ਜੀਆਰਪੀ ਪੁਲਿਸ ਵੱਲੋਂ ਸੋਨਾ ਤਸਕਰੀ ਦੇ ਦੋਸ਼ ’ਚ ਦੋ ਜਣੇ ਕਾਬੂ, 2 ਕਿੱਲੋ ਸੋਨਾ ਬਰਾਮਦ

Gold Smuggling
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਦੋ ਵਿਅਕਤੀਆਂ ਪਾਸੋਂ ਬਰਾਮਦ ਸੋਨਾ ਦੇਖਦੇ ਹੋਏ ਐਕਸਾਇਜ਼ ਵਿਭਾਗ ਦੇ ਅਧਿਕਾਰੀ। 

ਕਿੱਥੋਂ ਲਿਆਂਦਾ ਤੇ ਕਿੱਥੇ ਦੇਣੀ ਸੀ ਸਪਲਾਈ ਦਾ ਪਤਾ ਲਗਾਉਣ ਲਈ ਕਾਲ ਡਿਟੇਲ ਸਮੇਤ ਹੋਰ ਜਾਂਚ ’ਚ ਜੁਟੇ ਅਧਿਕਾਰੀ | Gold Smuggling

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਜੀਆਰਪੀ ਪੁਲਿਸ ਵੱਲੋਂ ਸੋਨਾ ਤਸ਼ਕਰੀ ਦੇ ਦੋਸ਼ ’ਚ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਿੰਨਾਂ ਦੇ ਕਬਜ਼ੇ ਵਾਲੇ ਬੈਗ ’ਚ ਪੁਲਿਸ ਨੂੰ ਦੋ ਕਿੱਲੋ ਸੋਨਾ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਐਕਸਾਇਜ਼ ਵਿਭਾਗ ਦੇ ਸਹਿਯੋਗ ਨਾਲ ਵਿਅਕਤੀਆਂ ਤੇ ਸੋਨੇ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੀਆਰਪੀ ਪੁਲਿਸ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਗਸਤ ’ਤੇ ਸੀ। ਇਸ ਦੌਰਾਨ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ। ਜਿੰਨਾਂ ਨੇ ਭੱਜਣ ਦੀ ਕੋਸ਼ਿਸ ਕੀਤੀ ਪਰ ਮੁਸਤੈਦੀ ਨਾਲ ਪੁਲਿਸ ਵੱਲੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਜਿੰਨਾਂ ਦੀ ਪਹਿਚਾਣ ਅਮਰੀਕ ਸਿੰਘ ਅਤੇ ਅਮਰਜੋਤ ਸਿੰਘ ਵਜੋਂ ਹੋਈ ਹੈ ਅਤੇ ਇੰਨਾਂ ਦੇ ਕਬਜ਼ੇ ਵਾਲੇ ਬੈਗ ਵਿੱਚੋਂ ਪੁਲਿਸ ਨੂੰ ਸੋਨਾ ਬਰਾਮਦ ਹੋਇਆ ਹੈ ਜਿਸ ਦਾ ਭਾਰ 2 ਕਿੱਲੋਂ ਤੋਂ ਜਿਆਦਾ ਹੈ।

Gold Smuggling

ਇਸ ਲਈ ਮੌਕੇ ’ਤੇ ਹੀ ਐਕਸਾਇਜ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਬੁਲਾਇਆ ਗਿਆ ਅਤੇ ਦੋਵਾਂ ਵਿਅਕਤੀਆਂ ਦੇ ਬਰਾਮਦ ਸੋਨਾ ਉਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਹਿਰਾਸਤ ’ਚ ਲਏ ਗਏ ਦੋਵਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਉਹ ਬਰਾਮਦ ਸੋਨਾ ਇਲਾਹਾਬਾਦ ਤੋਂ ਲਿਆਉਂਦੇ ਹਨ ਅਤੇ ਇੱਧਰ ਲੁਧਿਆਣਾ ਤੇ ਅੰਮਿ੍ਰਤਸਰ ’ਚ ਸਪਲਾਈ ਕਰਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੋਵੇਂ ਵਿਅਕਤੀ ਟਾਟਾ ਮੂਰੀ ਐਕਸਪ੍ਰੈਸ ਗੱਡੀ ਤੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਉੱਤਰੇ ਸਨ, ਜਿੱਥੇ ਉਨਾਂ ਨੂੰ ਜੀਆਰਪੀ ਦੀ ਪੁਲਿਸ ਨੇ ਦਬੋਚ ਲਿਆ ਅਤੇ ਐਕਸਾਇਜ ਵਿਭਾਗ ਨੂੰ ਸੌਂਪ ਦਿੱਤਾ।

ਅਦਾਲਤ ’ਚ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਵਪਾਰੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤਾਨ ਵਿਅਕਤੀ ਸਮੇਤ ਤੇ ਉਨਾਂ ਦੇ ਮੋਬਾਇਲਾਂ ਤੋਂ ਸਪਲਾਈ ਲੈਣ ਵਾਲਿਆਂ ਦਾ ਖੁਰਾ- ਖੋਜ਼ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਐਕਸਾਇਜ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੀਆਰਪੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਤੇ ਉਨਾਂ ਤੋਂ ਬਰਾਮਦ ਸੋਨੇ ਤੋਂ ਬਾਅਦ ਜਾਂਚ ਆਰੰਭ ਦਿੱਤੀ ਗਈ ਹੈ। ਜਿਸ ’ਚ ਇਹ ਵਿਅਕਤੀ ਸੋਨਾ ਕਿੱਥੋਂ ਲੈ ਕੇ ਆਏ ਹਨ ਅਤੇ ਕਿੱਥੇ ਦੇਣਾ ਸੀ, ਪਤਾ ਲਗਾਉਣ ਲਈ ਦੋਵਾਂ ਦੇ ਮੋਬਾਇਲਾਂ ਵਿਚਲੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ।