ਖੂਨਦਾਨ ਦੇ ਖੇਤਰ ’ਚ ਪੁਰਸ਼ਾਂ ਨਾਲੋਂ ਮਹਿਲਾਵਾਂ ਵੀ ਨਹੀਂ ਘੱਟ

ਮਾਂ ਨੇ ਕੀਤਾ 43 ਵਾਰ ਖੂਨਦਾਨ ਤਾਂ ਧੀ ਨੇ ਕੀਤਾ 30 ਵਾਰ ਖੂਨਦਾਨ, ਦੋਨਾਂ ’ਚ ਖੂਨਦਾਨ ਕਰਨ ਦਾ ਚੱਲ ਰਿਹਾ ਮੁਕਾਬਲਾ

ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੱਥੇ ਦੇਸ਼ ਵਿੱਚ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਖਿਲਾਫ਼ ਸਮੂਹ ਸਾਧ-ਸੰਗਤ ਨੂੰ ਜਾਗਰੂਕ ਕੀਤਾ ਉਥੇ ਲੜਕਾ-ਲੜਕੀ ਦਾ ਦਰਜ਼ਾ ਬਰਾਬਰ ਕਰਕੇ ਲੜਕੀਆਂ ਨੂੰ ਵੀ ਲੜਕਿਆਂ ਬਰਾਬਰ ਪੜ੍ਹਾਈ ਕਰਵਾਉਣ ਲਈ ਸਾਧ-ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਔਰਤਾਂ ਨੂੰ ਅਬਲਾ ਨਹੀਂ ਸਬਲਾ ਦਾ ਦਰਜ਼ਾ ਦੇ ਕੇ ਔਰਤਾਂ ਦਾ ਮਾਨ ਸਨਮਾਨ ਹੋਰ ਵਧਾਇਆ ਹੈ।

ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ਤਹਿਤ ਜਿੱਥੇ ਸਾਧ-ਸੰਗਤ ਨੇ ਆਪਣੀਆਂ ਲੜਕੀਆਂ ਨੂੰ ਉਚ ਦਰਜ਼ੇ ਦੀ ਸਿੱਖਿਆ ਦਵਾਈ ਅਤੇ ਹੁਣ ਉਹ ਲੜਕੀਆਂ ਕਈ ਉਚ ਅਹੁਦਿਆਂ ’ਤੇ ਤੈਨਾਤ ਹੋ ਕੇ ਸਮਾਜ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਔਰਤਾਂ ਮਰਦਾਂ ਤੋਂ ਘੱਟ ਨਹੀਂ ਹਨ ਅਤੇ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ 135 ਮਾਨਵਤਾ ਭਲਾਈ ਕਾਰਜਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਜੇਕਰ ਖੂਨਦਾਨ ਦੇ ਖੇਤਰ ਦੀ ਗੱਲ ਕਰੀਏ ਤਾਂ ਇਸ ਵਿੱਚ ਔਰਤਾਂ ਵੀ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਅ ਰਹੀਆਂ ਹਨ।

ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ ਜੰਗੀਰ ਕੌਰ ਇੰਸਾਂ ਪਤਨੀ ਭੁਪਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਨੇ ਕਦੇ ਵੀ ਖੂਨਦਾਨ ਨਹੀਂ ਸੀ ਕੀਤਾ ਪਰੰਤੂ ਉਹ ਜਦੋਂ ਦੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੈ ਉਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਖੂਨਦਾਨ ਕਰ ਰਹੀ ਹੈ ਅਤੇ ਹੁਣ ਤੱਕ ਉਹ 43 ਵਾਰ ਖੂਨਦਾਨ ਕਰ ਚੁੱਕੀ ਹੈ। ਇਸੇ ਤਰ੍ਹਾਂ ਜੰਗੀਰ ਕੌਰ ਇੰਸਾਂ ਦੀ ਪੁੱਤਰੀ ਸਤਵੰਤ ਕੌਰ ਇੰਸਾਂ (ਪਤਨੀ ਦੀਪਕ ਮੱਕੜ ਇੰਸਾਂ) ਵੀ ਘੱਟ ਨਹੀਂ ਹੈ ਉਸ ਨੇ ਵੀ ਹੁਣ ਤੱਕ 30 ਵਾਰ ਖੂਨਦਾਨ ਕੀਤਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਾਂ-ਧੀ ਦਾ ਖੂਨਦਾਨ ਕਰਨ ਵਿੱਚ ਵੀ ਮੁਕਾਬਲਾ ਚੱਲ ਰਿਹਾ ਹੋਵੇ।

ਇਸੇ ਤਰ੍ਹਾਂ 45 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ ਪਤਨੀ ਰਵਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਉਸਨੇ ਵੀ ਹੁਣ ਤੱਕ 27 ਵਾਰ ਖੂਨਦਾਨ ਕੀਤਾ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਭੈਣ ਪ੍ਰਵੀਨ ਇੰਸਾਂ ਪਤਨੀ ਰਾਜ ਕੁਮਾਰ ਇੰਸਾਂ ਨੇ ਦੱਸਿਆ ਕਿ ਉਸਨੇ ਵੀ ਹੁਣ ਤੱਕ 25 ਵਾਰ ਖੂਨਦਾਨ, ਨਿਰਮਲਾ ਇੰਸਾਂ ਪਤਨੀ ਸ਼ਿਵ ਕੁਮਾਰ ਇੰਸਾਂ ਨੇ ਦੱਸਿਆ ਕਿ ਉਸ ਨੇ ਹੁਣ ਤੱਕ 22 ਵਾਰ ਖੂਨਦਾਨ, ਮੀਨੂੰ ਇੰਸਾਂ ਪਤਨੀ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਨੇ 17 ਵਾਰ ਖੂਨਦਾਨ, ਸੁਖਦੀਪ ਕੌਰ ਇੰਸਾਂ ਪਤਨੀ ਮਨਪ੍ਰੀਤ ਇੰਸਾਂ ਪਿੰਡ ਕਿੰਗਰਾ ਨੇ 8 ਵਾਰ ਖੂਨਦਾਨ ਅਤੇ ਜਿਲਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ ਪਤਨੀ ਬਲਦੇਵ ਸਿੰਘ ਇੰਸਾਂ ਨੇ ਹੁਣ ਤੱਕ 5 ਵਾਰ ਖੂਨਦਾਨ ਕੀਤਾ ਹੈ।

ਔਰਤਾਂ ਦਾ ਖੂਨਦਾਨ ਦੇ ਖੇਤਰ ’ਚ ਅੱਗੇ ਆਉਣਾ ਸ਼ਲਾਘਾਯੋਗ : ਐਸ.ਐਮ.ਓ.

ਸਰਕਾਰੀ ਹਸਪਤਾਲ ਮਲੋਟ ਦੇ ਐਸ.ਐਮ.ਓ. ਡਾ. ਰਸ਼ਮੀ ਚਾਵਲਾ ਨੇ ਕਿਹਾ ਕਿ ਔਰਤਾਂ ਦਾ ਖੂਨਦਾਨ ਦੇ ਖੇਤਰ ’ਚ ਅੱਗੇ ਆਉਣਾ ਸ਼ਲਾਘਾਯੋਗ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਪੁਰਸ਼ਾਂ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਹਨ ਜਿੱਥੇ ਅੱਜ ਔਰਤਾਂ ਉਚ ਅਹੁਦਿਆਂ ਤੇ ਤੈਨਾਤ ਹੋ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ ਉਥੇ ਐਮਰਜੈਂਸੀ ਦੌਰਾਨ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਵੀ ਬਚਾਅ ਰਹੀਆਂ ਹਨ। ਉਨਾਂ ਕੌਮਾਂਤਰੀ ਮਹਿਲਾ ਦਿਵਸ ਦੀ ਸਮੂਹ ਔਰਤਾਂ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.