ਲੋਕ ਗਾਇਕ ਜਸਦੇਵ ਯਮਲਾ ਜੱਟ ਨਹੀਂ ਰਹੇ

Folk, Singer, Jasdev Yamla Jatt, Longer

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ

ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਅੱਜ 15 ਸਤੰਬਰ ਨੂੰ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪਰਿਵਾਰ ਵੱਲੋਂ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲਿਜਾਣ ਨੂੰ ਕਿਹਾ ਗਿਆ ਪੰ੍ਰਤੂ ਰਸਤੇ ‘ਚ ਹੀ ਉਹ ਪ੍ਰਾਣ ਤਿਆਗ ਗਏ। ਦੇਸ਼-ਵਿਦੇਸ਼ ‘ਚ ਆਪਣੀ ਤੂੰਬੀ ਦੀ ਵਿਲੱਖਣ ਟੁਣਕਾਰ ਤੇ ਅੰਦਾਜ਼ ਕਾਰਨ ਉਹ ਜਾਣੇ ਪਛਾਣੇ ਗਾਇਕ ਬਣੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ‘ਚ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।

ਜਸਦੇਵ ਯਮਲਾ ਨੇ ਹਮੇਸ਼ਾ ਹੀ ਆਪਣੇ ਪਿਤਾ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ। ਹਿੰਦ-ਪਾਕਿ ਦੀ ਸਾਂਝੀ ਲੋਕ ਸੰਗੀਤ ਦੀ ਵਿਰਾਸਤ ਨੂੰ ਸਹੇਜਣ ਵਾਲੀ ਗਾਇਕ ਜੋੜੀ ਜਸਦੇਵ ਯਮਲਾ ਤੇ ਉਨ੍ਹਾਂ ਦੀ ਪਤਨੀ ਸਰਬਜੀਤ ਚਿਮਟੇਵਾਲੀ ਨੇ ਪਿਛਲੇ ਸਮੇਂ ਕਾਫੀ ਮਾੜਾ ਸਮਾਂ ਦੇਖਿਆ ਹੈ।

ਕਿਉਂਕਿ ਜਸਦੇਵ ਦੀ ਬਿਮਾਰੀ ਕਾਰਨ ਉਸ ਨੂੰ ਡੀਐੱਮਸੀ ਹੀਰੋਹਾਰਟ ਇੰਸਟੀਚਿਊਟ ‘ਚ ਦਾਖ਼ਲ ਰੱਖਣਾ ਪਿਆ ਪਰ ਆਰਥਿਕ ਤੰਗੀ ਕਾਰਨ ਉਹ ਹਸਪਤਾਲ ਦੇ ਖਰਚ ਝੱਲਣ ਦੀ ਹਾਲਤ ਵਿੱਚ ਨਹੀਂ ਸਨ। ਕਿਸੇ ਨਾਮਵਰ ਗਾਇਕ ਜਾਂ ਸਰਕਾਰ ਵੱਲੋਂ ਕੋਈ ਮੱਦਦ ਵੀ ਨਾ ਮਿਲੀ। ਜਸਦੇਵ ਪ੍ਰਸਿੱਧੀ ਵਾਹਵਾ ਖੱਟ ਗਿਆ ਪਰ ਪੈਸੇ ਵੱਲੋਂ ਮਾਰ ਖਾ ਗਿਆ। ਲਾਲ ਚੰਦ ਯਮਲਾ ਜੱਟ ਦੇ ਚੌਥੇ ਬੇਟੇ ਜਸਦੇਵ ਤੇ ਨੂੰਹ ਸਰਬਜੀਤ ਨੇ ਯਮਲਾ ਜੱਟ ਦੀ ਰਵਾਇਤ ਨੂੰ ਜਿੰਦਾ ਰੱਖਿਆ।

ਇਨ੍ਹਾਂ ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਪ੍ਰੋਗਰਾਮ ਪੇਸ਼ ਕਰਕੇ ਯਮਲਾ ਜੱਟ ਦੀ ਵਿਰਾਸਤ ਨੂੰ ਜਿੰਦਾ ਰੱਖਿਆ। ਕੁਝ ਮਹੀਨੇ ਪਹਿਲਾਂ ਅਮਰੀਕਾ ‘ਚ ਉਸਤਾਦ ਯਮਲਾ ਦੀ ਯਾਦ ‘ਚ ਰੱਖੇ ਮੇਲੇ ਵਿਚ ਗਾ ਕੇ ਪਰਤੇ ਤੇ ਜਸਦੇਵ ਗੰਭੀਰ ਬਿਮਾਰ ਹੋ ਗਏ ਦਸ ਦਿਨ ਜੀਟੀਬੀ ਹਸਪਤਾਲ ‘ਚ ਰਹੇ ਫੇਰ ਹਾਲਤ ਵਿਗੜੀ ਤਾਂ ਡੀਐੱਮਸੀ ਲਿਆਉਣਾ ਪਿਆ, ਇੱਥੋਂ ਕੁਝ ਠੀਕ ਹੋਏ ਪਰ ਬਿਮਾਰੀ ਘਰ ਕਰ ਗਈ ਸੀ ਤੇ ਬੀਤੇ ਦਿਨ ਰਾਤ ਨੂੰ ਫੇਰ ਤਬੀਅਤ ਬਿਗੜ ਗਈ ਤੇ ਡੀਐੱਮਸੀ ਪੁੱਜਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਗਏ।

ਜਸਦੇਵ ਦੇ ਅਚਨਚੇਤ ਚਲਾਣੇ ‘ਤੇ ਪੰਜਾਬੀ ਸੱਭਿਆਚਾਰ ਜਗਤ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਉਨ੍ਹਾਂ ਪਰਿਵਾਰਕ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ‘ਚ ਆਪਣੇ ਭਤੀਜਿਆਂ ਸੁਰੇਸ਼ ਤੇ ਵਿਜੈ ਯਮਲਾ ਜੱਟ ਨੂੰ ਸਿੱਖਿਅਤ ਕਰਕੇ ਸੰਗੀਤ ਜਗਤ ਨੂੰ ਸੌਂਪਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।