ਰੂਸੀ ਚੋਣਾਂ : ਕ੍ਰੈਮਲੀਨ ’ਚ ਬਦਲਾਅ ਦੀ ਸੰਭਾਵਨਾ ਘੱਟ

Russian Elections

ਜੁਲਾਈ 2020 ’ਚ ਜਦੋਂ ਰੂਸ ’ਚ ਸੰਵਿਧਾਨ ਸੋਧ ਦੇ ਮਤੇ ’ਤੇ ਵੋਟਿੰਗ ਹੋਈ ਉਸ ਸਮੇਂ ਹੀ ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਰੂਸ ਦੀ ਬਿਹਤਰੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਅਹੁਦੇ ’ਤੇ ਬਣੇ ਰਹਿਣਾ ਚਾਹੀਦਾ ਹੈ ਮੌਜੂਦਾ ਰਾਸ਼ਟਰਪਤੀ ਚੋਣ ਰੂਸੀਆਂ ਦੀ ਇਸ ਮਨਜ਼ੂਰੀ ਵੱਲ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਚੋਣਾਂ ਤੋਂ ਬਾਅਦ ਕ੍ਰੈਮਲਿਨ ’ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਆਵੇਗਾ ਇਸ ਦੀ ਉਮੀਦ ਘੱਟ ਹੀ ਹੈ ਚੋਣਾਂ 15 ਮਾਰਚ ਨੂੰ ਸ਼ੁਰੂ ਹੋਈਆਂ ਹਨ ਪਿਛਲੇ ਢਾਈ ਦਹਾਕਿਆਂ ਤੋਂ ਰੂਸ ਦੀ ਸੱਤਾ ’ਤੇ ਕਾਬਜ਼ ਪੁਤਿਨ ਲਈ ਇਹ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਤੋਂ ਵੱਖ ਤੇ ਚੁਣੌਤੀ ਭਰੀਆਂ ਹਨ ਅਰਥਵਿਵਸਥਾ ਅਤੇ ਯੂਕ੍ਰੇਨ ਜੰਗ ਦੇ ਮੋਰਚੇ ’ਤੇ ਵਿਰੋਧੀ ਧਿਰ ਲਗਾਤਾਰ ਉਨ੍ਹਾਂ ’ਤੇ ਹਮਲਾਵਰ ਹੈ। (Russian Elections)

ਪਰ ਪੁਤਿਨ ਰਾਜਨੀਤੀ ਦੇ ਪੁਰਾਣੇ ਖਿਡਾਰੀ ਹਨ ਉਨ੍ਹਾਂ ਨੇ ਜਿਸ ਸਿਆਸੀ ਚਤੁਰਾਈ ਨਾਲ ਆਪਣੇ ਸਿਆਸੀ ਮੁਕਾਬਲੇਬਾਜ਼ਾਂ ਨੂੰ ਸ਼ਾਂਤ ਕੀਤਾ ਹੈ, ਇਸ ਤੋਂ ਸਾਫ਼ ਹੈ ਕਿ 2036 ਤੱਕ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ ਤਮਾਮ ਤਰ੍ਹਾਂ ਦੇ ਸਰਵੇ ਅਤੇ ਓਪੀਨੀਅਨ ਪੋਲਸ ’ਚ ਪੁਤਿਨ ਦੀ ਇੱਕ-ਪਾਸੜ ਜਿੱਤ ਦਿਖਾਈ ਜਾ ਰਹੀ ਹੈ ਹਾਲਾਂਕਿ ਪੁਤਿਨ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਨਿਕੋਲ ਖਾਰੀਤੋਨੋਵ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲਿਓਨਿਦ ਸਲਟਸਕੀ ਅਤੇ ਨਿਊ ਪੀਪਲ ਪਾਰਟੀ ਦੇ ਵਲਾਦੀਸਲਾਵ ਦਾਵਾਨਕੋਵ ਵੀ ਚੋਣ ਮੈਦਾਨ ’ਚ ਹਨ ਪਰ ਪੁਤਿਨ ਦਾ ਵੱਡਾ ਸਿਰ ਦਰਦ ਸਭ ਤੋਂ ਪ੍ਰਸਿੱਧ ਵਿਰੋਧੀ ਆਗੂ ਅਲੈਕਸੀ ਨਵਾਲਨੀ ਅਤੇ ਬੋਰਿਸ ਨਾਦੇਜ਼ਦੀਨ ਸਨ ਕੱਟੜਪੰਥੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਕਥਿਤ ਦੋਸ਼ ’ਚ ਸਜ਼ਾ ਕੱਟ ਰਹੇ ਨਵਾਲਨੀ ਦੀ ਪਿਛਲੇ ਦਿਨੀਂ ਜੇਲ੍ਹ ’ਚ ਮੌਤ ਹੋ ਗਈ ਸੀ। (Russian Elections)

ਇਸ ਤੋਂ ਪਹਿਲਾਂ ਪੁਤਿਨ ’ਤੇ ਨਵਾਲਨੀ ਨੂੰ ਜ਼ਹਿਰ ਦਿੱਤੇ ਜਾਣ ਦੇ ਦੋਸ਼ ਲੱਗੇ ਸਨ ਦੂਜੇ ਮੁੱਖ ਵਿਰੋਧੀ ਬੋਰਿਸ ਨਾਦੇਜਦੀਨ ਵੀ ਹੁਣ ਮੈਦਾਨ ’ਚ ਨਹੀਂ ਹਨ ਚੋਣ ਕਮਿਸ਼ਨ ਵੱਲੋਂ ਪੇਸ਼ ਸਹਿਯੋਗੀ ਦਸਤਖਤਾਂ ’ਚ ਪੰਜ ਫੀਸਦੀ ਦਸਤਖਤ ਨਾ-ਮੰਨਣਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਦਾਅਵੇਦਾਰੀ ਨੂੰ ਖਾਰਜ ਕਰ ਦਿੱਤਾ ਹੈ ਉਨ੍ਹਾਂ ਨੂੰ ਯੂਕੇ੍ਰਨ ਜੰਗ ਸਬੰਧੀ ਪੁਤਿਨ ਖਿਲਾਫ਼ ਵੱਡੀ ਮੁਹਿੰਮ ਛੇੜ ਰੱਖੀ ਸੀ ਉਨ੍ਹਾਂ ਨੇ ਰੂਸ-ਯੂਕ੍ਰੇਨ ਜੰਗ ਰੋਕਣ ਲਈ ਪੱਛਮੀ ਦੇਸ਼ਾਂ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਸੀ ਉਹ ਪਹਿਲਾਂ ਤੋਂ ਸਟੇਟ ਡਿਊਮਾ ਦੇ ਮੈਂਬਰ ਰਹੇ ਹਨ ਤਿੰਨੇ ਉਮੀਦਵਾਰ ਸਮਾਜਿਕ ਕਲਿਆਣ, ਲਘੂ ਕਾਰੋਬਾਰ ਸਮੱਰਥਨ ਅਤੇ ਉਪਯੋਗਿਤਾ ਖੇਤਰ ’ਚ ਘਰੇਲੂ ਨੀਤੀ ’ਚ ਸੁਧਾਰ ਦੀ ਹਿਮਾਇਤ ਕਰ ਰਹੇ ਹਨ। (Russian Elections)

ਸੁਚੇਤ ਹੋਣ ਵਿਦੇਸ਼ ਜਾਣ ਦੇ ਚਾਹਵਾਨ

ਜਦੋਂਕਿ ਪੁਤਿਨ ਦਾ ਕੈਂਪੇਨ ਸੂਬੇ ਦੀ ਮਰਿਆਦਾ, ਸੁਰੱਖਿਆ, ਰੱਖਿਆ, ਨਾਗਰਿਕ ਅਧਿਕਾਰ ਅਤੇ ਤਕਨੀਕੀ ਅਜ਼ਾਦੀ ’ਤੇ ਕੇਂਦਰਿਤ ਹੈ ਸਾਲ 1952 ’ਚ ਸੇਂਟ ਪੀਟਸਬਰਗ ’ਚ ਪੈਦਾ ਹੋਏ ਵਲਾਦੀਮੀਰ ਪੁਤਿਨ ਨੇ ਆਪਣੇ ਢਾਈ ਦਹਾਕਿਆਂ ਦੇ ਸਮੇਂ ’ਚ ਰੂਸ ਦੀ ਇੱਕ ਅਜਿਹੀ ਛਵੀ ਘੜੀ ਜਿਸ ’ਚ ਉਹ ਨਾ ਸਿਰਫ਼ ਅੰਦਰੂਨੀ ਅਤੇ ਬਾਹਰੀ ਰੂਪ ਨਾਲ ਮਜ਼ਬੂਤ ਹੋਇਆ ਹੈ, ਸਗੋਂ ਸੰਸਾਰਕ ਹਾਲਾਤਾਂ ਨੂੰ ਵੀ ਮਨਚਾਹਿਆ ਰੂਪ ਦੇਣ ਦੀ ਹੈਸੀਅਤ ਰੱਖਦਾ ਹੈ ਸੀਰੀਆਈ ਜੰਗ ’ਚ ਪੁਤਿਨ ਨੇ ਜਿਸ ਤਰ੍ਹਾਂ ਪੱਛਮੀ ਤਾਕਤਾਂ ਦਾ ਵਿਰੋਧ ਕਰਦਿਆਂ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥ ਦਿੱਤਾ, ਇਸ ਨਾਲ ਨਾ ਸਿਰਫ਼ ਸੀਰੀਆ ’ਚ ਸਗੋਂ ਪੂਰੇ ਮੱਧ ਪੂਰਬ ’ਚ ਪ੍ਰਭਾਵ ਵਧਿਆ ਇਨ੍ਹਾਂ ਸਾਲਾਂ ’ਚ ਪੁਤਿਨ ਨੇ ਚੀਨ ਦੇ ਨਾਲ ਵੀ ਸਬੰਧ ਮਜ਼ਬੂਤ ਬਣਾਏ ਹਨ। (Russian Elections)

2014 ’ਚ ਪੁਤਿਨ ਨੇ ਗੁਆਂਢੀ ਦੇਸ਼ ਕ੍ਰੀਮੀਆ ਨੂੰ ਰੁੂਸ ’ਚ ਮਿਲਾ ਕੇ ਪੱਛਮੀ ਤਾਕਤਾਂ ਨੂੰ ਵੱਡਾ ਝਟਕਾ ਦਿੱਤਾ ਹਾਲੇ ਉਹ ਯੂਕ੍ਰੇਨ ਜੰਗ ’ਚ ਉਲਝੇ ਹੋਏ ਹਨ ਫੋਬਰਸ ਨੇ ਉਨ੍ਹਾਂ ਨੂੰ ਸੰਨ 2013-2016 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਆਗੂ ਮੰਨਿਆ ਕੁੱਲ ਮਿਲਾ ਕੇ ਕਹੀਏ ਤਾਂ ਅੱਜ ਰੂਸ ਇੱਕ ਹੱਦ ਤੱਕ ਅਮਰੀਕੀ ਅਗਵਾਈ ਵਾਲੀ ਦੁਨੀਆ ਨੂੰ ਸਿੱਧੀ ਚੁਣੌਤੀ ਦੇਣ ਦੀ ਸਥਿਤੀ ’ਚ ਆ ਗਿਆ ਹੈ ਦਸੰਬਰ 1999 ’ਚ ਬੋਰਿਸ ਯੇਲਤਸਿਨ ਦੇ ਅਸਤੀਫੇ ਤੋਂ ਬਾਅਦ ਪੁਤਿਨ ਪਹਿਲੀ ਵਾਰ ਰਾਸ਼ਟਰੀ ਬਣੇ 2008 ਅਤੇ 2012 ਦੇ ਵਿਚਕਾਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇਸ ਤੋਂ ਪਹਿਲਾਂ ਉਹ 2000 ਤੋਂ 2008 ਤੱਕ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਹਨ ਸੰਵਿਧਾਨਕ ਬੰਦਿਸ਼ਾਂ ਦੇ ਚੱਲਦਿਆਂ ਬਾਅਦ ’ਚ ਉਨ੍ਹਾਂ ਨੇ ਆਪਣੇ ਨਜ਼ਦੀਕੀ ਮੇਦਵੇਦੇਵ ਨੂੰ ਰਾਸ਼ਟਰਪਤੀ ਅਹੁਦਾ ਸੌਂਪ ਦਿੱਤਾ। (Russian Elections)

ਖੁਦ ਪ੍ਰਧਾਨ ਮੰਤਰੀ ਬਣ ਗਏ ਇਸ ਵਿਚਕਾਰ ਸੰਵਿਧਾਨ ’ਚ ਸੋਧ ਕਰਕੇ ਰਾਸ਼ਟਰਪਤੀ ਦਾ ਕਾਰਜਕਾਲ ਚਾਰ ਸਾਲ ਤੋਂ ਵਧਾ ਕੇ ਛੇ ਸਾਲ ਕਰ ਦਿੱਤਾ ਗਿਆ ਪੁਤਿਨ 2012 ’ਚ ਫਿਰ ਤੋਂ ਰਾਸ਼ਟਰਪਤੀ ਬਣੇ 2018 ਦੀਆਂ ਆਮ ਚੋਣਾਂ ’ਚ ਵੀ ਉਨ੍ਹਾਂ ਦੀ ਸ਼ਾਨਦਾਰ ਜਿੱਤ ਹੋਈ ਅਤੇ ਉਹ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਸੰਵਿਧਾਨਕ ਤਜਵੀਜ਼ਾਂ ਦੇ ਚੱਲਦਿਆਂ 2024 ਤੋਂ ਬਾਅਦ ਪੁਤਿਨ ਦਾ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣਾ ਮੁਸ਼ਕਿਲ ਸੀ। ਪਰ ਹੁਣ ਸੰਵਿਧਾਨ ਸੋਧ ਦੀ ਮੱਦਦ ਨਾਲ 2024 ਤੋਂ ਬਾਅਦ ਵੀ ਛੇ-ਛੇ ਸਾਲ ਦੇ ਦੋ ਕਾਰਜਕਾਲ 2036 ਤੱਕ ਰੂਸ ਦੀ ਸੱਤਾ ’ਚ ਰਹਿ ਸਕਦੇ ਹਨ ਹਲਾਂਕਿ ਇਸ ਵਾਰ ਦਾ ਰਾਸ਼ਟਰਪਤੀ ਚੋਣਾਂ ਅਜਿਹੇ ਸਮੇਂ ’ਚ ਹੋ ਰਹੀਆਂ ਹਨ ਜਦੋਂ ਰੂਸ ਯੂਕ੍ਰੇਨ ਦੇ ਨਾਲ ਜੰਗ ’ਚ ਉਲਝਿਆ ਹੋਇਆ ਹੈ ਅਤੇ ਬਹੁ-ਖੇਤਰ ਪੱਛਮੀ ਪਾਬੰਦੀਆਂ ਨੂੰ ਝੱਲ ਰਿਹਾ ਹੈ। (Russian Elections)

ਪਰ ਖਾਸ ਗੱਲ ਇਹ ਹੈ ਕਿ ਪਾਬੰਦੀਆਂ ਦੇ ਬਾਵਜ਼ੂਦ ਦੇਸ਼ ਦੀ ਅਰਥਵਿਵਸਥਾ ਵਧੀ ਹੈ ਕਿਉਂਕਿ ਰੂਸ ਨੇ ਹੋਰ ਸਹਿਯੋਗੀਆਂ ਦੇ ਨਾਲ ਵਪਾਰ ਵਧਾਇਆ ਹੈ ਸਰਵੇ ’ਚ 85 ਫੀਸਦੀ ਰੂਸੀਆਂ ਨੇ ਪੁਤਿਨ ’ਤੇ ਭਰੋਸ ਕੀਤਾ ਹੈ ਜਨਵਰੀ 2024 ’ਚ ਹੋਏ। ਸਰਵੇ ਅਨੁਸਾਰ 10 ’ਚੋਂ ਸੱਤ ਰੂਸੀਆਂ ਦੀ ਰਾਇ ਸੀ ਕਿ ਉਨ੍ਹਾਂ ਦਾ ਦੇਸ਼ ਸਹੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਬਿਨਾਂ ਸ਼ੱਕ ਪੁਤਿਨ ਇਸ ਸਮੇਂ ਰੂਸ ਦੇ ਸਰਵਉੱਚ ਅਤੇ ਸਰਵ-ਪ੍ਰਵਾਨਿਤ ਆਗੂ ਹਨ ਪਿਛਲੇ ਢਾਈ ਦਹਾਕਿਆਂ ਤੋਂ ਉਹ ਰੂਸ ਦੀ ਰਾਜਨੀਤਿਕ ਵਿਵਸਥਾ ਦੀ ਧੁਰੀ ਰਹੇ ਹਨ ਰੂਸ ਦੀ ਰਾਜਨੀਤੀ, ਉਸ ਦੀ ਅਰਥਵਿਵਸਥਾ ਅਤੇ ਸੰਸਕ੍ਰਿਤੀ ’ਤੇ ਉਨ੍ਹਾਂ ਦੀ ਡੂੰਘੀ ਛਾਪ ਹੈ ਜਨਤਾ ਵੀ ਪੁਤਿਨ ਦੀ ਮੁਰੀਦ ਹੈ, ਉਹ ਚਾਹੁੰਦੀ ਹੈ ਕਿ ਰੂਸ ਦੀ ਅਗਵਾਈ ਇੱਕ ਅਜਿਹੇ ਸ਼ਕਤੀਸ਼ਾਲੀ ਤੇ ਦਬੰਗ ਵਿਅਕਤੀ ਦੇ ਹੱਥ ’ਚ ਹੋਵੇ ਜੋ ਕਿਸੇ ਵੀ ਹਾਲਤ ’ਚ ਪੱਛਮੀ ਦੇਸ਼ਾਂ ਦੇ ਸਾਹਮਣੇ ਨਾ ਝੁਕੇ ਪੁਤਿਨ ਇਸ ਸ਼ਰਤ ਨੂੰ ਬਾਖੂਬੀ ਪੂਰਾ ਕਰਦੇ ਹਨ ਉਂਜ ਵੀ ਹਾਲ-ਫਿਲਹਾਲ ਰੂਸ ਦੀ ਜਨਤਾ ਦੇ ਸਾਹਮਣੇ ਪੁਤਿਨ ਤੋਂ ਬਿਹਤਰ ਕੋਈ ਬਦਲ ਨਹੀਂ ਹੈ। (Russian Elections)