ਪੰਜਾਬ ਵਿੱਚ ਬਦਲਾਅ ਦੀ ਲਹਿਰ ਦਾ ਅਸਰ, ਅੱਜ ਤੱਕ ਮਲੋਟ ਸੀਟ ਦਾ ਰਿਕਾਰਡ 77,370 ਕੁੱਲ ਵੋਟਾਂ ਪਈਆਂ 

malot ok

ਵਿਧਾਨ ਸਭਾ ਸੀਟ ਮਲੋਟ ਤੋਂ ‘ਆਪ’ ਦੀ ਉਮੀਦਵਾਰ ਡਾ. ਬਲਜੀਤ ਕੌਰ ਦੀ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹੋਈ ਇਤਿਹਾਸਕ ਜਿੱਤ 

(ਮਨੋਜ) ਮਲੋਟ । ਪੰਜਾਬ ਵਿੱਚ ਬਦਲਾਅ ਦੀ ਚੱਲੀ ਲਹਿਰ ਦਾ ਅਸਰ ਅੱਜ ਜਿੱਥੇ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਉਥੇ ਵਿਧਾਨ ਸਭਾ ਮਲੋਟ ਸੀਟ ਵਿੱਚ ਵੀ ਰਿਕਾਰਡ ਤੋੜ ਵੋਟਾਂ ਮਲੋਟ ਤੋਂ ‘ਆਪ’ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ ਨੂੰ ਕੁੱਲ 77,370 ਕੁੱਲ ਵੋਟਾਂ ਪਈਆਂ ਅਤੇ 40 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਅੱਜ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਤਰਫ਼ਾ ਜਾਦੂ ਚਲਦਾ ਦਿਖਾਈ ਦਿੱਤਾ ਉਥੇ ਮਲੋਟ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾਕਟਰ ਬਲਜੀਤ ਕੌਰ ਵੀ ਲਗਭਗ 40 ਹਜ਼ਾਰ 317 ਵੋਟਾਂ ਦੇ ਫਰਕ ਨਾਲ ਹੋਈ ਜਿੱਤ ਤੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਗਈ।

malot

ਇਸ ਮੌਕੇ ਵਰਕਰਾਂ ਨੇ ਜਿੱਥੇ ਪਟਾਕੇ ਚਲਾ ਕੇ ਅਤੇ ਢੋਲ ਢਮੱਕਿਆਂ ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਇਕ ਦੂਸਰੇ ਤੇ ਗੁਲਾਲ ਲਗਾ ਕੇ ਖੁਸ਼ੀ ਮਨਾਈ ਉਥੇ ਉਮੀਦਵਾਰਾਂ ਵੱਲੋਂ ਆਪਣੇ ਸਰਟੀਫਿਕੇਟ ਲੈ ਕੇ ਬਾਹਰ ਆਉਣ ਦੇ ਇੰਤਜ਼ਾਰ ਵਿੱਚ ਮਲੋਟ ਅਤੇ ਲੰਬੀ ਦੇ ਅਹੁਦੇਦਾਰ ਅਤੇ ਵਰਕਰ ਮਲੋਟ ਦੀ ਦਾਣਾ ਮੰਡੀ ਵਿੱਚ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋਏ | ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਅਤੇ ਆਪਣੇ-ਆਪਣੇ ਢੰਗ ਨਾਲ ਖੁਸ਼ੀ ਮਨਾ ਰਹੇ ਸਨ ।
ਡਾਕਟਰ ਬਲਜੀਤ ਕੌਰ ਨੇ ਮਲੋਟ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਆਪਣੀ ਗੱਡੀ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਲਈ ਮਲੋਟ ਸ਼ਹਿਰ ਦੇ ਬਜ਼ਾਰਾਂ ਵਿੱਚ ਗਏ ਜਿੱਥੇ ਲੋਕਾਂ ਨੇ ਵੀ ਡਾ. ਬਲਜੀਤ ਕੌਰ ਦਾ ਭਾਰੀ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਗਲ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ