ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਦੀਵਾਲੀ ਮੌਕੇ ਕਿਵੇਂ ਰਹੇਗਾ ਮੌਸਮ

Weather Update
Weather of Punjab

ਚੰਡੀਗੜ੍ਹ। ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਚੰਗੀ ਮੀਂਹ ਪਿਆ। ਸਵੇਰ ਤੋਂ ਬੱਦਲ ਛਾਏ ਹੋਏ ਸਨ ਤੇ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ 1 ਐੱਮਐੱਮ ਮੀਂਹ ਦਰਜ ਹੋਇਆ ਹੈ। ਅਚਾਨਕ ਪਏ ਮੀਂਹ ਦਾ ਪੱਡਾ ਅਸਰ ਤਾਪਮਾਨ ’ਤੇ ਦੇਖਣ ਨੂੰ ਮਿਲਿਆ। (Weather Department)

ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਦਿਨ ਦੇ ਪਾਰੇ ਵਿੱਚ 6 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਇਹ ਹੁਣ ਤੱਕ ਦੇ ਸੀਜ਼ਨ ਦਾ ਸਭ ਤੋਂ ਘੱਟ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਹੈ। 2 ਸਾਲਾਂ ਬਾਅਦ ਨਵੰਬਰ ਵਿੱਚ ਐਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ 2020 ਨਵੰਬਰ ਵਿੱਚ 19.2 ਡਿਗਰੀ ਤਾਪਮਾਨ ਰਿਕਾਰਡ ਹੋਇਆ ਸੀ। ਇਸ ਤੋਂ ਬਾਅਦ 2021 ਵਿੱਚ 25.8 ਤੇ 2022 ਵਿੱਚ 23.9 ਡਿਗਰੀ ਦਰਜ਼ ਹੋਇਆ ਸੀ। (Weather Department)

ਉੱਥੇ ਹੀ ਘੱਟੋ ਘੱਟ ਤਾਪਮਾਨ 16.2 ਡਿਗਰੀ ਦਰਜ ਹੋਇਆ, ਜੋ ਆਮ ਤੋਂ 2.9 ਡਿਗਰੀ ਘੱਟ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਦੀਵਾਲੀ ਵਾਲੇ ਦਿਨ ਮਤਲਬ ਕਿ ਐਤਵਾਰ ਤੋਂ ਲੈ ਕੇ ਅਗਲੇ 3 ਦਿਨ ਮੌਸਮ ਸਾਫ਼ ਰਹਿਣ ਦੇ ਆਸਾਰ ਹਨ ਜਦੋਂਕਿ 14 ਤਰੀਕ ਨੂੰ ਅੰਸ਼ਿਕ ਬੱਦਲ ਛਾ ਸਕਦੇ ਹਨ। ਜੋ ਮੀਂਹ ਪਿਆ, ਉਹ ਵੈਸਟਰਨ ਡਿਸਟਰਬੈਂਸ ਦਾ ਅਸਰ ਸੀ, ਜੋ ਨਿਕਲ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਫਿਲਹਾਲ ਮੀਂਹ ਦੇ ਆਸਾਰ ਨਹੀਂ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦੇ ਪਾਰੇ ਵਿੱਚ ਥੋੜ੍ਹਾ ਵਾਧਾ ਹੋਵੇਗਾ। ਉੱਥੇ ਹੀ ਰਾਤ ਦੇ ਤਾਪਮਾਨ ਵਿੱਚ ਥੋੜ੍ਹੀ ਕਮੀ ਦੇਖੀ ਜਾਵੇਗੀ।

ਆਉਣ ਵਾਲੇ ਸਮੇਂ ’ਚ ਕਿਵੇਂ ਰਹੇਗਾ ਤਾਪਮਾਨ | Weather Department

  • ਐਤਵਾਰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 27 ਜਦੋਂਕਿ ਘੱਟੋ ਘੱਟ 14 ਡਿਗਰੀ ਹੋ ਸਕਦਾ ਹੈ।
  • ਸੋਮਵਾਰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 27, ਜਦੋਂਕਿ ਘੱਟੋ ਘੱਟ 13 ਡਿਗਰੀ ਹੋ ਸਕਦਾ ਹੈ।