ਗੇਲ ਜਿੱਤੇ ਮਾਨਹਾਨੀ ਮੁਕੱਦਮਾ, ਮਿਲਣਗੇ 3 ਲੱਖ ਡਾਲਰ

ਮੀਡੀਆ ਗਰੁੱਪ ਵਿਰੁੱਧ ਮਾਣ-ਹਾਨੀ ਦਾ ਮੁਕੱਦਮਾ ਜਿੱਤ ਲਿਆ

ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟਰੇਲੀਆ ਦੇ ਇੱਕ ਮੀਡੀਆ ਗਰੁੱਪ ਵਿਰੁੱਧ ਤਿੰਨ ਲੱਖ ਆਸਟਰੇਲੀਆਈ ਡਾਲਰ ਦਾ ਮਾਣਾਹਾਨੀ ਦਾ ਮੁਕੱਦਮਾ ਜਿੱਤ ਲਿਆ ਜਿਸ ਨੇ ਦਾਅਵਾ ਕੀਤਾ ਸੀ  ਕਿ ਗੇਲ ਨੇ ਇੱਕ ਮਹਿਲਾ ਨਾਲ ਗਲਤ ਸਲੂਕਕੀਤਾ ਸੀ

 
ਫੇਅਰਫੈਕਸ ਮੀਡੀਆ ਨੇ 2016 ‘ਚ ਸਿਲਸਿਲੇਵਾਰ ਲੇਖਾਂ ‘ਚ ਗੋਲ ‘ਤੇ ਦੋਸ਼ ਲਗਾਇਆ ਸੀ ਫੇਅਰਫੈਕਸ ਮੀਡੀਆ ਸਿਡਨੀ ਮਾਰਨਿੰਗ ਹੇਰਾਲਡ ਅਤੇ ਦ ਏਜ਼ ਦਾ ਪ੍ਰਕਾਸ਼ਨ ਕਰਦਾ ਹੈ ਉਹਨਾਂ ਦੋਸ਼ ਲਾਇਆ ਸੀ ਕਿ ਸਿਡਨੀ ‘ਚ 2015 ‘ਚ ਡਰੈਸਿੰਗ ਰੂਮ ‘ਚ ਗੇਲ ਨੇ ਇੱਕ ਮਹਿਲਾ ਨਾਲ ਗਲਤ ਵਿਹਾਰ ਕੀਤਾ ਸੀ

 
ਗੇਲ ਨੇ ਦੋਸ਼ਾਂ ਨੂੰ ਖ਼ਾਰਜ਼ ਕਰਦੇ ਹੋਏ 2016 ‘ਚ ਹੀ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਅਤੇ ਕਿਹਾ ਸੀ ਕਿ ਪੱਤਰਕਾਰਾਂ ਨੇ ਉਹਨਾਂ ਨੂੰ ਬਰਬਾਦ ਕਰਨ ਲਈ ਇਹ ਸਭ ਕੀਤਾ ਹੈ ਨਿਊ ਸਾਉਥ ਵੇਲਜ਼ ਸੁਪਰੀਮ ਕਰਟ ਦੀ ਜਸਟਿਸ ਲੂਸੀ ਮੈਕੁਲਮ ਨੇ ਕਿਹਾ ਕਿ ਪੱਤਰਕਾਰ ਗੇਲ ਵਿਰੁੱਧ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੇ ਕੰਪਨੀ ਨੂੰ ਭੁਗਤਾਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹਨਾਂ ਦੋਸ਼ਾਂ ਨਾਲ ਗੇਲ ਦੀ ਸਾਖ਼ ਨੂੰ ਕਾਫ਼ੀ ਧੱਕਾ ਪਹੁੰਚਿਆ ਹੈ ਫੇਅਰਫੈਕਸ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਤੁਰੰਤ ਅਪੀਲ ਦੀ ਸੋਚ ਰਹੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।