ਵਿਸ਼ਵ ਚੈਂਪੀਅਨ ਖਿਡਾਰੀ ਦਾ ਦਾਅਵਾ! ਰੋਹਿਤ ਨੇ ਕਿਹਾ ਟੀ20 ਵਿਸ਼ਵ ਕੱਪ ’ਚ ਵਿਰਾਟ ਸਾਨੂੰ ਹਰ ਕੀਮਤ ’ਤੇ ਚਾਹੀਦੇ ਹਨ

T20 World Cup 2024

ਸਾਬਕਾ ਕ੍ਰਿਕੇਟਰ ਕੀਰਤੀ ਆਜ਼ਾਦ ਦਾ ਵੱਡਾ ਦਾਅਵਾ | T20 World Cup 2024

ਸਪੋਰਟਸ ਡੈਸਕ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ਟੀਮ ’ਚ ਹਰ ਹਾਲ ’ਚ ਸ਼ਾਮਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਸਕੱਤਰ ਜੈ ਸ਼ਾਹ ਨੂੰ ਵੀ ਦਿੱਤੀ ਹੈ। ਇਹ ਦਾਅਵਾ ਸਾਬਕਾ ਕ੍ਰਿਕੇਟਰ ਕੀਰਤੀ ਆਜਾਦ ਨੇ ਇੱਕ ਸੋਸ਼ਲ ਮੀਡੀਆ ਪੋਸਟ ’ਚ ਕੀਤਾ ਹੈ।

ਜੈ ਸ਼ਾਹ ਨੇ ਮੁੱਖ ਚੋਣਕਾਰ ਅਜੀਤ ਅਗਰਕਰ ਨਾਲ ਕੀਤੀ ਸੀ ਗੱਲ

ਕੀਰਤੀ ਆਜਾਦ ਨੇ ਆਪਣੀ ਪੋਸਟ ’ਚ ਲਿਖਿਆ ਹੈ- ਮੇਰੇ ਸੂਤਰਾਂ ਨੇ ਮੈਨੂੰ ਦੱਸਿਆ ਕਿ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੁੱਖ ਚੋਣਕਾਰ ਅਜੀਤ ਅਗਰਕਰ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਬਾਕੀ ਸਾਰੇ ਚੋਣਕਾਰਾਂ ਨੂੰ ਇਹ ਦੱਸਣ ਕਿ ਵਿਰਾਟ ਨੂੰ ਟੀਮ ’ਚ ਜਗ੍ਹਾ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਸਾਰਿਆਂ ਨੂੰ ਮਨਾ ਲਓ। ਸੂਤਰਾਂ ਨੇ ਉਸ ਨੂੰ ਦੱਸਿਆ ਕਿ ਅਜੀਤ ਅਗਰਕਰ ਨਾ ਤਾਂ ਖੁਦ ਨੂੰ ਤੇ ਨਾ ਹੀ ਹੋਰ ਚੋਣਕਾਰਾਂ ਨੂੰ ਮਨਾ ਸਕੇ। ਜੈ ਸ਼ਾਹ ਨੇ ਇਸ ਬਾਰੇ ਰੋਹਿਤ ਸ਼ਰਮਾ ਤੋਂ ਵੀ ਪੁੱਛਿਆ। ਰੋਹਿਤ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਵਿਰਾਟ ਕੋਹਲੀ ਨੂੰ ਚਾਹੁੰਦੇ ਹਾਂ। ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਖੇਡਣਗੇ ਤੇ ਇਸ ਦਾ ਅਧਿਕਾਰਤ ਐਲਾਨ ਟੀਮ ਚੋਣ ਤੋਂ ਪਹਿਲਾਂ ਕੀਤਾ ਜਾਵੇਗਾ। (T20 World Cup 2024)

ਰੂਸੀ ਚੋਣਾਂ : ਕ੍ਰੈਮਲੀਨ ’ਚ ਬਦਲਾਅ ਦੀ ਸੰਭਾਵਨਾ ਘੱਟ

ਰੋਹਿਤ ਦੀ ਕਪਤਾਨੀ ਦਾ ਕੁਝ ਦਿਨ ਪਹਿਲਾਂ ਕੀਤਾ ਸੀ ਐਲਾਨ | T20 World Cup 2024

ਦਰਅਸਲ, ਕੁਝ ਦਿਨ ਪਹਿਲਾਂ ਹੀ ਜੈ ਸ਼ਾਹ ਨੇ ਰਾਜਕੋਟ ’ਚ ਇੱਕ ਇਵੈਂਟ ਦੌਰਾਨ ਐਲਾਨ ਕੀਤਾ ਸੀ ਕਿ ਰੋਹਿਤ ਸ਼ਰਮਾ ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਭਾਰਤ ਦੇ ਕਪਤਾਨ ਹੋਣਗੇ। ਜੈ ਸ਼ਾਹ ਨੇ ਕਿਹਾ ਸੀ, ਅਸੀਂ ਭਾਵੇਂ ਹੀ 2023 ਇੱਕਰੋਜ਼ਾ ਵਿਸ਼ਵ ਕੱਪ ਦਾ ਫਾਈਨਲ ਹਾਰ ਗਏ, ਪਰ ਅਸੀਂ ਉੱਥੇ ਲਗਾਤਾਰ 10 ਮੈਚ ਜਿੱਤ ਕੇ ਦਿਲ ਜਿੱਤ ਲਿਆ। ਮੈਨੂੰ ਭਰੋਸਾ ਹੈ ਕਿ ਭਾਰਤ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਬਾਰਬਾਡੋਸ ’ਚ 2024 ਦਾ ਟੀ-20 ਵਿਸ਼ਵ ਕੱਪ ਜਿੱਤੇਗਾ। ਫਿਰ ਉਨ੍ਹਾਂ ਨੇ ਰੋਹਿਤ ਦੀ ਕਪਤਾਨੀ ਦਾ ਐਲਾਨ ਵੀ ਕੀਤਾ।

ਵਿਰਾਟ ਦੇ ਨਾਂਅ ’ਤੇ ਜੈ ਸ਼ਾਹ ਨੇ ਕਿਹਾ ਸੀ ਕਿ ਵਿਚਾਰ ਕਰਾਂਗੇ

ਟੀ-20 ਵਿਸ਼ਵ ਕੱਪ ’ਚ ਵਿਰਾਟ ਕੋਹਲੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ’ਚ ਵਿਰਾਟ ਕੋਹਲੀ ਦੀ ਭੂਮਿਕਾ ’ਤੇ ਚਰਚਾ ਕਰਨਗੇ। (T20 World Cup 2024)

ਚੋਣਕਾਰ ਵਿਰਾਟ ਨੂੰ ਟੀ-20 ਫਾਰਮੈਟ ’ਚ ਫਿੱਟ ਨਹੀਂ ਮੰਨ ਰਹੇ | T20 World Cup 2024

ਟੀ-20 ਵਿਸ਼ਵ ਕੱਪ ’ਚ ਵਿਰਾਟ ਦੇ ਖੇਡਣ ’ਤੇ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਇੱਕ ਮੀਡੀਆ ਰਿਪੋਰਟ ’ਚ ਇੱਕ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਚੋਣਕਾਰ ਵਿਰਾਟ ਨੂੰ ਟੀ-20 ਫਾਰਮੈਟ ਲਈ ਫਿੱਟ ਨਹੀਂ ਮੰਨ ਰਹੇ ਹਨ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਗਰਕਰ ਨੇ ਕੋਹਲੀ ਨੂੰ ਟੀ-20 ਕ੍ਰਿਕੇਟ ਪ੍ਰਤੀ ਆਪਣੀ ਪਹੁੰਚ ਬਦਲਣ ਲਈ ਕਿਹਾ ਸੀ, ਜਿਸ ਨੂੰ ਕੋਹਲੀ ਨੇ ਅਫਗਾਨਿਸਤਾਨ ਖਿਲਾਫ ਸੀਰੀਜ ’ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ। (T20 World Cup 2024)

ਟੀਮ ਪ੍ਰਬੰਧਨ ਦਾ ਮੰਨਣਾ ਕਿ ਟੀ-20 ’ਚ ਤਿਲਕ, ਰਿੰਕੂ, ਸ਼ਿਵਮ ਵਿਰਾਟ ਤੋਂ ਬਿਹਤਰ

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਟੀਮ ਪ੍ਰਬੰਧਨ ਦਾ ਮੰਨਣਾ ਹੈ ਕਿ ਵੈਸਟਇੰਡੀਜ ਦੀ ਹੌਲੀ ਵਿਕਟ ’ਤੇ ਕੋਹਲੀ ਟੀ-20 ਲਈ ਫਿੱਟ ਨਹੀਂ ਹਨ। ਇਸ ਲਈ, ਅਜੀਤ ਅਗਰਕਰ ਤਜਰਬੇਕਾਰ ਖਿਡਾਰੀ ਨੂੰ ਨੌਜਵਾਨਾਂ ਲਈ ਜਗ੍ਹਾ ਖਾਲੀ ਕਰਨ ਲਈ ਮਨਾਉਣਗੇ। ਬੀਸੀਸੀਆਈ ਦਾ ਮੰਨਣਾ ਹੈ ਕਿ ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰਿੰਕੂ ਸਿੰਘ ਅਤੇ ਸ਼ਿਵਮ ਦੁਬੇ ਵਰਗੇ ਖਿਡਾਰੀ ਟੀ-20 ਫਾਰਮੈਟ ’ਚ ਕੋਹਲੀ ਤੋਂ ਬਿਹਤਰ ਹਨ। (T20 World Cup 2024)

ਜੂਨ 2024 ਤੋਂ ਸ਼ੁਰੂ ਹੋਵੇਗਾ ਟੀ20 ਵਿਸ਼ਵ ਕੱਪ | T20 World Cup 2024

ਆਈਸੀਸੀ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 1 ਤੋਂ 29 ਜੂਨ ਤੱਕ ਵੈਸਟਇੰਡੀਜ ਤੇ ਅਮਰੀਕਾ ਦੇ 9 ਸ਼ਹਿਰਾਂ ’ਚ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ’ਚ ਹਨ, ਦੋਵਾਂ ਵਿਚਕਾਰ ਗਰੁੱਪ ਪੜਾਅ ਦਾ ਮੈਚ 9 ਜੂਨ ਨੂੰ ਨਿਊਯਾਰਕ ’ਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ ਦੇ ਬਾਰਬਾਡੋਸ ਸ਼ਹਿਰ ’ਚ ਹੋਵੇਗਾ। ਟੀ-20 ਵਿਸ਼ਵ ਕੱਪ ’ਚ ਪਹਿਲੀ ਵਾਰ 20 ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ, ਪਿਛਲੇ ਦੋ ਐਡੀਸ਼ਨਾਂ ’ਚ 16-16 ਟੀਮਾਂ ਸਨ। ਇੰਗਲੈਂਡ ਮੌਜ਼ੂਦਾ ਚੈਂਪੀਅਨ ਹੈ, ਜਦਕਿ ਭਾਰਤ ਪਹਿਲਾਂ ਹੀ 2007 ’ਚ ਟੂਰਨਾਮੈਂਟ ਦਾ ਖਿਤਾਬ ਜਿੱਤ ਚੁੰਕਾ ਸੀ। (T20 World Cup 2024)