਚ ਸਹਿਯੋਗ ਦਾ ਸੰਕਲਪ ਲਿਆ ਸੀ।

ਦੋਵਾਂ ਦੇਸ਼ਾਂ ਨੇ ਉਦੋਂ ਵਿਕਾਸ ਤਜ਼ਰਬਿਆਂ ਨੂੰ ਵੰਡਣ, ਰਾਸ਼ਟਰੀ ਸਮਰੱਥਾਵਾਂ ਨੂੰ ਦੇਖਦੇ ਹੋਏ 21ਵੀਂ ਸਦੀ ਵਿਚ ਮਨੁੱਖ ਜਾਤੀ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਇੱਕ-ਦੂਜੇ ਦੀ ਹਾਂ ਵਿਚ ਹਾਂ ਮਿਲਾਈ ਸੀ ਇਸ ਵਾਰ ਚੇਨੱਈ ਦੇ ਮਹਾਬਲੀਪੁਰਮ ਵਿਚ ਦੋਵਾਂ ਦੇਸ਼ਾਂ ਨੇ ਇੱਕ ਵਾਰ ਫਿਰ ਸਾਂਝੀਆਂ ਆਰਥਿਕ ਚੁਣੌਤੀਆਂ, ਆਪਣੀ-ਆਪਣੀ ਇੱਕ ਅਰਬ ਤੋਂ ਉੱਪਰ ਦੀ ਅਬਾਦੀ ਨੂੰ ਇੱਕਜੁੱਟ ਰੱਖਣ ਅਤੇ ਕੱਟੜਤਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਬਹੁਤਾਤਵਾਦ ਨੂੰ ਬਣਾਈ ਰੱਖਣ ਵਿਚ ਵਿਚਾਰ ਮਿਲਾਏ ਚੀਨ ਅਤੇ ਭਾਰਤ ਦੋਵੇਂ ਹੀ ਇਨ੍ਹੀਂ ਦਿਨੀਂ ਧਾਰਮਿਕ ਕੱਟੜਤਾ ਤੋਂ ਉਪਜੇ ਅੱਤਵਾਦ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ ਉਸ ‘ਤੇ ਵੀ ਦੋਵਾਂ ਨੇ ਧਿਆਨ ਕੀਤਾ, ਤਾਂ ਹੀ ਭਵਿੱਖ ਵਿਚ ਅੱਤਵਾਦ ਦੇ ਵਿਰੁੱਧ ਆਪਸੀ ਸਮਝ ਵਧਾਉਣ ਦੀ ਗੱਲ ਵੀ ਹੋ ਰਹੀ ਹੈ ਭਾਰਤੀ ਥੋੜ੍ਹੇ ਹੈਰਾਨ ਵੀ ਹੋ ਰਹੇ ਹੋਣਗੇ ਕਿ ਚੀਨ ਕਸ਼ਮੀਰ ਵਿਚ ਧਾਰਾ 370 ਹਟਾਉਣ ‘ਤੇ ਵੀ ਜ਼ਿਆਦਾ ਕੁਝ ਨਹੀਂ ਬੋਲਿਆ ਹੁਣ ਆਰਥਿਕ ਵਿਕਾਸ ਅਤੇ ਬਹੁਤਾਤਵਾਦੀ ਸੰਸਕ੍ਰਿਤੀ ਨੂੰ ਲੈ ਵੀ ਚੀਨ ਸੁਚੇਤ ਹੋ ਰਿਹਾ ਹੈ, ਇਹ ਕਿਵੇਂ? ਸ਼ਾਇਦ ਇਸ ਦੇ ਪਿੱਛੇ ਅਮਰੀਕਾ ਨਾਲ ਚੀਨ ਦਾ ਆਰਥਿਕ ਯੁੱਧ ਅਤੇ ਚੀਨ ਵਿਚ ਸ਼ਿਨਜਿਆਂਗ ਵਿਚ ਉੱਠ ਰਹੀਆਂ ਉਈਗਰ ਅਬਾਦੀ ਦੀਆਂ ਅਵਾਜ਼ਾਂ ਤੋਂ ਚੀਨ ਦੁਖੀ ਹੈ ਚੀਨ ਸਮਝ ਚੁੱਕਾ ਹੈ ਕਿ ਪਾਕਿਸਤਾਨ ਤੋਂ ਉਹ ਆਰਥਿਕ ਲਾਭ ਬੇਸ਼ੱਕ ਹੀ ਉਠਾ ਲਵੇ, ਜਾਂ ਭਾਰਤ ਵਿਰੋਧ ਦੇ ਆਪਣੇ ਪੱਖ ਨੂੰ ਮਜ਼ਬੂਤ ਕਰ ਲਵੇ, ਪਰ ਭਾਰਤੀ ਲੋਕਤੰਤਰ ਅਤੇ ਸਵਾ ਅਰਬ ਦੀ ਅਬਾਦੀ ਦਾ ਦੇਸ਼ ਭਾਰਤ ਉਸ ਦਾ ਚੰਗਾ ਗੁਆਂਢੀ ਅਤੇ ਕਰੀਬੀ ਹੋ ਸਕਦਾ ਹੈ ਹਾਲਾਂਕਿ ਚੀਨ-ਭਾਰਤ ਦੇ ਸਰਹੱਦੀ ਮੁੱਦੇ ਹਨ ਦੋਵੇਂ ਦੇਸ਼ 1962 ਵਿਚ ਯੁੱਧ ਕਰ ਚੁੱਕੇ ਹਨ ਫਿਰ ਵੀ ਦੋਵੇਂ ਇਸ ਗੱਲ ਨੂੰ ਸਮਝ ਰਹੇ ਹਨ ਕਿ ਸਰਹੱਦੀ ਵਿਵਾਦ ਦੇ ਬਾਵਜੂਦ ਦੋਵਾਂ ਦਾ ਇੱਕ-ਦੂਜੇ ‘ਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ ਜੇਕਰ ਦੋਵਾਂ ਦੇਸ਼ਾਂ ਵਿਚ ਵਿਸ਼ਵਾਸ ਦੀ ਡੋਰ ਮਜ਼ਬੂਤ ਹੁੰਦੀ ਹੈ ਤਾਂ ਯਕੀਨਨ ਹੀ ਭਵਿੱਖ ਵਿਚ ਭਾਰਤ-ਚੀਨ ਦੁਨੀਆਂ ਨੂੰ ਦਿਸ਼ਾ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।