ਰੂਹਾਨੀਅਤ : ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ

Saint Dr MSG

ਰੂਹਾਨੀਅਤ : ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ | Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਉਹ ਸੁਪਰੀਮ ਪਾਵਰ,ਉਹ ਮਾਲਕ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਅਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮ ਪਿਤਾ ਪਰਮਾਤਮਾ ਨਾ ਹੋਵੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ, ਉਹ ਮਾਲਕ ਹੈ, ਤੇ ਜਿੱਥੇ ਨਿਗਾਹ ਨਹੀਂ ਜਾਂਦੀ ਉਥੇ ਵੀ ਮਾਲਕ ਹੈ ਪਰ ਜੋ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੀ ਉਹ ਨਜ਼ਰ ਆਉਦਾ ਹੈ। ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਜੋ ਇਨਸਾਨ ਸੱਚੇ ਰਾਹ ’ਤੇ ਚਲਦੇ ਹੋਏ,ਭਾਵ ਭਗਤੀ-ਇਬਾਦਤ ਕਰਦੇ ਹੋਏ,ਉਸ ਪਰਮਾਤਮਾ ਦਾ ਨਾਮ ਜਪਣਗੇ ਉਸ ਲਈ ਵੈਰਾਗ ਪੈਦਾ ਕਰਨਗੇ, ਤਾਂ ਉਹ ਵੈਰਾਗ ਨਾਲ ਬਹੁਤ ਜਲਦੀ ਮਿਲ ਜਾਂਦਾ ਹੈ। (Saint Dr MSG)

ਖੁਸ਼ਕ ਨਮਾਜਾਂ, ਖੁਸ਼ਕ ਇਬਾਦਤ ਪਰਮ ਪਿਤਾ ਪਰਮਾਤਮਾ ਨੂੰ ਜਲਦੀ ਮਨਜ਼ੂਰ ਨਹੀਂ ਹੁੰਦੀ ਜੋ ਭਾਵਨਾ, ਸ਼ਰਧਾ, ਸੱਚੀ ਤੜਫ਼ ਨਾਲ ਉਸ ਨੂੰ ਬੁਲਾਉਦੇ ਹਨ, ਉਹ ਜ਼ਰੂਰ ਚਲਿਆ ਆਉਦਾ ਹੈ, ਕਿਉਕਿ ਉਸ ਨੇ ਤਾਂ ਕਿਤੋਂ ਆਉਣਾ ਹੀ ਨਹੀਂ ਉਹ ਤਾਂ ਸਾਰਿਆਂ ਦੇ ਅੰਦਰ ਪਹਿਲਾਂ ਹੀ ਮੌਜ਼ੂਦ ਹੈ ਇਨਸਾਨ ਦੀ ਆਤਮਾ ਇਸ ਕਾਬਲ ਬਣ ਜਾਂਦੀ ਹੈ ਕਿ ਉਹ ਉਸ ਪਰਮ ਪਿਤਾ ਪਰਮਾਤਮਾ ਨੂੰ ਦੇਖ ਸਕੇ ਉਸ ਦੇ ਦਰਸ਼ਨ ਕਰ ਸਕੇ, ਉਸ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣ ਸਕੇ ਉਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਨਾਮ ਦਾ ਸਿਮਰਨ, ਭਗਤੀ ਇਬਾਦਤ ਕਰੋ ਤਾਂਕਿ ਉਸ ਦੀ ਕਿਰਪਾ ਹਮੇਸ਼ਾ ਬਣੀ ਰਹੇ ਤੇ ਉਸ ਦੀ ਦਇਆ-ਮਿਹਰ , ਰਹਿਮਤ ਨਾਲ ਤੁਸੀਂ ਮਾਲਾਮਾਲ ਹੁੰਦੇ ਰਹੋ। (Saint Dr MSG)

LEAVE A REPLY

Please enter your comment!
Please enter your name here