ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ

Nipah Virus

(ਏਜੰਸੀ) ਬੈਂਗਲੁਰੂ। ਕਰਨਾਟਕ ਨੇ ਕੇਰਲ ’ਚ ਨਿਪਾਹ ਵਾਇਰਸ (Nipah Virus) ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਪਣੇ ਜ਼ਿਲ੍ਹੇ ’ਚ ਨਿਗਰਾਨੀ ਵਧਾ ਦਿੱਤੀ ਹੈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਾਰਨਾਟਕ ’ਚ ਅਧਿਕਾਰੀਆਂ ਨੇ ਲੋਕਾਂ ਨੂੰ ਕੇਰਲ ਦੇ ਨਿਪਾਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਬੇਲੋੜੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਤੇ ਮਾਨ ਨੇ ਪੰਜਾਬੀਆਂ ਲਈ ਕਰਤੇ ਵੱਡੇ ਐਲਾਨ

Nipah Virus

ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਸੇਵਾਵਾਂ ਵੱਲੋਂ ਜਾਰੀ ਇੱਕ ਪੱਤਰ ’ਚ ਆਖਿਆ ਗਿਆ ਕਿ ਕੇਰਲ ਰਾਜ ਦੇ ਕੋਝੀਕੋਡ ਜ਼ਿਲ੍ਹੇ ’ਚ ਦੋ ਮੌਤਾਂ ਨਾਲ ਨਿਪਾਹ ਦੇ ਚਾਰ ਮਾਮਲਿਆਂ ਦੀ ਪੁਸ਼ਟੀ ਹੋਣ ਦੇ ਮੱਦੇਨਜ਼ਰ ਲਾਗ ਰੋਕਣ ਲਈ ਕੇਰਲ ਸੂਬੇ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ ’ਚ ਨਿਗਰਾਨੀ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ  ਆਦੇਸ਼ ’ਚ ਸਾਰੇ ਪੱਧਰਾਂ ’ਤੇ ਨਿਪਾਹ ਵਾਇਰਸ ਰੋਗ ਦੀ ਲਾਗ ਰੋਕਣ ਲਈ ਰਾਜ ਦੇ ਜ਼ਿਲ੍ਹਿਆਂ ਵੱਲੋਂ ਐਮਰਜੈਂਸੀ ਕਰਵਾਈ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ।