ਸੁਚੇਤ ਹੋਣ ਵਿਦੇਸ਼ ਜਾਣ ਦੇ ਚਾਹਵਾਨ

Passport To Dream Abroad

ਕੈਨੇਡਾ ਸਮੇਤ ਕਈ ਹੋਰ ਮੁਲਕਾਂ ’ਚ ਜਾਣ ਵਾਲੇ ਵਿਦਿਆਰਥੀ ਏਨੀ ਕਾਹਲ ਕਰਦੇ ਹਨ ਕਿ ਉਹ ਏਜੰਟਾਂ ਦੇ ਜਾਲ ’ਚ ਫਸ ਕੇ ਅੱਧ ਵਿਚਕਾਰ ਲਟਕ ਜਾਂਦੇ ਹਨ ਏਜੰਟ ’ਤੇ ਏਨਾ ਜ਼ਿਆਦਾ ਭਰੋਸਾ ਕਰ ਲਿਆ ਜਾਂਦਾ ਹੈ ਜਾਂ ਏਜੰਟ ਏਨਾ ਚਾਲਾਕ ਹੁੰਦਾ ਹੈ ਕਿ ਵਿਦਿਆਰਥੀ ਦੀ ਇੱਛਾ ਜਾਣੇ ਬਿਨਾਂ ਹੀ ਕੋਰਸ ਵੀ ਏਜੰਟ ਹੀ ਭਰ ਦਿੰਦਾ ਹੈ ਵਿਦਿਆਰਥੀ ਨੂੰ ਕੈਨੇਡਾ ਜਾ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਕਿਹੜਾ ਕੋਰਸ ਭਰਿਆ ਸੀ ਵਿਦਿਆਰਥੀਆਂ ਨੂੰ ਕਾਲਜ ਦਾ ਨਾਂਅ ਤੱਕ ਪਤਾ ਨਹੀਂ ਹੁੰਦਾ, ਇੱਥੇ ਆ ਕੇ ਜਦੋਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲਦਾ। ਤਾਂ ਉਹ ਪੇ੍ਰਸ਼ਾਨ ਹੋ ਜਾਂਦੇ ਹਨ ਜਾਗਰੂਕਤਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਜ਼ਲਦਬਾਜ਼ੀ ਕਰਨ ਦੀ ਬਜਾਇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। (How To Move Abroad)

ਜਦੋਂ ਭਾਰੀ ਰਾਸ਼ੀ ਖਰਚ ਕੇ ਹੀ ਵਿਦੇਸ਼ ਜਾਣਾ ਹੈ। ਤਾਂ ਫਿਰ ਏਜੰਟ ਨੂੰ ਚਾਰ ਗੱਲਾਂ ਪੁੱਛਣ ’ਚ ਕੀ ਹਰਜ਼ ਹੈ ਭਾਵੇਂ ਸੂਬਾ ਸਰਕਾਰਾਂ ਨੇ ਫਰਜ਼ੀ ਏਜੰਟਾਂ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ ਪਰ ਜਾਗਰੂਕਤਾ ਦੇ ਮਾਮਲੇ ’ਚ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਵਿਦੇਸ਼ ਜਾਣ ਸਬੰਧੀ ਠੋਸ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਾਉਣ ਦੀ ਜ਼ਰੂਰਤ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਲੱਖਾਂ ਵਿਦਿਆਰਥੀ ਧੋਖਾਧੜੀ ਤੋਂ ਬਚ ਸਕਦੇ ਹਨ ਲੋਕਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਪੈਸਾ ਹੀ ਸਭ ਕੁਝ ਨਹੀਂ ਬੱਚਿਆਂ ਨੂੰ ਧੋਖੇਬਾਜ ਏਜੰਟਾਂ ਦੇ ਹੱਥ ਸੌਂਪਣ ਦੀ ਬਜਾਇ ਪੂਰੀ ਪੁੱਛ-ਪੜਤਾਲ ਕਰਕੇ ਹੀ ਕੋਈ ਕਾਰਵਾਈ ਕੀਤੀ ਜਾਵੇ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਪੰਚ-ਸਰਪੰਚ, ਵਿਧਾਇਕ, ਸਾਂਸਦ ਵੀ ਲੋਕਾਂ ਨਾਲ ਰਾਬਤਾ ਬਣਾ ਕੇ ਉਹਨਾਂ ਦਾ ਮਾਰਗਦਰਸ਼ਨ ਕਰਨ। (How To Move Abroad)